DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Phagwara New SP: ਮੇਜਰ ਸਿੰਘ ਢੱਡਾ ਫਗਵਾੜਾ ਦੇ ਨਵੇਂ ਐਸ ਪੀ ਨਿਯੁਕਤ

ਹੁਸ਼ਿਆਰਪੁਰ ਤੋਂ ਬਦਲ ਕੇ ਫਗਵਾੜਾ ਤਾਇਨਾਤ ਕੀਤਾ

  • fb
  • twitter
  • whatsapp
  • whatsapp
Advertisement

Phagwara New SP: ਪੰਜਾਬ ਸਰਕਾਰ ਵਲੋਂ ਪੁਲੀਸ ਵਿਭਾਗ ’ਚ ਕੀਤੀਆਂ ਤਬਦੀਲੀਆਂ ’ਚ ਮੇਜਰ ਸਿੰਘ ਢੱਡਾ ਨੂੰ ਫਗਵਾੜਾ ਦਾ ਨਵਾਂ ਐਸ ਪੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾ ਹੁਸ਼ਿਆਰਪੁਰ ਤਾਇਨਾਤ ਸਨ। ਇਥੋਂ ਦੇ ਐਸ.ਪੀ. ਮਾਧਵੀ ਸ਼ਰਮਾ ਦਾ ਜਲੰਧਰ ਤਬਾਦਲਾ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 12 ਆਈ ਪੀ ਐੱਸ ਅਤੇ 112 ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਦਿੱਤੇ ਹਨ।

Advertisement

ਇਸ ਤੋਂ ਇਲਾਵਾ ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ, ਆਈ ਪੀ ਐੱਸ ਅਧਿਕਾਰੀ ਵੀ. ਨੀਰਜਾ ਨੂੰ ਰਾਜੇਸ਼ ਕੁਮਾਰ ਜੈਸਵਾਲ ਦੀ ਜਗ੍ਹਾ ਸਪੈਸ਼ਲ ਡੀ ਜੀ ਪੀ, ਐੱਨ ਆਰ ਆਈ, ਪੰਜਾਬ, ਐੱਸ ਏ ਐੱਸ ਨਗਰ ਵਿਖੇ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਜੈਸਵਾਲ ਨੂੰ ਏ ਡੀ ਜੀ ਪੀ, ਸਾਈਬਰ ਕ੍ਰਾਈਮ, ਪੰਜਾਬ, ਐੱਸ ਏ ਐੱਸ ਨਗਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਵੀ. ਨੀਰਜਾ ਦੀ ਥਾਂ ਏ ਡੀ ਜੀ ਪੀ, ਜੇਲ੍ਹ, ਪੰਜਾਬ, ਚੰਡੀਗੜ੍ਹ ਦਾ ਵਾਧੂ ਚਾਰਜ ਵੀ ਸੰਭਾਲਣਗੇ।

Advertisement

ਇਹ ਵੀ ਪੜ੍ਹੋ:Punjab Police Transfers: ਪੰਜਾਬ ਵਿੱਚ 12 IPS ਅਤੇ 112 PPS ਅਧਿਕਾਰੀਆਂ ਦੇ ਤਬਾਦਲੇ

Advertisement
×