ਪ੍ਰਾਈਵੇਟ ਸਕੂਲਾਂ ਦੀਆਂ ਮੋਟੀਆਂ ਫੀਸਾਂ ਤੋਂ ਮਾਪੇ ਔਖੇ

ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਦੇ ਗਹਿਣਿਆਂ ਅਤੇ ਕੱਪੜਿਆਂ ’ਤੇ ਟਿੱਪਣੀਆਂ ਕਾਰਨ ਰੋਸ

ਪ੍ਰਾਈਵੇਟ ਸਕੂਲਾਂ ਦੀਆਂ ਮੋਟੀਆਂ ਫੀਸਾਂ ਤੋਂ ਮਾਪੇ ਔਖੇ

ਜਲੰਧਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਾਪੇ। -ਫੋਟੋ: ਸਰਬਜੀਤ ਸਿੰਘ

ਮੁੱਖ ਅੰਸ਼

  • ਵਕੀਲਾਂ ਨੇ ਪੀੜਤ ਮਾਪਿਆਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ
  • ਸੁਪਰੀਮ ਕੋਰਟ ਦਾ ਅੰਤਰਿਮ ਫੈਸਲਾ ਲਾਗੂ ਕਰਨ ਦੀ ਮੰਗ 

ਪਾਲ ਸਿੰਘ ਨੌਲੀ

ਜਲੰਧਰ, 6 ਅਪਰੈਲ

ਪ੍ਰਾਈਵੇਟ ਸਕੂਲਾਂ ਵੱਲੋਂ ਉਗਰਾਹੀਆਂ ਜਾ ਰਹੀਆਂ ਕਥਿਤ ਮੋਟੀਆਂ ਫੀਸਾਂ ਤੋਂ ਔਖੇ ਮਾਪਿਆਂ ਨੇ ਮੀਡੀਆ ਸਾਹਮਣੇ ਕਿਹਾ ਕਿ ਕਰੋਨਾ ਕਰਕੇ ਸਾਰਿਆਂ ਦੇ ਕੰਮ ਠੱਪ ਪਏ ਹਨ ਪਰ ਨਿੱਜੀ ਸਕੂਲਾਂ ਵਾਲੇ ਫੀਸਾਂ ਵਸੂਲਣ ਲਈ ਵਿਦਿਆਰਥੀਆਂ ਦੇ ਮਾਪਿਆਂ ’ਤੇ ਜ਼ੋਰ ਪਾ ਰਹੇ ਹਨ। ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਮਮਤਾ ਸ਼ਰਮਾ, ਨੰਦਨੀ, ਰੇਖਾ, ਪੂਜਾ, ਚੇਤਨ ਵਰਮਾ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਐਡਵੋਕੇਟ ਮਧੂ ਰਚਨਾ ਤੇ ਐਡਵੋਕੇਟ ਹਰਭਜਨ ਸਾਂਪਲਾ ਨੇ ਆਲ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕਰਕੇ ਵਿਦਿਆਰਥੀਆਂ ਕੋਲੋਂ ਮੋਟੀਆਂ ਫੀਸਾਂ ਵਸੂਲ ਰਹੇ ਹਨ ਅਤੇ ਫੀਸ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਦੇ ਨਤੀਜੇ ਰੋਕ ਰਹੇ ਹਨ। ਚੇਤਨ ਵਰਮਾ ਨਾਂ ਦੇ ਨੌਜਵਾਨ ਨੇ ਕਿਹਾ ਕਿ ਜਦੋਂ ਉਸ ਨੇ ਆਪਣੀ ਪਤਨੀ ਨਾਲ ਸਕੂਲ ਵਿਚ ਜਾ ਕੇ ਬੱਚੇ ਦੀ ਫੀਸ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਉਥੇ ਬੈਠੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਤੁਸੀਂ ਕੰਨਾਂ ਵਿਚ ਸੋਨੇ ਦੀਆਂ ਨੱਤੀਆਂ ਪਾਈਆਂ ਹੋਈਆਂ ਹਨ ਤੇ ਤੁਹਾਡੀ ਪਤਨੀ ਨੇ ਵੀ ਮਹਿੰਗੇ ਕੱਪੜੇ ਪਾਏ ਹੋਏ ਹਨ, ਤਾਂ ਫਿਰ ਤੁਸੀਂ ਸਕੂਲ ਫੀਸ ਕਿਉਂ ਨਹੀਂ ਦੇ ਸਕਦੇ? ਉਸ ਨੇ ਕਿਹਾ ਕਿ ਉਹ ਫੀਸਾਂ ਦਾ ਭੁਗਤਾਨ ਕਰਨ ਲਈ ਆਪਣੀਆਂ ਸੋਨੇ ਦੀਆਂ ਨੱਤੀਆਂ ਸਕੂਲ ਨੂੰ ਦੇਣ ਲਈ ਤਿਆਰ ਹਨ।  ਐਡਵੋਕੇਟ ਫਾਰ ਫਾਰਮਰਜ਼ ਐਂਡ ਲੇਬਰਜ਼ ਦੀ ਨੁਮਾਇੰਦਗੀ ਕਰਦੇ ਵਕੀਲਾਂ ਨੇ ਕਿਹਾ ਕਿ ਉਹ ਪੀੜਤ ਮਾਪਿਆਂ ਨੂੰ ਕਾਨੂੰਨੀ ਸਹਾਇਤਾ ਦੇਣਗੇ ਤੇ ਕੇਸ ਮੁਫਤ਼ ਲੜਨਗੇ।

ਸਕੂਲ ਫੀਸਾਂ ਕਿਸ਼ਤਾਂ ਵਿੱਚ ਲੈਣ ਦੀ ਅਪੀਲ

ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਆਰਥਿਕ ਮਜਬੂਰੀਆਂ ਨੂੰ ਦੇਖਦਿਆਂ ਕਿਸ਼ਤਾਂ ਵਿਚ ਫੀਸਾਂ ਲੈਣ ਤੇ ਵਿਦਿਆਰਥੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਨਾ ਦਿੱਤੀ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All