Police Transfers: ਥਾਣਾ ਲੋਹੀਆਂ ਅਤੇ ਮਹਿਤਪੁਰ ਦੇ ਮੁਖੀ ਤਬਦੀਲ
ਪੁਲੀਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਲੋਹੀਆਂ ਖਾਸ ਅਤੇ ਮਹਿਤਪੁਰ ਦੇ ਮੁਖੀ ਤਬਦੀਲ ਕਰ ਦਿੱਤੇ ਹਨ। ਥਾਣਾ ਲੋਹੀਆਂ ਖਾਸ ਦੇ ਐਸ.ਐਚ.ਓ ਕ੍ਰਿਸ਼ਨ ਗੋਪਾਲ ਦੀ ਥਾਂ ’ਤੇ ਬਦਲ ਕੇ ਆਏ ਸੁਖਜਿੰਦਰ ਸਿੰਘ ਖਹਿਰਾ ਨੇ ਥਾਣਾ ਲੋਹੀਆਂ ਖਾਸ ਦੇ ਅਤੇ ਥਾਣਾ ਮਹਿਤਪੁਰ...
Advertisement
ਪੁਲੀਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਲੋਹੀਆਂ ਖਾਸ ਅਤੇ ਮਹਿਤਪੁਰ ਦੇ ਮੁਖੀ ਤਬਦੀਲ ਕਰ ਦਿੱਤੇ ਹਨ। ਥਾਣਾ ਲੋਹੀਆਂ ਖਾਸ ਦੇ ਐਸ.ਐਚ.ਓ ਕ੍ਰਿਸ਼ਨ ਗੋਪਾਲ ਦੀ ਥਾਂ ’ਤੇ ਬਦਲ ਕੇ ਆਏ ਸੁਖਜਿੰਦਰ ਸਿੰਘ ਖਹਿਰਾ ਨੇ ਥਾਣਾ ਲੋਹੀਆਂ ਖਾਸ ਦੇ ਅਤੇ ਥਾਣਾ ਮਹਿਤਪੁਰ ਦੇ ਐਸ.ਐਚ.ਓ ਲਾਭ ਸਿੰਘ ਦੀ ਥਾਂ ’ਤੇ ਬਦਲ ਕੇ ਆਏ ਅਮਨ ਸੈਣੀ ਨੇ ਥਾਣਾ ਮਹਿਤਪੁਰ ਦੇ ਐਸ.ਐਚ.ਓ ਦਾ ਚਾਰਜ ਸੰਭਾਲਿਆ ਹੈ।
ਉਕਤ ਥਾਣਾ ਮੁਖੀਆਂ ਨੇ ਕਿਹਾ ਕਿ ਇਲਾਕੇ ਵਿਚ ਅਮਨ ਕਾਨੂੰਨ ਬਣਾਈ ਰੱਖਣਾ ਤੇ ਸ਼ਾਂਤੀ ਸਥਾਪਿਤ ਕਰਨਾ ਉਨ੍ਹਾਂ ਦਾ ਪਹਿਲਾ ਕੰਮ ਹੈ। ਨਸ਼ਿਆਂ ਵਰਗੇ ਕੋਹੜ ਦਾ ਖਾਤਮਾ ਕਰਨਾ ਉਨ੍ਹਾਂ ਦਾ ਤਰਜੀਹੀ ਕੰਮ ਹੋਵੇਗਾ। ਗਲਤ ਰਸਤੇ ਪੈ ਚੁੱਕੀ ਨੌਜਵਾਨੀ ਦੀਆਂ ਜ਼ਿੰਦਗੀਆਂ ਨੂੰ ਸੁਧਾਰਨ ਲਈ ਉਹ ਲੋਕਾਂ ਦੇ ਸਹਿਯੋਗ ਨਾਲ ਉਨ੍ਹਾਂ ਦਾ ਇਲਾਜ ਕਰਵਾਉਣਗੇ। ਉਨ੍ਹਾਂ ਨਸ਼ਾ ਤਸਕਰਾਂ ਨੂੰ ਇਹ ਗੈਰ ਕਾਨੂੰਨੀ ਧੰਦਾ ਛੱਡਣ ਦੀ ਸਖਤ ਚਿਤਾਵਨੀ ਦਿਤੀ।
Advertisement
Advertisement
Advertisement
×

