PMO outlines Prime Minister's schedule: ਪੀਐੱਮਓ ਦਫਤਰ ਵਲੋਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਵੇਰਵੇ ਜਾਰੀ
ਹਲਵਾਰਾ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕਰਨਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਗੁਰੂ ਰਵਿਦਾਸ ਜੈਅੰਤੀ ਮੌਕੇ ਪੰਜਾਬ ਦਾ ਦੌਰਾ ਕਰਨਗੇ। ਮੋਦੀ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਜਾਣਗੇ ਅਤੇ ਉੱਥੇ ਇੱਕ ਜਨਤਕ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਪ੍ਰਧਾਨ ਮੰਤਰੀ ਦੁਪਹਿਰ 3:45 ਵਜੇ ਆਦਮਪੁਰ ਹਵਾਈ ਅੱਡੇ ਦਾ ਦੌਰਾ ਕਰਨਗੇ। ਉਹ ਹਲਵਾਰਾ ਹਵਾਈ ਅੱਡੇ ’ਤੇ ਨਵੇਂ ਟਰਮੀਨਲ ਦਾ ਉਦਘਾਟਨ ਕਰਨਗੇ, ਜੋ ਲੁਧਿਆਣਾ ਅਤੇ ਆਲੇ-ਦੁਆਲੇ ਦੇ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਲਈ ਨਵਾਂ ਗੇਟਵੇਅ ਸਥਾਪਤ ਕਰੇਗਾ। ਇਸ ਟਰਮੀਨਲ ’ਤੇ LED ਲਾਈਟਿੰਗ, ਇੰਸੂਲੇਟਿਡ ਛੱਤ ਅਤੇ ਰੀਸਾਈਕਲ ਪਾਣੀ ਵਰਗੀਆਂ ਵਿਸ਼ੇਸ਼ਤਾਵਾਂ ਹਨ।
ਜਲੰਧਰ ਡੇਰੇ ’ਚ ਮੋਦੀ ਸ਼ਾਮ 4:30 ਵਜੇ ਪੁੱਜਣਗੇ ਤੇ ਗੁਰੂ ਰਵਿਦਾਸ ਅਤੇ ਸੰਤ ਸਰਵਣ ਦਾਸ ਨੂੰ ਸ਼ਰਧਾਂਜਲੀ ਦੇਣਗੇ। ਉਹ ਸ਼ਾਮ 4:45 ’ਤੇ ਸਟੇਜ ’ਤੇ ਪਹੁੰਚਣਗੇ ਤੇ 5:00 ਵਜੇ ਜਨਤਕ ਸਮਾਗਮ ਨੂੰ ਸੰਬੋਧਨ ਕਰਨਗੇ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਅਰਦਾਸ ਕਰਨਗੇ ਅਤੇ ਡੇਰੇ ਦੀ ਪਰਿਕਰਮਾ ਕਰਨਗੇ। ਪੀਐਮਓ ਨੇ ਕਿਹਾ ਕਿ ਲੁਧਿਆਣਾ ਦੇ ਪਹਿਲੇ ਹਵਾਈ ਅੱਡੇ ਦਾ ਰਨਵੇਅ ਛੋਟਾ ਸੀ, ਜੋ ਛੋਟੇ ਜਹਾਜ਼ਾਂ ਲਈ ਢੁਕਵਾਂ ਸੀ। ਇਸ ਟਰਮੀਨਲ ਦੀ ਬਣਤਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ।

