ਪੁਲੀਸ ਭਰਤੀ: ਭੜਕੇ ਨੌਜਵਾਨਾਂ ਵੱਲੋਂ ਹਾਈਵੇਅ ਜਾਮ

ਘੰਟਿਆਂ ਬੱਧੀ ਲੋਕ ਹੁੰਦੇ ਰਹੇ ਪ੍ਰੇਸ਼ਾਨ; ਕਈ ਐਂਬੂਲੈਂਸਾਂ ਵੀ ਫਸੀਆਂ ਰਹੀਆਂ ਜਾਮ ਵਿੱਚ

ਪੁਲੀਸ ਭਰਤੀ: ਭੜਕੇ ਨੌਜਵਾਨਾਂ ਵੱਲੋਂ ਹਾਈਵੇਅ ਜਾਮ

ਜਲੰਧਰ ਵਿੱਚ ਹਾਈਵੇਅ ’ਤੇ ਜਾਮ ਲਾ ਕੇ ਬੈਠੇ ਪੁਲੀਸ ਭਰਤੀ ਦੀ ਮੈਰਿਟ ਸੂਚੀ ਤੋਂ ਨਰਾਜ਼ ਬੇਰੁਜ਼ਗਾਰ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 2 ਦਸੰਬਰ

ਪੁਲੀਸ ਭਰਤੀ ਦੀ ਮੈਰਿਟ ਸੂਚੀ ਨੂੰ ਲੈ ਕੇ ਗੜਬੜੀ ਹੋਣ ਦਾ ਦੋਸ਼ ਲਾਉਣ ਵਾਲੇ ਨੌਜਵਾਨਾਂ ਨੇ ਅੱਜ ਬੀਐੱਸਐੱਫ ਚੌਕ ਅਤੇ ਪੀਏਪੀ ਚੌਕ ਨੇੜੇ ਸੜਕ ’ਤੇ ਧਰਨਾ ਲਾਇਆ। ਇਹ ਧਰਨਾ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਿਆ ਰਿਹਾ। ਲੰਮਾ ਸਮਾਂ ਧਰਨਾ ਲੱਗਣ ਨਾਲ ਨੈਸ਼ਨਲ ਹਾਈਵੇਅ ’ਤੇ ਟ੍ਰੈਫਿਕ ਜਾਮ ਹੋ ਗਈ ਤੇ ਇਸ ਨਾਲ ਸ਼ਹਿਰ ਦੀ ਸਮੁੱਚੀ ਆਵਾਜਾਈ ਬੁਰੀ-ਤਰ੍ਹਾਂ ਪ੍ਰਭਾਵਿਤ ਹੋਈ। ਲੋਕ ਘੰਟਿਆਂ ਬੱਧੀ ਜਾਮ ਵਿਚ ਫਸੇ ਰਹੇ। ਇਸੇ ਦੌਰਾਨ ਕਈ ਐਂਬੂਲੈਂਸਾਂ ਵੀ ਜਾਮ ਵਿਚ ਫਸ ਗਈਆਂ। ਉਨ੍ਹਾਂ ਨੂੰ ਕੱਢਣ ਲਈ ਕਮਿਸ਼ਨਰੇਟ ਪੁਲੀਸ ਨੇ ਕੋਈ ਇੰਤਜ਼ਾਮ ਨਹੀਂ ਸੀ ਕੀਤਾ। ਧਰਨਾ ਦੇਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਉਸ ਵਿਚ ਘੱਟ ਨੰਬਰਾਂ ਵਾਲਿਆਂ ਨੂੰ ਬੁਲਾਇਆ ਜਾ ਰਿਹਾ ਹੈ ਜਦਕਿ ਜਿਨ੍ਹਾਂ ਦੇ ਲਿਖਤੀ ਟੈਸਟ ਵਿੱਚੋਂ ਵੱਧ ਨੰਬਰ ਆਏ ਸਨ ਉਨ੍ਹਾਂ ਨੂੰ ਨਹੀਂ ਸੱਦਿਆ ਜਾ ਰਿਹਾ।

