ਤੇਲ ਕੀਮਤਾਂ ’ਚ ਵਾਧੇ ਵਿਰੁੱਧ ਲੋਕ ਰੋਹ ਜ

ਤੇਲ ਕੀਮਤਾਂ ਵਿੱਚ ਵਾਧੇ ਵਿਰੁੱਧ ਸ਼ਹਿਰਾਂ ਤੇ ਪਿੰਡਾਂ ’ਚ ਮੁਜ਼ਾਹਰੇ

ਤੇਲ ਕੀਮਤਾਂ ਵਿੱਚ ਵਾਧੇ ਵਿਰੁੱਧ ਸ਼ਹਿਰਾਂ ਤੇ ਪਿੰਡਾਂ ’ਚ ਮੁਜ਼ਾਹਰੇ

ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾੲੀ ’ਚ ਕੀਤੇ ਰੋਸ ਮਾਰਚ ਦਾ ਦ੍ਰਿਸ਼। ਫ਼ੋਟੋ-ਮਜਾਰੀ

ਪਾਲ ਸਿੰਘ ਨੌਲੀ
ਜਲੰਧਰ, 30 ਜੂਨ

ਕੇਂਦਰੀ ਕਮੇਟੀ ਦੇ ਸੱਦੇ ਤੇ ਸੀ ਪੀ ਆਈ ਐੱਮ ਜ਼ਿਲਾ ਜਲੰਧਰ ਕਪੂਰਥਲਾ ਵੱਲੋਂ ਜ਼ਿਲ੍ਹੇ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ । ਪਾਰਟੀ ਦੇ ਜਲੰਧਰ ਕਪੂਰਥਲਾ ਦੇ ਸਕੱਤਰ ਕਾਮਰੇਡ ਸੁਰਿੰਦਰ ਖੀਵਾ ਨੇ ਦੱਸਿਆ ਕਿ ਸੀਪੀਆਈਐੱਮ ਦੇ ਸੈਂਕੜੇ ਕਾਰਕੁਨਾਂ ਨੇ ਬਦਰੀ ਦਾਸ ਕਾਲੋਨੀ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ।ਡੀਸੀ ਦਫ਼ਤਰ ਦੇ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਰੋਸ ਮਾਰਚ ਨੂੰ ਕਰਨ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਦੇ ਸੂਬਾਈ ਆਗੂ ਕਾਮਰੇਡ ਗੁਰਚੇਤਨ ਸਿੰਘ ਬਾਸੀ ਤੇ ਜਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਖੀਵਾ ਨੇ ਸੰਬੋਧਨ ਕੀਤਾ। ਮਾਰਚ ’ਚ ਕਾਮਰੇਡ ਕੇਵਲ ਸਿੰਘ ਹਜ਼ਾਰਾ ,ਕਾਮਰੇਡ ਮੂਲ ਚੰਦ ਕਾਮਰੇਡ ਮੇਹਰ ਸਿੰਘ ਖੁਰਲਾਪੁਰ ,ਗੁਰਮੀਤ ਗੌਂਸੂਵਾਲ ,ਮਲਕੀਤ ਵੇਹਰਾਂ ,ਬਾਬਾ ਬੇਅੰਤ ਖੁਰਲਾਪੁਰ ,ਐਡਵੋਕੇਟ ਜੁਵਰਾਜ ਸਿੰਘ ਰਾਮ ਮੂਰਤੀ ਸਿੰਘ ,ਕਾਮਰੇਡ ਸ੍ਰੀ ਰਾਮ ,ਚਮਨ ਲਾਲ ,ਕਾਮਰੇਡ ਪ੍ਰਕਾਸ਼ ਕਲੇਰ ,ਸੁਖਦੇਵ ਸਿੰਘ ਦੇਬੀ ਇੰਦਰਜੀਤ ਸਿੰਘ,ਸੰਨੀ ਜੱਸਲ ਅਜਾਦ ਸਮਾਜ ,ਆਦ ਕਾਮਰੇਡਾਂ ਨੇ ਭਾਗ ਲਿਆ ।

ਬੰਗਾ (ਸੁਰਜੀਤ ਮਜਾਰੀ): ਕੇਂਦਰ ਸਰਕਾਰ ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਹੋਏ ਵਾਧੇ ਖਿਲਾਫ਼ ਸੀਪੀਆਈ(ਐੱਮ) ਵੱਲੋਂ ਇੱਥੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।ਇਸ ਤੋਂ ਪਹਿਲਾਂ ਪਾਰਟੀ ਕਾਰਕੁੰਨਾਂ ਨੇ ਰੋਸ ਮਾਰਚ ਕਰਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰੇ ਨੂੰ ਕਾਮਰੇਡ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨਾਲ ਮਨ ਕੀ ਬਾਤ ਕਰਕੇ ਸਿਆਸੀ ਦਿਖਾਵੇ ਕਰਨ ਵਾਲਾ ਨਰਿੰਦਰ ਮੋਦੀ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਸਾਬਤ ਹੋਇਆ ਹੈ।

