DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nakodar: ਨਕੋਦਰ-ਮਹਿਤਪੁਰ ਸੜਕ 30 ਦਿਨਾਂ ਲਈ ਬੰਦ; ਆਵਾਜਾਈ ਦੇ ਬਦਲੇ ਰੂਟ

ਨਕੋਦਰ ਤੋਂ ਜਗਰਾਉਂ ਵਾਇਆ ਮਹਿਤਪੁਰ ਜਾਂਦੀ ਸੜਕ ਦੀ ਜ਼ਰੂਰੀ ਮੁਰੰਮਤ ਕਾਰਨ ਇਕ ਮਹੀਨੇ ਬੰਦ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਪੰਜਾਬ ਲੋਕ ਨਿਰਮਾਣ ਵਿਭਾਗ (ਭ ਤੇ ਮ) ਸ਼ਾਖਾ ਜਲੰਧਰ ਛਾਉਣੀ ਦੇ ਅਧਿਕਾਰੀਆਂ ਵੱਲੋਂ ਨਕੋਦਰ ਤੋਂ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਕੋਦਰ ਤੋਂ ਜਗਰਾਉਂ ਵਾਇਆ ਮਹਿਤਪੁਰ ਜਾਂਦੀ ਸੜਕ ਦੀ ਜ਼ਰੂਰੀ ਮੁਰੰਮਤ ਕਾਰਨ ਇਕ ਮਹੀਨੇ ਬੰਦ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਪੰਜਾਬ ਲੋਕ ਨਿਰਮਾਣ ਵਿਭਾਗ (ਭ ਤੇ ਮ) ਸ਼ਾਖਾ ਜਲੰਧਰ ਛਾਉਣੀ ਦੇ ਅਧਿਕਾਰੀਆਂ ਵੱਲੋਂ ਨਕੋਦਰ ਤੋਂ ਮਹਿਤਪੁਰ ਤੱਕ 650 ਮੀਟਰ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ 11 ਮਈ ਤੋਂ ਕੀਤੀ ਜਾ ਰਹੀ ਹੈ, ਜੋ ਕਰੀਬ 30 ਦਿਨਾਂ ਦੇ ਅੰਦਰ ਮੁਕੰਮਲ ਕੀਤੀ ਜਾਣੀ ਹੈ।

ਡੀ.ਐਸ.ਪੀ. ਨਕੋਦਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਨੂੰ ਦੇਖਦੇ ਹੋਏ ਲੋਕ ਜਨਹਿਤ ਵਿਚ 11 ਮਈ ਤੋਂ ਅਗਲੇ 30 ਦਿਨਾਂ ਤੱਕ ਇਸ ਸੜਕ ਦੇ ਆਵਾਜਾਈ ਦੇ ਰੂਟ ਪਲਾਨ ਬਦਲੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਤੇ ਨਕੋਦਰ ਤੋਂ ਜਗਰਾਉਂ ਜਾਣ ਵਾਲੇ ਬੀਰਪਿੰਡ ਤੇ ਮੁਹੇਮ ਵਿੱਚੋਂ ਹੋ ਕੇ ਮਹਿਤਪੁਰ ਨੂੰ ਜਾ ਸਕਦੇ ਹਨ। ਮੋਗਾ ਨੂੰ ਜਾਣ ਵਾਲੇ ਪੰਡੋਰੀ ਖ਼ਾਸ ਵਿੱਚੋਂ ਹੋ ਕੇ ਜਲੰਧਰ-ਮੋਗਾ ਕੌਮੀ ਹਾਈਵੇਅ ’ਤੇ ਚੜ੍ਹ ਸਕਦੇ ਹਨ।

Advertisement

Advertisement
Advertisement
×