ਪਿੰਡਾਂ ’ਚ ਵਾਰੀਆਂ ਬੰਨ੍ਹ ਕੇ ਦਿੱਲੀ ਜਾਣ ਲੱਗੇ ਲੋਕ

ਪਿੰਡਾਂ ’ਚ ਵਾਰੀਆਂ ਬੰਨ੍ਹ ਕੇ ਦਿੱਲੀ ਜਾਣ ਲੱਗੇ ਲੋਕ

ਸਿੰਘੂ ਸਰਹੱਦ ’ਤੇ ਕਿਸਾਨੀ ਅੰਦੋਲਨ ਦੌਰਾਨ ਚੱਲ ਰਿਹਾ ਪਕੌੜਿਆਂ ਦਾ ਲੰਗਰ।

ਪਾਲ ਸਿੰਘ ਨੌਲੀ
ਜਲੰਧਰ, 2 ਦਸੰਬਰ
ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦਾ ਰਾਹ ਮੱਲੀ ਬੈਠੇ ਕਿਸਾਨਾਂ ਨੇ ਲਾਠੀਆਂ ਤੇ ਪਾਣੀ ਦੀਆਂ ਬੁਛਾੜਾਂ ਖਾਣ ਦੇ ਬਾਵਜੂਦ ਉੱਥੇ ਜਸ਼ਨ ਦਾ ਮਾਹੌਲ ਬਣਾਇਆ ਹੋਇਆ ਹੈ। ਭਾਵੇਂ ਨੌਜਵਾਨਾਂ ਦੇ ਹੱਥਾਂ ਵਿੱਚ ਝੰਡਿਆਂ ਦਾ ਰੰਗ ਰੋਸ ਵਜੋਂ ਕਾਲਾ ਵੀ ਹੈ ਪਰ ਉਨ੍ਹਾਂ ਦੇ ਚਿਹਰਿਆਂ ਦਾ ਨੂਰ ਉਨ੍ਹਾਂ ਦੇ ਜੇਤੂ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ। ਅੰਦੋਲਨ ਵਿੱਚ ਭਾਵੇਂ ਕੇਂਦਰੀ ਹਕੂਮਤ ਵਿਰੁੱਧ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਹਨ ਪਰ ਸੜਕ ’ਤੇ ਹੀ ਬਣ ਰਹੇ ਲੱਡੂ, ਜਲੇਬੀਆਂ, ਪਕੌੜੇ, ਗਜਰੇਲਾ, ਪਿੰਨੀਆਂ ਤੇ ਖੋਆ ਕਿਸੇ ਵੱਡੇ ਵਿਆਹ ਦਾ ਭੁਲੇਖਾ ਪਾ ਰਹੇ ਹਨ। ਪੰਜਾਬ ਸਮੇਤ ਬਾਹਰਲੇ ਸੂਬਿਆਂ ਦੇ ਕਿਰਤੀ ਬੜੇ ਚਾਅ, ਉਤਸ਼ਾਹ ਤੇ ਜੋਸ਼ ਨਾਲ ਸੇਵਾ ਕਰ ਰਹੇ ਹਨ। ਪਿੰਡਾਂ ਵਿੱਚੋਂ ਲੋਕ ਵਾਰੀਆਂ ਬੰਨ੍ਹ ਕੇ ਦਿੱਲੀ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ।

ਪੰਜਾਬੀਆਂ ਵੱਲੋਂ ਵਿੱਢੇ ਇਸ ਘੋਲ ਵਿੱਚ ਹਰਿਆਣਾ ਦੇ ਕਿਸਾਨ ਤੇ ਖ਼ਾਸ ਕਰਕੇ ਉੱਥੋਂ ਦੇ ਨੌਜਵਾਨ ਆਪਣੇ ਪਿੰਡਾਂ ਵਿੱਚੋਂ ਦੁੱਧ ਤੇ ਸਬਜ਼ੀਆਂ ਲੰਗਰ ਲਈ ਢੋਅ ਰਹੇ ਹਨ। ਦੋ ਹਰਿਆਣਵੀ ਨੌਜਵਾਨਾਂ ਨੇ ਕਿਹਾ ਕਿ ਉਹ ਰੋਜ਼ਾਨਾ ਸਵੇਰੇ-ਸ਼ਾਮ ਦੋ ਟੈਂਪੂ ਸਬਜ਼ੀਆਂ ਦੇ ਲੰਗਰ ਲਈ ਲੈ ਕੇ ਆਉਂਦੇ ਹਨ ਤੇ ਪਿੰਡਾਂ ਵਿੱਚੋਂ ਰੋਜ਼ਾਨਾ ਦੁੱਧ ਇਕੱਠਾ ਕਰ ਕੇ ਲਿਆਉਂਦੇ ਹਨ।

ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੇ ਵੀ ਸਿੰਘੂ ਬਾਰਡਰ ’ਤੇ ਲੰਗਰ ਲਾ ਦਿੱਤਾ ਹੈ। ਇਨ੍ਹਾਂ ਵਿੱਚ ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਨਿਰਮਲ ਕੁਟੀਆ ਸੀਚੇਵਾਲ, ਚੱਕ ਚੇਲਾ, ਨਿਹਾਲੂਵਾਲ ਤੇ ਹੋਰ ਪਿੰਡਾਂ ਦੇ ਖਿਡਾਰੀ ਪੁੱਜੇ ਹੋਏ ਹਨ। ਪਿੰਡ ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚੋਂ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਜਾਣ ਵਾਸਤੇ ਲੋਕਾਂ ਨੇ ਵਾਰੀਆਂ ਬੰਨ੍ਹ ਲਈਆਂ ਹਨ। ਦੂਜੇ ਪਿੰਡਾਂ ਵਿੱਚੋਂ ਵੀ ਲੋਕ ਵਾਰੀਆਂ ਬੰਨ੍ਹ ਕੇ ਦਿੱਲੀ ਜਾ ਰਹੇ ਹਨ।

ਪਿੰਡ ਨੌਲੀ ਦੇ ਸਰਪੰਚ ਹਰਦੇਵ ਸਿੰਘ ਨੇ ਦੱਸਿਆ ਕਿ ਜਿਸ ਦਿਨ ਦਿੱਲੀ ਲਈ ਕਿਸਾਨਾਂ ਨੇ ਜਾਣਾ ਸੀ, ਉਸ ਦਿਨ ਵੀ ਉਨ੍ਹਾਂ ਨੂੰ ਪੈਸੇ ਦੇ ਕੇ ਆਏ ਸਨ ਤੇ ਮਗਰੋਂ ਵੀ ਪਿੰਡੋਂ ਨੌਜਵਾਨ ਦਿੱਲੀ ਜਾ ਕੇ ਆਏ ਹਨ। ਹੁਣ 8 ਦਸੰਬਰ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਮਿੱਥਿਆ ਗਿਆ ਹੈ ਤੇ ਪਿੰਡ ਵਿੱਚੋਂ ਸਾਮਾਨ ਇਕੱਠਾ ਕੀਤਾ ਜਾ ਰਿਹਾ ਹੈ। ੴ ਚੈਰੀਟੇਬਲ ਟਰੱਸਟ ਦੇ ਖਜ਼ਾਨਚੀ ਸੁਰਜੀਤ ਸਿੰਘ ਸ਼ੰਟੀ ਨੇ ਆਖਿਆ ਕਿ ਕਿਸਾਨ ਅੰਦੋਲਨ ਵਿੱਚ ਜਿਹੜਾ ਮਾਹੌਲ ਦੇਖਣ ਨੂੰ ਮਿਲਦਾ ਹੈ, ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਇਸ ਸੰਘਰਸ਼ ਵਿੱਚੋਂ ਨਾ ਅੱਕਣ ਵਾਲੇ ਹਨ ਤੇ ਨਾ ਹੀ ਥੱਕਣ ਵਾਲੇ। ਹੋਰ ਲੋਕ ਵੀ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। ਬਦਾਮਾਂ ਦੇ ਵੀ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ। ਰਾਹਗੀਰਾਂ ਲਈ ਵੀ ਲੰਗਰ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਆਹਾਂ ਵਾਂਗ ਕਈ ਥਾਵਾਂ ’ਤੇ ਸਟਾਲ ਲੱਗੇ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All