ਅੰਮ੍ਰਿਤਸਰ, (ਟ੍ਰਿਬਿਊਨ ਨਿਊਜ਼ ਸਰਵਿਸ) ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਜਥੇਬੰਦੀ ਦੇ ਕਾਰਕੁੰਨਾਂ ਵਲੋਂ ਪੈਟਰੋਲ ਪੰਪਾਂ ਸਾਹਮਣੇ ਖੜੇ ਹੋ ਕੇ ਪੈਟਰੋਲ ਅਤੇ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਵਾ ਕੀਤਾ। ਰੋਸ ਮੁਜ਼ਾਹਰੇ ਨੂੰ ਜਮਹੂਰੀ ਕਿਸਾਨ ਸਭਾ ਦੇ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਅਤੇ ਬਲਵਿੰਦਰ ਸਿੰਘ ਨੇ ਅੱਜ ਦੇ ਧਰਨਿਆਂ ਨੂੰ ਬਾਬਾ ਅਰਜਨ ਸਿੰਘ, ਮਾਨ ਸਿੰਘ ਮੁਹਾਵਾ, ਮੁਖਤਾਰ ਸਿੰਘ ਮੁਹਾਵਾ, ਮਨਜੀਤ ਸਿੰਘ ਖਾਸਾ, ਬੂਟਾ ਸਿੰਘ ਰੋੜਾਂਵਾਲਾ ਤੇ ਹੋਰਨਾਂ ਨੇ ਸੰਬੋਧਨ ਕੀਤਾ।

ਗੁਰਦਾਸਪੁਰ: (ਜਤਿੰਦਰ ਬੈਂਸ) ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਖਿਲਾਫ਼ ਕਾਂਗਰਸ ਪਾਰਟੀ ਵਲੋਂ ਗੁਰਦਾਸਪੁਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਨੂੰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ,ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਐਡਵੋਕੈਟ ਬਲਜੀਤ ਸਿੰਘ ਪਾਹੜਾ ਨੇ ਸੰਬੋਧਨ ਕੀਤਾ।

ਘੁਮਾਣ (ਗੁਰਚਰਨਜੀਤ ਬਾਵਾ): ਅੱਜ ਇੱਥੇ ਅੱਡਾ ਚੌਕ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੇਂਦਰ ਵਲੋਂ ਵਧਾਈਆਂ ਕੀਮਤਾਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਪਹੁੰਚੇ। ਰੋਸ ਮੁਜ਼ਾਹਰੇ ਦੀ ਅਗਵਾਈ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਨੀਲਮ ਘੁਮਾਣ ਤੇ ਕਾਮਰੇਡ ਗੁਰਦਿਆਲ ਸਿੰਘ ਘੁਮਾਣ ਨੇ ਕੀਤੀ।

ਪਠਾਨਕੋਟ, (ਪੱਤਰ ਪ੍ਰੇਰਕ): ਪਿੰਡ ਘੋਹ ਵਿੱਚ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪਠਾਨਕੋਟ ਦੇ ਜਰਨਲ ਸਕੱਤਰ ਬਲਵੰਤ ਘੋਹ ਦੀ ਅਗਵਾਈ ’ਚ ਕਿਸਾਨਾਂ ਨੇ ਪੈਟਰੋਲ ਅਤੇ ਡੀਜ਼ਲ ਕੀਮਤਾਂ ’ਚ ਵਾਧੇ ਖਿਲਾਫ਼ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਲਈ ਨਾਅਰੇਬਾਜ਼ੀ ਕੀਤੀ।

ਤਰਨ ਤਾਰਨ,(ਗੁਰਬਖ਼ਸ਼ਪੁਰੀ): ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਵਲੋਂ ਅੱਜ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਨਿੱਤ ਦਿਨ ਵਾਧਾ ਕੀਤੇ ਜਾਣ, ਕਿਸਾਨ-ਮਜ਼ਦੂਰ ਵਿਰੋਧੀ ਜਾਰੀ ਆਰਡੀਨੈਂਸਾਂ ਖਿਲਾਫ਼ ਆਦਿ ਮੁੱਦਿਆਂ ਨੂੰ ਲੈ ਕੇ ਵਿਖਾਵੇ ਕੀਤੇ ਅਤੇ ਸਰਕਾਰ ਦੀਆਂ ਅਰਥੀਆਂ ਸਾੜੀਆਂ| ਇਸ ਮੌਕੇ ਜਨਤਕ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪ੍ਰਗਟ ਸਿੰਘ ਜਾਮਾਰਾਏ, ਸਤਨਾਮ ਸਿੰਘ ਦੇਊ, ਦਵਿੰਦਰ ਸੋਹਲ, ਤਾਰਾ ਸਿੰਘ ਖਹਿਰਾ, ਸਟਾਲਨਜੀਤ ਸਿੰਘ ਸੰਧੂ ਆਦਿ ਨੇ ਸੰਬੋਧਨ ਕੀਤਾ|ਜਥੇਬੰਦੀਆਂ ਵਲੋਂ ਝਬਾਲ ਅਤੇ ਹੋਰ ਥਾਵਾਂ ਤੇ ਵੀ ਵਿਖਾਵੇ ਕਰਕੇ ਸਰਕਾਰ ਦੀਆਂ ਅਰਥੀਆਂ ਸਾੜੀਆਂ|

