DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

MP ਸਾਹਨੀ ਨੇ ਵਾਅਦਾ ਨਿਭਾਇਆ; Jalandhar Blast ਦੇ ਪੀੜਤ ਨੂੰ ਦਿੱਤੀ ਨਵੀਂ ਸਕੂਟਰੀ 

ਜਲੰਧਰ ਧਮਾਕੇ ਦੇ ਪੀੜਤ ਗੁਰਪ੍ਰੀਤ ਸਿੰਘ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ, ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਵਿਕਰਮਜੀਤ ਸਿੰਘ ਸਾਹਨੀ ਨੇ ਸ਼ੁੱਕਰਵਾਰ ਨੂੰ ਉਸ ਦੇ ਪਰਿਵਾਰ ਨੂੰ ਇੱਕ ਨਵੀਂ ਸਕੂਟਰੀ ਤੋਹਫ਼ੇ ਵਿੱਚ ਦਿੱਤੀ। ਗੁਰਪ੍ਰੀਤ ਅਜੇ ਵੀ ਧਮਾਕੇ ਦੌਰਾਨ ਲੱਗੀਆਂ...

  • fb
  • twitter
  • whatsapp
  • whatsapp
featured-img featured-img
MP Vikramjit S Sahney hands over the keys of a new Activa scooter to the kin of delivery boy Gurpreet Singh, who was injured in the Jalandhar blast. Tribune Photo
Advertisement

ਜਲੰਧਰ ਧਮਾਕੇ ਦੇ ਪੀੜਤ ਗੁਰਪ੍ਰੀਤ ਸਿੰਘ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ, ਰਾਜ ਸਭਾ ਮੈਂਬਰ ਅਤੇ ਭਾਜਪਾ ਆਗੂ ਵਿਕਰਮਜੀਤ ਸਿੰਘ ਸਾਹਨੀ ਨੇ ਸ਼ੁੱਕਰਵਾਰ ਨੂੰ ਉਸ ਦੇ ਪਰਿਵਾਰ ਨੂੰ ਇੱਕ ਨਵੀਂ ਸਕੂਟਰੀ ਤੋਹਫ਼ੇ ਵਿੱਚ ਦਿੱਤੀ।

ਗੁਰਪ੍ਰੀਤ ਅਜੇ ਵੀ ਧਮਾਕੇ ਦੌਰਾਨ ਲੱਗੀਆਂ ਸੱਟਾਂ ਤੋਂ ਉੱਭਰ ਰਿਹਾ ਹੈ, ਇਸ ਲਈ ਉਸ ਦੇ ਰਿਸ਼ਤੇਦਾਰ ਇਹ ਤੋਹਫ਼ਾ (ਸਕੂਟਰੀ) ਲੈਣ ਲਈ ਸੰਸਦ ਮੈਂਬਰ ਨੂੰ ਮਿਲੇ। ਦੱਸ ਦੇਈਏ ਕਿ ਇਹ ਧਮਾਕਾ 5 ਮਈ ਨੂੰ ਜਲੰਧਰ ਵਿੱਚ ਬੀ ਐੱਸ ਐੱਫ (BSF) ਹੈੱਡਕੁਆਰਟਰ ਦੇ ਬਾਹਰ ਹੋਇਆ ਸੀ। ਧਮਾਕੇ ਤੋਂ ਸਿਰਫ਼ ਸੱਤ ਮਿੰਟ ਪਹਿਲਾਂ, ਫਲਿੱਪਕਾਰਟ ਵਿੱਚ ਡਿਲੀਵਰੀ ਬੁਆਏ ਵਜੋਂ ਕੰਮ ਕਰਨ ਵਾਲਾ ਗੁਰਪ੍ਰੀਤ ਉੱਥੇ ਪਹੁੰਚਿਆ ਸੀ ਅਤੇ ਗੇਟ ਕੋਲ ਖੜ੍ਹ ਕੇ ਇੱਕ ਪਾਰਸਲ ਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣਾ ਸਕੂਟਰ ਧਮਾਕੇ ਵਾਲੀ ਥਾਂ ਦੇ ਬਿਲਕੁਲ ਕੋਲ ਖੜ੍ਹਾ ਕੀਤਾ ਹੋਇਆ ਸੀ ਅਤੇ ਜਦੋਂ ਧਮਾਕਾ ਹੋਇਆ, ਉਸ ਵੇਲੇ ਉਹ ਫ਼ੋਨ 'ਤੇ ਗੱਲ ਕਰ ਰਿਹਾ ਸੀ।

Advertisement

ਹਾਲਾਂਕਿ ਗੁਰਪ੍ਰੀਤ ਬਚ ਗਿਆ ਸੀ, ਪਰ ਉਸ ਦੀ ਐਕਟਿਵਾ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਧਮਾਕੇ ਦੀ ਸ਼ੁਰੂਆਤੀ ਜਾਂਚ ਵਿੱਚ ਸ਼ੱਕ ਦੀ ਸੂਈ ਉਸ ਵੱਲ ਹੀ ਇਸ਼ਾਰਾ ਕਰ ਰਹੀ ਸੀ, ਭਾਵੇਂ ਕਿ ਉਹ ਸਿਰਫ਼ ਇੱਕ ਪੀੜਤ ਸੀ। ਉਸ ਨੂੰ ਪੁਲਿਸ ਅਤੇ ਕੇਂਦਰੀ ਬਲਾਂ ਦੁਆਰਾ ਰਾਤ ਭਰ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਆਖਰਕਾਰ ਉਸ ਨੂੰ ਕਲੀਨ ਚਿੱਟ ਮਿਲ ਗਈ।

Advertisement

ਘਰ ਵਿੱਚ ਇਲਾਜ ਦੌਰਾਨ ਗੁਰਪ੍ਰੀਤ ਨੇ ਮੀਡੀਆ ਰਾਹੀਂ ਭਾਵੁਕ ਅਪੀਲ ਕਰਦਿਆਂ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਾ ਇਕੱਲਾ ਜੀਅ ਹੈ। ਉਸ ਨੇ ਕਿਹਾ ਸੀ, "ਸਕੂਟਰੀ ਗੁਆਉਣ ਹੋਣ ਤੋਂ ਬਾਅਦ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਆਪਣੀ ਨੌਕਰੀ ਕਿਵੇਂ ਕਰਾਂਗਾ, ਕਿਉਂਕਿ ਕੰਮ ਲਈ ਵਾਹਨ ਬਹੁਤ ਜ਼ਰੂਰੀ ਹੈ।" ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਨਹੀਂ ਹੈ ਕਿ ਉਹ ਨਵੀਂ ਸਕੂਟਰੀ ਖਰੀਦ ਸਕਣ।

8 ਮਈ ਨੂੰ ਸਾਹਨੀ ਨੇ ਉਸਦੇ ਪਿਤਾ ਅਤੇ ਸੇਵਾਮੁਕਤ ਬੀ ਐੱਸ ਐਫ ਜਵਾਨ ਕਸ਼ਮੀਰ ਸਿੰਘ ਨੂੰ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਨੂੰ ਮਦਦ ਦਾ ਵਾਅਦਾ ਕੀਤਾ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਹੀ ਉਨ੍ਹਾਂ ਦੇ ਪੁੱਤਰ ਨੂੰ ਨਵਾਂ ਵਾਹਨ ਮੁਹੱਈਆ ਕਰਵਾਉਣਗੇ।

Advertisement
×