DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲਾ ਮੁਲਜ਼ਮ ਪੁਲੀਸ ਨੇ ਦਬੋਚਿਆ

ਇੱਕ ਲੱਖ ਰੁਪਏ ਵਿੱਚ ਬੱਚੇ ਨੂੰ ਵੇਚਣ ਦਾ ਕੀਤਾ ਸੀ ਸੌਦਾ; ਪੇਸ਼ਗੀ ਵਜੋਂ ਲਏ ਸਨ 20 ਹਜ਼ਾਰ ਰੁਪਏ

  • fb
  • twitter
  • whatsapp
  • whatsapp
Advertisement

ਜਲੰਧਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਇੱਕ ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਕਰਨ ਵਾਲੇ ਮੁਲਜ਼ਮ ਨੂੰ ਜਲੰਧਰ ਪੁਲੀਸ ਨੇ ਦਬੋਚ ਲਿਆ ਹੈ। ਉਸ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਰਜਤ ਰੱਤੂ ਉਰਫ਼ ਰੋਕੀ ਵਜੋਂ ਹੋਈ ਹੈ ਅਤੇ ਉਹ ਪੇਸ਼ੇ ਵਜੋਂ ਡਰਾਈਵਰ ਹੈ।

ਇਸ ਸਬੰਧੀ ਪੁਲੀਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਹੱਲ ਕਰਦਿਆਂ ਪੁਲੀਸ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨੇ ਜਾਂਚ ਦੌਰਾਨ ਦੱਸਿਆ ਕਿ ਉਸ ਨੇ ਬੱਚੇ ਨੂੰ ਇੱਕ ਲੱਖ ਰੁਪਏ ਵਿੱਚ ਵੇਚਣਾ ਸੀ ਅਤੇ ਇਸ ਲਈ 20 ਹ਼ਜ਼ਾਰ ਰੁਪਏ ਪੇਸ਼ਗੀ ਵਜੋਂ ਲਏ ਸਨ।

Advertisement

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਹ ਵਾਰਦਾਤ ਪਹਿਲੀ ਵਾਰ ਕੀਤੀ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੇ ਕੱਪੜੇ ਬਦਲਵਾਏ ਸਨ ਅਤੇ ਉਸ ਦੀ ਪਛਾਣ ਲੁਕਾਉਣ ਲਈ ਹਰ ਸੰਭਵ ਯਤਨ ਕੀਤੇ ਸਨ। ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਕਾਰਵਾਈ ਕਰਦਿਆਂ ਬੱਚੇ ਦੇ ਕੱਪੜੇ ਵੀ ਬਰਾਮਦ ਕੀਤੇ ਹਨ।

Advertisement

ਜ਼ਿਕਰਯੋਗ ਹੈ ਕਿ ਬਸਤੀ ਬਾਵਾ ਖੇਲ ਦੇ ਪੰਨੂ ਵਿਹਾਰ ਇਲਾਕੇ ਵਿੱਚੋਂ ਚਾਰ ਸਾਲ ਦੇ ਬੱਚੇ ਕੇਸ਼ਵ ਨੂੰ ਰਜਤ ਉਰਫ਼ ਰੋਕੀ ਆਪਣੇ ਸਾਥੀ ਪ੍ਰਿੰਸ ਦੀ ਮਦਦ ਨਾਲ ਅਗਵਾ ਕਰਕੇ ਆਪਣੀ ਸਕੂਟਰੀ 'ਤੇ ਬਿਠਾ ਕੇ ਲੈ ਗਿਆ ਸੀ। ਜਲੰਧਰ ਪੁਲੀਸ ਵੱਲੋਂ ਕੀਤੀ ਨਾਕਾਬੰਦੀ ਮੌਕੇ ਫੜੇ ਜਾਣ ਦੇ ਡਰ ਤੋਂ ਅਗਵਾਕਾਰ ਬੱਚੇ ਨੂੰ ਬੱਸ ਅੱਡੇ ਨੇੜੇ ਛੱਡ ਕੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਬੱਚੇ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਸੀ।

Advertisement
×