DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਕੂਲ 'ਚ ਉਤਰੇ ਡਰੋਨ 'ਤੇ ਪੁਲੀਸ ਦਾ ਖੁਲਾਸਾ; ਜਾਣੋ ਕਿਵੇਂ ਰੇਂਜ ਤੋਂ ਬਾਹਰ ਹੋਇਆ ਸੀ ਡਰੋਨ !

ਸੋਸ਼ਲ ਮੀਡੀਆ 'ਤੇ ਇੱਕ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਹਰੀਪੁਰ ਦੇ ਇੱਕ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਇੱਕ ਡਰੋਨ ਮਿਲਿਆ ਹੈ। ਸੂਚਨਾ ਮਿਲਣ ਉਪਰੰਤ ਡੀਐਸਪੀ ਆਦਮਪੁਰ ਅਤੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੋਸ਼ਲ ਮੀਡੀਆ 'ਤੇ ਇੱਕ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਲੰਧਰ ਦੇ ਆਦਮਪੁਰ ਨੇੜਲੇ ਪਿੰਡ ਹਰੀਪੁਰ ਦੇ ਇੱਕ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਇੱਕ ਡਰੋਨ ਮਿਲਿਆ ਹੈ। ਸੂਚਨਾ ਮਿਲਣ ਉਪਰੰਤ ਡੀਐਸਪੀ ਆਦਮਪੁਰ ਅਤੇ ਐਸਐਚਓ ਆਦਮਪੁਰ ਵੱਲੋਂ ਮੌਕੇ ਦਾ ਦੌਰਾ ਕਰਕੇ ਤੱਥਾਂ ਦੀ ਪੁਸ਼ਟੀ ਕੀਤੀ ਗਈ।

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਕਤ ਡਰੋਨ ਫੌਜੀ ਕਰਮਚਾਰੀਆਂ ਵੱਲੋਂ ਟੈਸਟਿੰਗ ਲਈ ਚਲਾਇਆ ਜਾ ਰਿਹਾ ਸੀ। ਇਸ ਦੇ ਸੰਚਾਲਨ ਖੇਤਰ (ਰੇਂਜ) ਤੋਂ ਬਾਹਰ ਹੋ ਜਾਣ ਕਾਰਨ, ਡਰੋਨ ਅਣਜਾਣੇ ਵਿੱਚ ਸਕੂਲ ਦੀ ਇਮਾਰਤ ਵਿੱਚ ਪਹੁੰਚ ਗਿਆ। ਘਟਨਾ ਨਾਲ ਸਬੰਧਿਤ ਕੋਈ ਵੀ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ। ਮਾਮਲੇ ਦੀ ਮੌਕੇ 'ਤੇ ਹੀ ਪੁਸ਼ਟੀ ਕਰ ਲਈ ਗਈ ਹੈ ਅਤੇ ਆਮ ਲੋਕਾਂ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ।

Advertisement

Advertisement
Advertisement
×