DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Punjab Bandh: ਵਾਲਮੀਕਿ ਭਾਈਚਾਰੇ ਦੇ ਸੱਦੇ ‘ਤੇ ਦੋਆਬਾ ‘ਚ ‘ਪੰਜਾਬ ਬੰਦ’ ਵਰਗਾ ਮਾਹੌਲ

ਦੁਕਾਨਾਂ ਤੇ ਸਕੂਲ ਰਹੇ ਬੰਦ, ਪੁਲੀਸ ਪ੍ਰਸ਼ਾਸਨ ਹਾਈ ਅਲਰਟ ’ਤੇ

  • fb
  • twitter
  • whatsapp
  • whatsapp
featured-img featured-img
ਪੰਜਾਬ ਬੰਦ ਦੌਰਾਨ ਸੋਮਵਾਰ ਨੂੰ ਜਲੰਧਰ ਦੇ ਬਾਜ਼ਾਰ ਵਿੱਚ ਪੁਲੀਸ ਤਾਇਨਾਤ। ਫੋਟੋ: ਸਰਬਜੀਤ ਸਿੰਘ
Advertisement

ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਕਾਰਨ ਸੋਮਵਾਰ ਨੂੰ ਪੂਰੇ ਦੋਆਬਾ ਖੇਤਰ ਵਿੱਚ ਬੰਦ ਵਰਗੀ ਸਥਿਤੀ ਦੇਖਣ ਨੂੰ ਮਿਲੀ। ਭਾਈਚਾਰੇ ਦੇ ਆਗੂਆਂ ਵੱਲੋਂ ਦੁਕਾਨਾਂ, ਵਪਾਰਕ ਅਦਾਰਿਆਂ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ, ਜਿਸ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਇਹ ਬੰਦ ਕੁੱਝ ਦਿਨ ਪਹਿਲਾਂ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਬੁਲਾਇਆ ਗਿਆ ਸੀ। ਜਲੰਧਰ ਵਿੱਚ ਵਿਪਨ ਸਭਰਵਾਲ ਦੀ ਅਗਵਾਈ ਹੇਠ ਭਾਈਚਾਰਕ ਆਗੂਆਂ ਨੇ ਇਸ ਪੁਲੀਸ ਕਾਰਵਾਈ ਲਈ ਜ਼ਿੰਮੇਵਾਰ ਡੀਐੱਸਪੀ ਸਤਬੀਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਮੁਅੱਤਲ (ਸਸਪੈਂਡ) ਕੀਤਾ ਜਾ ਚੁੱਕਾ ਹੈ।

ਪੰਜਾਬ ਬੰਦ ਦੌਰਾਨ ਸੋਮਵਾਰ ਨੂੰ ਜਲੰਧਰ ਦੇ ਬਾਜ਼ਾਰ ਵਿੱਚ ਪੁਲੀਸ ਤਾਇਨਾਤ। ਫੋਟੋ: ਸਰਬਜੀਤ ਸਿੰਘ
ਪੰਜਾਬ ਬੰਦ ਦੌਰਾਨ ਸੋਮਵਾਰ ਨੂੰ ਜਲੰਧਰ ਦੇ ਬਾਜ਼ਾਰ ਵਿੱਚ ਪੁਲੀਸ ਤਾਇਨਾਤ। ਫੋਟੋ: ਸਰਬਜੀਤ ਸਿੰਘ

ਬੰਦ ਦੇ ਸੱਦੇ ਨੂੰ ਦੇਖਦਿਆਂ ਕੈਮਬ੍ਰਿਜ ਇਨੋਵੇਟਿਵ ਸਕੂਲ, ਇਨੋਸੈਂਟ ਹਾਰਟਸ ਸਕੂਲ, ਡਿਪਸ (DIPS) ਸਕੂਲ ਅਤੇ ਐੱਮ.ਜੀ.ਐੱਨ. (MGN) ਸਕੂਲ ਸਮੇਤ ਜ਼ਿਆਦਾਤਰ ਨਿੱਜੀ ਸਕੂਲਾਂ ਨੇ ਐਤਵਾਰ ਰਾਤ ਨੂੰ ਹੀ ਮਾਪਿਆਂ ਨੂੰ ਮੈਸੇਜ ਭੇਜ ਕੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਹਦਾਇਤ ਕਰ ਦਿੱਤੀ ਸੀ ਅਤੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਸੀ।

Advertisement

ਪੰਜਾਬ ਬੰਦ ਦੌਰਾਨ ਸੋਮਵਾਰ ਨੂੰ ਜਲੰਧਰ ਦੇ ਬਾਜ਼ਾਰ ਵਿੱਚ ਪੁਲੀਸ ਤਾਇਨਾਤ। ਫੋਟੋ: ਸਰਬਜੀਤ ਸਿੰਘ
ਪੰਜਾਬ ਬੰਦ ਦੌਰਾਨ ਸੋਮਵਾਰ ਨੂੰ ਜਲੰਧਰ ਦੇ ਬਾਜ਼ਾਰ ਵਿੱਚ ਪੁਲੀਸ ਤਾਇਨਾਤ। ਫੋਟੋ: ਸਰਬਜੀਤ ਸਿੰਘ

ਜ਼ਿਕਰਯੋਗ ਹੈ ਕਿ ਦੋਆਬੇ ਦੇ ਜ਼ਿਲ੍ਹਿਆਂ: ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਵਾਲਮੀਕਿ ਭਾਈਚਾਰੇ ਦੀ ਵਧੀਆ ਗਿਣਤੀ ਹੈ, ਜਿਸ ਕਾਰਨ ਬੰਦ ਦੇ ਸੱਦੇ ਦਾ ਸਭ ਤੋਂ ਵੱਧ ਪ੍ਰਭਾਵ ਇਸੇ ਖੇਤਰ ਵਿੱਚ ਦੇਖਣ ਨੂੰ ਮਿਲਿਆ। ਸਥਿਤੀ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਅਤੇ ਹਾਈ ਅਲਰਟ ’ਤੇ ਹੈ।

Advertisement

Advertisement
×