DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nawanshahr Encounter: ਪੁਲੀਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਈਰਿੰਗ: ਗੋਲੀਬਾਰੀ ’ਚ 2 ਸ਼ੂਟਰ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ

ਦੋ ਸ਼ੂਟਰ ਹਥਿਆਰਾਂ ਸਮੇਤ ਦਬੋਚੇ; ਖ਼ਤਰਨਾਕ ਗੈਂਗ ਦੀ ਸਾਜ਼ਿਸ਼ ਬੇਨਕਾਬ

  • fb
  • twitter
  • whatsapp
  • whatsapp
featured-img featured-img
ਪੁਲੀਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਈਰਿੰਗ: ਗੋਲੀਬਾਰੀ ’ਚ 2 ਸ਼ੂਟਰ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ
Advertisement

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਨੇ ਸ਼ਹਿਰ ਵਿੱਚ ਇੱਕ ਵਿਅਕਤੀ ਦਾ ਕਤਲ ਕਰਨ ਆਏ ਗੈਂਗਸਟਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ ਹਥਿਆਰਾਂ ਸਮੇਤ ਸ਼ੂਟਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇੰਸਪੈਕਟਰ ਨੀਰਜ ਚੌਧਰੀ, ਇੰਚਾਰਜ ਸੀ.ਆਈ.ਏ. (CIA) ਸਟਾਫ਼ ਨਵਾਂਸ਼ਹਿਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੂਸਾਪੁਰ ਫਾਟਕ ਨਵਾਂਸ਼ਹਿਰ ਕੋਲ ਮੋਟਰਸਾਈਕਲ ਸਵਾਰ ਤਿੰਨ ਸ਼ੂਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼ੂਟਰਾਂ ਨੇ ਪੁਲੀਸ ’ਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਦੋ ਸ਼ੂਟਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਦਕਿ ਸ਼ੂਟਰਾਂ ਦੀ ਗੋਲੀ ਲੱਗਣ ਨਾਲ ਇੱਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖ਼ਲ ਕਰਵਾਇਆ ਗਿਆ ਹੈ।

ਕਾਬੂ ਕੀਤੇ ਸ਼ੂਟਰਾਂ ਦੀ ਪਛਾਣ ਅਜੇਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਉੜਾਪੜ ਅਤੇ ਅਜੇ ਪੁੱਤਰ ਬਿਹਾਰੀ ਵਾਸੀ ਵਾਰਡ ਨੰਬਰ 6, ਜਲੰਧਰ ਵਜੋਂ ਹੋਈ ਹੈ। ਮੌਕੇ ਤੋਂ ਫ਼ਰਾਰ ਹੋਏ ਤੀਜੇ ਸ਼ੂਟਰ ਦਵਿੰਦਰ ਵਾਸੀ ਸਲੋਹ ਰੋਡ, ਨਵਾਂਸ਼ਹਿਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਿਕ ਇਹ ਵਾਰਦਾਤ ਵਿਦੇਸ਼ ਵਿੱਚ ਬੈਠੇ ਖ਼ਤਰਨਾਕ ਗੈਂਗ ਦੇ ਮੈਂਬਰ ਸਾਹਬੀ ਮੀਰਪੁਰ, ਪ੍ਰਣਵ ਸਹਿਗਲ ਉਰਫ਼ ਪਾਰੂ ਅਤੇ ਗੱਗੀ ਦੀ ਸਾਜ਼ਿਸ਼ ਸੀ, ਜਿਸ ਨੂੰ ਸੀ.ਆਈ.ਏ. ਦੀ ਟੀਮ ਨੇ ਆਪਣੀ ਦਲੇਰੀ ਨਾਲ ਸਮੇਂ ਸਿਰ ਨਾਕਾਮ ਕਰ ਦਿੱਤਾ।

Advertisement

ਦੋਸ਼ੀਆਂ ਕੋਲੋਂ 1 ਪਿਸਤੌਲ .30 ਬੋਰ ਸਮੇਤ 2 ਮੈਗਜ਼ੀਨ, 5 ਰੌਂਦ ਜ਼ਿੰਦਾ, 3 ਚੱਲੇ ਖੋਲ੍ਹ ਅਤੇ 1 ਗਲੌਕ 9mm ਪਿਸਤੌਲ ਸਮੇਤ 1 ਮੈਗਜ਼ੀਨ, 5 ਰੌਂਦ ਜ਼ਿੰਦਾ, 3 ਚੱਲੇ ਖੋਲ੍ਹ ਬਰਾਮਦ ਕੀਤੇ ਗਏ ਹਨ। ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 179 ਅਧੀਨ ਬੀ.ਐੱਨ.ਐੱਸ. (BNS) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਜੇ ਉੱਪਰ ਪਹਿਲਾਂ ਵੀ ਐੱਨ.ਡੀ.ਪੀ.ਐੱਸ. (NDPS) ਅਤੇ ਲੜਾਈ-ਝਗੜੇ ਦੇ 5 ਪਰਚੇ ਦਰਜ ਹਨ।

Advertisement

Advertisement
×