DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਾੜੀ ਪੈਟਰੋਲ ਪੰਪ ’ਤੇ ਗੋਲੀਬਾਰੀ ਵਿਚ ਲੋੜੀਦਾ ਕਾਬੂ

ਜਲੰਧਰ ਦਿਹਾਤੀ ਪੁਲੀਸ ਨੇ ਕਰਾੜੀ ਪੈਟਰੋਲ ਪੰਪ ’ਤੇ ਹੋਈ ਗੋਲੀਬਾਰੀ ਦੀ ਘਟਨਾ ’ਤੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਪੁਲੀਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਹੈ। ਜਦਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਹਾਲੇ ਫਰਾਰ ਹੈ। ਸੀਨੀਅਰ ਪੁਲੀਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ...

  • fb
  • twitter
  • whatsapp
  • whatsapp
Advertisement

ਜਲੰਧਰ ਦਿਹਾਤੀ ਪੁਲੀਸ ਨੇ ਕਰਾੜੀ ਪੈਟਰੋਲ ਪੰਪ ’ਤੇ ਹੋਈ ਗੋਲੀਬਾਰੀ ਦੀ ਘਟਨਾ ’ਤੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਪੁਲੀਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਹੈ। ਜਦਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਹਾਲੇ ਫਰਾਰ ਹੈ।

ਸੀਨੀਅਰ ਪੁਲੀਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕਰਾੜੀ ਪੈਟਰਲ ਪੰਪ ’ਤੇ ਗੋਲੀਬਾਰੀ ਹੋਈ ਸੀ। ਸੇਂਟ ਸੋਲਜਰ ਕਾਲਜ ਵਿਚ ਵਿਦਿਆਰਥੀ ਚੋਣਾਂ ਸਬੰਧੀ ਲਗਪਗ 20 ਤੋਂ 30 ਨੌਜਵਾਨ ਇਕੱਠੇ ਹੋਏ ਹੋਏ ਸਨ। ਇਸ ਦੌਰਾਨ ਚਾਰ ਗੱਡੀਆਂ ਵਿੱਚ ਕੁੱਝ ਨੌਜਵਾਨ ਆਏ ਜਿਨ੍ਹਾਂ ਨੇ ਅਚਾਨਕ ਹੀ ਇਕੱਠੇ ਹੋਏ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ।

Advertisement

ਗੋਲੀਆਂ ਚੱਲਣ ਕਾਰਨ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਸਰਪੰਚ ਪਿੰਡ ਸ਼ਿਵਦਾਸਪੁਰ, ਥਾਣਾ ਕਰਤਾਰਪੁਰ, ਦੀ ਲੱਤ ਵਿੱਚ ਗੋਲੀ ਲੱਗੀ, ਜਦਕਿ ਸੌਰਵ ਦੇ ਪਿੱਠ ਵਿੱਚ ਗੋਲੀ ਲੱਗੀ। ਦੋਹਾਂ ਜ਼ਖ਼ਮੀਆਂ ਨੂੰ ਤੁਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਡਾਕਟਰੀ ਰਿਪੋਰਟ ਅਨੁਸਾਰ ਦੋਵੇਂ ਖ਼ਤਰੇ ਤੋਂ ਬਾਹਰ ਹਨ।

Advertisement

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਦਿਹਾਤੀ ਪੁਲੀਸ ਵੱਲੋਂ ਤੁਰੰਤ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ। ਪੁਲੀਸ ਟੀਮਾਂ ਨੂੰ ਅਲਰਟ ਕਰਕੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਘੇਰਾਬੰਦੀ ਕੀਤੀ ਗਈ ਜਿਸ ਦੌਰਾਨ ਵਾਰਦਾਤ ਵਿੱਚ ਵਰਤੀਆਂ ਗਈਆਂ ਤਿੰਨ ਗੱਡੀਆਂ ਮੁੱਖ ਅਫ਼ਸਰ ਥਾਣਾ ਇੰਸਪੈਕਟਰ ਰਮਨਦੀਪ ਸਿੰਘ ਨੇ ਥਾਣਾ ਕਰਤਾਰਪੁਰ ਦੇ ਪਿੰਡ ਕਾਹਲਵਾਂ ਤੇ ਜ਼ਿਲ੍ਹਾ ਕਪੂਰਥਲਾ ਦੇ ਇਲਾਕੇ ਤੋਂ ਬਰਾਮਦ ਕੀਤੀਆਂ ਹਨ।

Advertisement
×