DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Neha murder case: ਕਰਤਾਰਪੁਰ ਥਾਣਾ ਮੁਖੀ ਦੀ ਬਦਲੀ; ਤਫ਼ਤੀਸ਼ੀ ਅਫ਼ਸਰ ਵੀ ਮੁਅੱਤਲ

ਜਾਂਚ ਵਿੱਚ ਲਾਪਰਵਾਹੀ ਕਾਰਨ ਪੁਲੀਸ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕਰਤਾਰਪੁਰ ਦੇ ਇੱਕ ਆੜ੍ਹਤੀ ਦੀ ਪਤਨੀ ਨੇਹਾ ਭਾਗੀਆਂ ਦੇ ਕਤਲ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਕਰਤਾਰਪੁਰ ਦੇ ਮੁਖੀ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਤਫ਼ਤੀਸ਼ੀ ਅਫ਼ਸਰ ਬੋਧ ਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਤਾਰਪੁਰ ਦੇ ਡੀ.ਐੱਸ.ਪੀ. ਨਰਿੰਦਰ ਸਿੰਘ ਔਜਲਾ ਨੇ ਕੀਤੀ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕਾ ਨੇਹਾ ਦੇ ਭਰਾ ਅਮਰੀਸ਼ ਕੁਮਾਰ ਭਾਗੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਨੇਹਾ ਦੇ ਪਤੀ ਅਤੇ ਉਸ ਦੀ ਮਾਤਾ ਨੇ ਮਿਲ ਕੇ ਉਸ ਨੂੰ ਬਾਥਰੂਮ ਸਾਫ਼ ਕਰਨ ਵਾਲਾ ਤੇਜ਼ਾਬ (ਹਰਪਿਕ) ਪਿਲਾ ਦਿੱਤਾ ਸੀ।ਇਸ ਕਾਰਨ ਉਹ ਤਿੰਨ ਦਿਨ ਤੱਕ ਮੌਤ ਨਾਲ ਜੂਝਦੀ ਰਹੀ ਅਤੇ ਆਖ਼ਰਕਾਰ ਦਮ ਤੋੜ ਗਈ।

Advertisement

ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਨੇਹਾ ਵੱਲੋਂ ਬਿਆਨ ਦੇਣ ਦੇ ਬਾਵਜੂਦ ਕਰਤਾਰਪੁਰ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਫ਼ਿਲਹਾਲ, ਕਰਤਾਰਪੁਰ ਪੁਲੀਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।

Advertisement

Advertisement
×