ਧਰਨਾਕਾਰੀਆਂ ਤੇ ਜਾਮ ਵਿਚ ਫਸੇ ਲੋਕਾਂ ਦੀ ਆਪਸ ਵਿਚ ਬਹਿਸ ਵੀ ਹੁੰਦੀ ਰਹੀ। ਲੋਕਾਂ ਦਾ ਦੋਸ਼ ਸੀ ਕਿ ਜਾਮ ਲਾਉਣ ਬਾਰੇ ਅਗਾਊਂ ਕੋਈ ਵੀ ਸੂਚਨਾ ਨਹੀਂ ਸੀ ਦਿੱਤੀ ਗਈ। ਇਕਦਮ ਜਾਮ ਲੱਗਣ ਨਾਲ ਬਹੁਤ ਲੋਕ, ਜਿਨ੍ਹਾਂ ਨੇ ਕੰਮਾਂ-ਕਾਰਾਂ ’ਤੇ ਜਾਣਾ ਸੀ, ਉਹ ਰਾਹ ਵਿੱਚ ਹੀ ਫਸ ਗਏ ਸਨ। ਦੋ-ਤਿੰਨ ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਵੀ ਦੋ ਤੋਂ ਢਾਈ ਘੰਟੇ ਲੱਗ ਰਹੇ ਸਨ। ਛੁੱਟੀ ਦਾ ਟਾਈਮ ਹੋਣ ਕਾਰਨ ਬਹੁਤ ਸਾਰੀਆਂ ਸਕੂਲੀ ਬੱਸਾਂ ਜਾਮ ਵਿਚ ਫਸੀਆਂ ਰਹੀਆਂ ਜਿਸ ਕਾਰਨ ਛੋਟੇ-ਛੋਟੇ ਬੱਚੇ ਭੁੱਖਣਭਾਣੇ ਬੱਸਾਂ ਵਿਚ ਪ੍ਰੇਸ਼ਾਨ ਹੁੰਦੇ ਰਹੇ। ਜਿਹੜੀ ਥਾਂ ’ਤੇ ਧਰਨਾ ਦਿੱਤਾ ਜਾ ਰਿਹਾ ਸੀ ਉਥੇ ਖੜ੍ਹੇ ਪੁਲੀਸ ਮੁਲਾਜ਼ਮ ਵੀ ਧਰਨਾਕਾਰੀਆਂ ਨੂੰ ਸਮਝਾ ਕੇ ਜਾਮ ਖੁੱਲ੍ਹਾਉਣ ਦੀ ਥਾਂ ਮੂਕਦਰਸ਼ਕ ਬਣੇ ਰਹੇ। ਲਾਇਲਪੁਰ ਖਾਲਸਾ ਕਾਲਜ ਦੀ ਵਿਦਿਆਰਥਣ ਮੁਨੀਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲੀਸ ’ਚ ਭਰਤੀ ਲਈ ਪ੍ਰੀਖਿਆ ਦਿੱਤੀ ਸੀ ਪਰ ਉਨ੍ਹਾਂ ਦੇ ਨੰਬਰ ਘੱਟ ਆਏ ਸਨ। ਉਦੋਂ 25 ਫੀਸਦੀ ਅਨੁਸੂਚਿਤ ਜਾਤੀਆਂ ਵਿੱਚੋਂ ਭਰਤੀ ਕਰਨ ਲਈ ਕਿਹਾ ਗਿਆ ਸੀ ਪਰ ਅਜਿਹਾ ਪੰਜਾਬ ਸਰਕਾਰ ਨਹੀਂ ਕਰ ਰਹੀ, ਸਿਰਫ ਸਿਫਾਰਸ਼ੀ ਲੋਕਾਂ ਨੂੰ ਹੀ ਭਰਤੀ ਕੀਤਾ ਜਾ ਰਿਹਾ ਹੈ।

ਸਕੂਲੀ ਬੱਸਾਂ ਵਿੱਚ ਭੁੱਖਣਭਾਣੇ ਪਾੜ੍ਹੇ ਹੁੰਦੇ ਰਹੇ ਪ੍ਰੇਸ਼ਾਨ

ਛੁੱਟੀ ਦਾ ਸਮਾਂ ਹੋਣ ਕਾਰਨ ਬਹੁਤ ਸਾਰੇ ਸਕੂਲਾਂ ਦੀਆਂ ਬੱਸਾਂ ਜਾਮ ਵਿੱਚ ਫਸ ਗਈਆਂ। ਇਸ ਕਾਰਨ ਛੋਟੇ ਛੋਟੇ ਵਿਦਿਆਰਥੀ ਭੁੱਖਣਭਾਣੇ ਬੱਸਾਂ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਜਿਸ ਥਾਂ ’ਤੇ ਧਰਨਾ ਦਿੱਤਾ ਜਾ ਰਿਹਾ ਸੀ ਉਥੇ ਖੜ੍ਹੇ ਪੁਲੀਸ ਮੁਲਾਜ਼ਮ ਵੀ ਧਰਨਾਕਾਰੀਆਂ ਨੁੰ ਸਮਝਾ ਕੇ ਆਪ ਜਾਮ ਖੁੱਲ੍ਹਵਾਉਣ ਦੀ ਥਾਂ ਮੂਕਦਰਸ਼ਕ ਬਣੇ ਦੇਖੇ ਗਏ। ਜਾਮ ਦਾ ਸਮਾਂ ਲੰਬਾ ਹੋਣ ਕਾਰਨ ਸਕੂਲੀ ਬੱਸਾਂ ਕਾਫ਼ੀ ਦੇਰ ਜਾਮ ਿਵੱਚ ਖੜ੍ਹੀਆਂ ਰਹੀਆਂ। ਪ੍ਰਸ਼ਾਸਨ ਵੱਲੋਂ ਕੋਈ ਬਦਲਵੇਂ ਪ੍ਰਬੰਧ ਨਾ ਕਰਨ ਕਾਰਨ ਜਾਮ ਖੁੱਲ੍ਹਣ ਮਗਰੋਂ ਵੀ ਕਾਫੀ ਦੇਰ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਦੇਖੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All