ਅਜਨਾਲਾ, (ਅਸ਼ੋਕ ਸ਼ਰਮਾ):ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਐਸਡੀਐੱਮ ਅਜਨਾਲਾ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ।

ਫਿਲੌਰ (ਪੱਤਰ ਪ੍ਰੇਰਕ): ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕਰਾਉਣ ਅਤੇ ਲੋੜਵੰਦਾਂ ਦੇ ਨਵੇਂ ਕਾਰਡ ਬਣਾਉਣ ਲਈ ਐੱਸਡੀਐੱਮ ਦਫਤਰ ਅੱਗੇ ਧਰਨਾ ਲਗਾਇਆ ਗਿਆ।

ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਕੁੱਲਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਰੋਜ਼ਾਨਾ ਵੱਧਦੀਆ ਤੇਲ ਕੀਮਤਾ ਖਿਲਾਫ ਕਸਬਾ ਫਤਿਆਬਾਦ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਮਜੀਠਾ (ਨਿੱਜੀ ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਜੀਠਾ ਇਕਾਈ ਵੱਲੋਂ ਮੋਦੀ ਸਰਕਾਰ ਦੇ ਖੇਤੀਬਾੜੀ ਦੀ ਬਰਬਾਦੀ ਕਰਨ ਵਾਲੇ ਫੈਸਲੇ ਵਾਪਸ ਕਰਾਉਣ ਲਈ ਅੱਜ ਇਥੋਂ ਨਾਲ ਲਗਦੇ ਪਿੰਡ ਸੋਹੀਆਂ ਕਲਾਂ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਯੂਨੀਅਨ ਦੇ ਮਜੀਠਾ ਸਰਕਲ ਦੇ ਪ੍ਰਧਾਨ ਪਲਵਿੰਦਰ ਸਿੰਘ ਜੇਠੂਨੰਗਲ ਨੇ ਸੰਬੋਧਨ ਕੀਤਾ।

ਜੰਡਿਆਲਾ ਗੁਰੁ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਕਸਬੇ ਨਵਾਂ ਪਿੰਡ ਵਿਖੇ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ, ਆਲ ਇੰਡੀਆ ਕਿਸਾਨ ਸਭਾ ਅਤੇ ਸਬਜੀ ਉੱਤਪਾਦਿਕ ਕਿਸਾਨ ਸਗੰਠਨ ਵੱਲੋਂ ਵੱਧ ਰਹੀਆਂ ਡੀਜਲ, ਪੈਟਰੋਲ ਦੀਆਂ ਕੀਮਤਾਂ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਆਰਡੀਨੈਂਸਾਂ ਖਿਲਾਫ ਕੇਂਦਰ ਦੀ ਮੋਦੀ ਸਰਕਾਰ ਦਾ ਨਵਾਂ ਪਿੰਡ ਦੇ ਪਟਰੌਲ ਪੰਪ ਉੱਪਰ ਪੁਤਲਾ ਫੂਕਿਆ ਗਿਆ।

ਰੋਸ ਪ੍ਰਦਰਸ਼ਨਾਂ ਤੇ ਧਰਨਿਆਂ ਲਈ ਥਾਵਾਂ ਨਿਸ਼ਚਿਤ

ਅੰਮ੍ਰਿਤਸਰ(ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੰਜਾਬ ਮਹਾਂਮਾਰੀ ਬਿਮਾਰੀ ਐਕਟ 2020 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਹੈ ਕਿ ਜ਼ਿਲੇ੍ਹ ਵਿਚ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਧਰਨਾ /ਰੋਸ ਪ੍ਰਦਰਸ਼ਨ ਦੀ ਪੂਰਨ ਮਨਾਹੀ ਹੋਵੇਗੀ। ਜ/ ਕਿਸੇ ਜਥੇਬੰਦੀ ਅਤੇ ਰਾਜਸੀ ਪਾਰਟੀ ਵਲੋਂ ਕਿਸੇ ਕਿਸਮ ਦਾ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨਾ ਹੋਵੇ ਤਾਂ ਜ਼ਿਲ੍ਹੇ ਵਿੱਚ ਨਿਰਧਾਰਤ ਕੀਤੀਆਂ ਥਾਵਾਂ ਰਣਜੀਤ ਐਵੀਨਿਊ, ਨਿਊ ਅੰਮ੍ਰਿਤਸਰ (ਸ਼ਹਿਰੀ ਖੇਤਰ) ਅਤੇ ਦਿਹਾਤੀ ਖੇਤਰ ਦੇ ਦਾਣਾ ਮੰਡੀ ਅਜਨਾਲਾ, ਦਾਣਾ ਮੰਡੀ ਮਜੀਠਾ ਅਤੇ ਦਾਣਾ ਮੰਡੀ ਸਠਿਆਲਾ ਵਿਚ ਧਰਨਾ ਦਿੱਤਾ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All