DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Mehatpur Nagar Panchayat Election: ਮੁਕਾਬਲਾ 7-7 ਵੋਟਾਂ ਨਾਲ ਬਰਾਬਰ ਰਹਿਣ ਮਗਰੋਂ ਪਰਚੀ ਰਾਹੀਂ ਹੋਇਆ ਫ਼ੈਸਲਾ

'ਆਪ' ਦੀ ਪ੍ਰਵੀਨ ਮਹਿਤਾ ਪ੍ਰਧਾਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਬਣੇ ਉਪ-ਪ੍ਰਧਾਨ

  • fb
  • twitter
  • whatsapp
  • whatsapp
Advertisement

ਐੱਸ ਡੀ ਐੱਮ ਨਕੋਦਰ ਸਿਮਰਨਜੀਤ ਸਿੰਘ ਦੀ ਨਿਗਰਾਨੀ ਹੇਠ ਅੱਜ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਕਰਵਾਈ ਗਈ। ਇਸ ਚੋਣ ਪ੍ਰਕਿਰਿਆ ਦੌਰਾਨ ਵੋਟਾਂ ਬਰਾਬਰ ਰਹਿਣ ਮਗਰੋਂ ਪਰਚੀ  ਪਾ ਕੇ ਕੀਤੇ ਗਏ ਫ਼ੈਸਲੇ ਵਿੱਚ 'ਆਪ' ਦੀ ਪ੍ਰਵੀਨ ਮਹਿਤਾ ਪ੍ਰਧਾਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਉਪ-ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਚੁਣੇ ਹੋਏ 13 ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ।

ਹਾਲ ਹੀ ਵਿੱਚ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਵਿੱਚ ਕਾਂਗਰਸ ਦੇ 7, 'ਆਪ' ਦੇ 2, ਆਜ਼ਾਦ 2 ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜਿੱਤ ਕੇ ਕੌਂਸਲਰ ਬਣੇ ਸਨ।

Advertisement

7 ਕੌਂਸਲਰਾਂ ਅਤੇ ਹਲਕਾ ਵਿਧਾਇਕ ਦੀ ਵੋਟ ਸਮੇਤ ਕਾਂਗਰਸ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਚੁਣੇ ਜਾਣਾ ਪੱਕਾ ਲੱਗ ਰਿਹਾ ਸੀ, ਪਰ ਬੀਤੇ ਦਿਨੀਂ ਕਾਂਗਰਸ ਦੀ ਕੌਂਸਲਰ ਪ੍ਰਵੀਨ ਮਹਿਤਾ ਬਾਗੀ ਹੋ ਕੇ 'ਆਪ' ਦੇ ਖੇਮੇ ਵਿੱਚ ਚਲੀ ਗਈ। 'ਆਪ' ਨੇ ਬਾਗੀ ਕਾਂਗਰਸੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨ ਦਿੱਤਾ। ਅੱਜ ਹੋਈ ਚੋਣ ਵਿੱਚ 'ਆਪ' ਦੇ 2, ਆਜ਼ਾਦ 2 ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਕੌਂਸਲਰਾਂ ਦੇ ਸਮਰਥਨ ਨਾਲ ਪ੍ਰਵੀਨ ਮਹਿਤਾ ਦੇ ਧੜੇ ਅਤੇ ਕਾਂਗਰਸ ਦੇ 6 ਕੌਂਸਲਰਾਂ ਤੇ ਵਿਧਾਇਕ ਦੀ ਵੋਟ ਨਾਲ 7-7 ਵੋਟਾਂ ਪੈਣ ਕਰਕੇ ਚੋਣ ਬਰਾਬਰੀ 'ਤੇ ਆ ਗਈ।

Advertisement

ਇਸ ਸਥਿਤੀ ਵਿੱਚ ਪਰਚੀ ਪਾ ਕੇ ਕੀਤੀ ਗਈ ਚੋਣ ਵਿੱਚ 'ਆਪ' ਦੀ ਪ੍ਰਵੀਨ ਮਹਿਤਾ ਪ੍ਰਧਾਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਉਪ-ਪ੍ਰਧਾਨ ਚੁਣੇ ਗਏ।

ਚੋਣ ਪ੍ਰਕਿਰਿਆ ਮੌਕੇ ਕਾਰਜਸਾਧਕ ਅਫ਼ਸਰ (ਈ ਓ) ਜਗਤਾਰ ਸਿੰਘ, ਚੁਣੇ ਹੋਏ ਕੌਂਸਲਰ ਅਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਾਜ਼ਰ ਸਨ। ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਤੋਂ ਬਾਅਦ 'ਆਪ' ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਸਮਰਥਕਾਂ ਨਾਲ ਜਿੱਤ ਦੇ ਜਸ਼ਨ ਮਨਾਏ।

Advertisement
×