Punjab: ਸਰਕਾਰ ਨੇ ਦਿੱਲੀ ਹਵਾਈ ਅੱਡੇ ਲਈ 5 ਸੁਪਰ ਇੰਟੀਗ੍ਰਲ ਵੋਲਵੋ ਬੱਸਾਂ ਨੂੰ ਚਲਾਈਆਂ
Punjab: ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Advertisement
Punjab News: ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪਨਬੱਸ ਦੀਆਂ ਪੰਜ ਨਵੀਆਂ ਸੁਪਰ ਇੰਟੀਗ੍ਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ।
ਸ੍ਰੀ ਚੀਮਾ ਨੇ ਕਿਹਾ ਕਿ ਨਵੀਂਆਂ ਬੱਸਾਂ ਨਾਲ ਸੂਬੇ ਵਿੱਚੋਂ ਟਰਾਂਸਪੋਰਟ ਮਾਫੀਆ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ ਅਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗ੍ਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਪੰਜ ਪ੍ਰੀਮੀਅਮ ਬੱਸਾਂ ਅੱਜ ਸਫਲਤਾਪੂਰਵਕ ਰਵਾਨਾ ਕਰ ਦਿੱਤੀਆਂ ਹਨ ਅਤੇ ਬਾਕੀ ਬੱਸਾਂ ਆਉਣ ਵਾਲੇ ਦਿਨਾਂ ਵਿੱਚ ਸਫ਼ਰ ਸਹੂਲਤਾਂ ਅਤੇ ਯਾਤਰੀਆਂ ਦੇ ਆਰਾਮ ਨੂੰ ਹੋਰ ਵਧਾਉਣਗੀਆਂ।
ਸ੍ਰੀ ਚੀਮਾ ਨੇ ਕਿਹਾ ਕਿ ਇਹ ਪੰਜ ਨਵੀਆਂ ਲਗਜ਼ਰੀ ਬੱਸਾਂ ਰੋਜ਼ਾਨਾ ਜਲੰਧਰ ਬੱਸ ਅੱਡੇ ਤੋਂ ਸਵੇਰੇ 6:50, 7:40, 9:10, ਦੁਪਹਿਰ 2:27 ਅਤੇ ਰਾਤ 11:30 ਵਜੇ ਰਵਾਨਾ ਹੋਣਗੀਆਂ, ਜਦੋਂ ਕਿ ਲੁਧਿਆਣਾ ਬੱਸ ਅੱਡੇ ਤੋਂ ਰਵਾਨਗੀ ਦਾ ਸਮਾਂ ਸਵੇਰੇ 8:20, 9:15, 11:20, ਦੁਪਹਿਰ 4:20 ਅਤੇ ਰਾਤ 00:20 ਵਜੇ ਨਿਰਧਾਰਤ ਕੀਤਾ ਗਿਆ।
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਲਈ ਵਾਪਸੀ ਦੀਆਂ ਸੇਵਾਵਾਂ ਸਵੇਰੇ 4:40, 9:00, ਸ਼ਾਮ 17:20, 19:30 ਅਤੇ ਰਾਤ 21:40 ਵਜੇ ਚੱਲਣਗੀਆਂ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਤੇ ਪਰਵਾਸੀ ਭਾਰਤੀਆਂ ਨੂੰ ਬਹੁਤ ਹੀ ਸਸਤੀਆਂ ਅਤੇ ਕਿਫ਼ਾਇਤੀ ਟਿਕਟ ਦਰਾਂ ’ਤੇ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਆਰਾਮਦਾਇਕ, ਸੁਰੱਖਿਅਤ ਅਤੇ ਸੁਖਾਵੇਂ ਸਫ਼ਰ ਦਾ ਅਨੁਭਵ ਮਿਲ ਸਕੇ।
ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਦੇ ਸੰਚਾਲਨ ਵਿੱਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪਨਬੱਸ ਵਿੱਚ 100 ਨਵੀਆਂ ਸਾਧਾਰਨ ਬੱਸਾਂ, 100 ਐਚ.ਵੀ.ਏ.ਸੀ. ਵਾਤਾਅਨੁਕੂਲਿਤ ਬੱਸਾਂ ਅਤੇ ਕਿਲੋਮੀਟਰ ਸਕੀਮ ਅਧੀਨ 10 ਹੋਰ ਸੁਪਰ ਇੰਟੀਗ੍ਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਪੀ.ਆਰ.ਟੀ.ਸੀ. ਨੂੰ ਇਸੇ ਸਕੀਮ ਅਧੀਨ 245 ਸਾਧਾਰਨ ਬੱਸਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ।
Advertisement
×
