DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

LPU Student Death: ‘ਸੌਰੀ ਮੰਮੀ ਪਾਪਾ, ਮੈਂ ‘ਨਫ਼ਰਤ ਦੀ ਦੁਨੀਆ’ ਤੋਂ ਦੂਰ ਹੋ ਰਿਹਾ ਹਾਂ’

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ; ਚੌਥੇ ਸਾਲ ਦਾ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਸੀ ਅਭਿਸ਼ੇਕ ਪਟੇਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

LPU Student Death: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ ਪੀ ਯੂ) ਵਿੱਚ ਕਥਿਤ ਜਬਰ ਜਨਾਹ ਦੀਆਂ ਅਫ਼ਵਾਹਾਂ ਕਾਰਨ ਹੋਏ ਰੋਸ ਪ੍ਰਦਰਸ਼ਨਾਂ ਤੋਂ ਕੁਝ ਦਿਨ ਬਾਅਦ ਯੂਨੀਵਰਸਿਟੀ ਦੇ ਇੱਕ 21 ਸਾਲਾ ਵਿਦਿਆਰਥੀ ਦੀ ਲਾਸ਼ ਕਪੂਰਥਲਾ ਜ਼ਿਲ੍ਹੇ ਦੇ ਮਹੇੜੂ ਨੇੜੇ ਲਾਅ ਗੇਟ ਇਲਾਕੇ ਵਿੱਚ ਇੱਕ ਨਿੱਜੀ ਪੇਇੰਗ ਗੈਸਟ ਵਿੱਚੋਂ ਮਿਲੀ ਹੈ। ਇਹ ਘਟਨਾ 10 ਅਤੇ 11 ਅਕਤੂਬਰ ਦੀ ਵਿਚਕਾਰਲੀ ਰਾਤ ਦੀ ਹੈ। ਪੁਲੀਸ ਮੁਤਾਬਕ ਮੁੱਢਲੀ ਜਾਂਚ ਵਿੱਚ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ ਅਤੇ ਹੁਣ ਤੱਕ ਕਿਸੇ ਹੋਰ ਕਾਰਨ ਜਾਂ ਗੜਬੜ ਦਾ ਸਬੂਤ ਨਹੀਂ ਮਿਲਿਆ।

ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਨਾਰਸ ਜ਼ਿਲ੍ਹੇ ਦੇ ਪਿੰਡ ਚੰਦਾਪੁਰ ਦੇ ਵਸਨੀਕ ਅਭਿਸ਼ੇਕ ਪਟੇਲ (21) ਪੁੱਤਰ ਸੀਆ ਰਾਮ ਪਟੇਲ ਵਜੋਂ ਹੋਈ ਹੈ। ਉਹ ਐਲ ਪੀ ਯੂ ਵਿੱਚ ਕੰਪਿਊਟਰ ਸਾਇੰਸ ਦੇ ਚੌਥੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਉਹ ਸਿਰਫ਼ 10 ਦਿਨ ਪਹਿਲਾਂ ਹੀ ਇਸ ਪੀ ਜੀ ਵਿੱਚ ਰਹਿਣ ਆਇਆ ਸੀ।

Advertisement

ਕਮਰੇ ਦੀ ਕੰਧ ’ਤੇ ਲਿਖਿਆ ਮਿਲਿਆ ਨੋਟ

Advertisement

ਪੁਲੀਸ ਅਨੁਸਾਰ ਵਿਦਿਆਰਥੀ ਦੀ ਲਾਸ਼ ਪੀ ਜੀ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਕਮਰੇ ਦੀ ਕੰਧ ’ਤੇ ਉਸ ਵੱਲੋਂ ਲਿਖਿਆ ਇੱਕ ਵਿਸਥਾਰਪੂਰਵਕ ਨੋਟ ਵੀ ਮਿਲਿਆ। ਇਸ ਵਿੱਚ ਉਸ ਨੇ ਆਪਣੇ ਮਾਪਿਆਂ ਤੋਂ ਮੁਆਫ਼ੀ ਮੰਗਦਿਆਂ ਲਿਖਿਆ, “ਸੌਰੀ ਮੰਮੀ ਪਾਪਾ। ਜੇ ਮੈਂ ਅਗਲਾ ਜਨਮ ਲਿਆ ਤਾਂ ਤੁਹਾਡਾ ਚੰਗਾ ਪੁੱਤਰ ਬਣਾਂਗਾ। ਦੁਨੀਆ ਦੇ ਸਭ ਤੋਂ ਵਧੀਆ ਮੰਮੀ ਪਾਪਾ। ਮੈਂ ‘ਨਫ਼ਰਤ ਦੀ ਦੁਨੀਆ’ ਤੋਂ ਆਰਾਮ ਲੈ ਰਿਹਾ ਹਾਂ। ਸਾਰਿਆਂ ਤੋਂ ਮੁਆਫ਼ੀ। ਮੈਨੂੰ ਇਹ ਦਬਾਅ ਅਤੇ ਮਾਨਸਿਕ ਪ੍ਰੇਸ਼ਾਨੀ ਸਹਿਣੀ ਔਖੀ ਲੱਗੀ।”

ਪੁਲੀਸ ਨੇ ਦੱਸਿਆ ਕਿ ਵਿਦਿਆਰਥੀ ਕਥਿਤ ਤੌਰ ’ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ, ਉਸ ਦੀ ਪ੍ਰੇਸ਼ਾਨੀ ਦੇ ਕਾਰਨਾਂ ਬਾਰੇ ਜਾਂਚ ਜਾਰੀ ਹੈ।

ਮੋਬਾਈਲ ਫੋਨ ਦੀ ਜਾਂਚ ਜਾਰੀ

ਕਪੂਰਥਲਾ ਦੇ ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੇ ਦੱਸਿਆ ਕਿ ਮੌਕੇ ਦੀ ਵੀਡੀਓਗ੍ਰਾਫੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਮੁੱਢਲੇ ਤੌਰ ’ਤੇ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।

ਸਤਨਾਮਪੁਰਾ ਪੁਲੀਸ ਥਾਣੇ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲੀਸ ਅਨੁਸਾਰ ਵਿਦਿਆਰਥੀ ਦੇ ਮਾਪਿਆਂ ਨੇ ਕਿਸੇ ਖ਼ਿਲਾਫ਼ ਰਸਮੀ ਸ਼ਿਕਾਇਤ ਨਹੀਂ ਦਿੱਤੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਪਿਆਂ ਦੇ ਹਵਾਲੇ ਕਰ ਦਿੱਤੀ ਗਈ, ਜੋ ਐਤਵਾਰ ਸ਼ਾਮ ਨੂੰ ਬਨਾਰਸ ਵਾਪਸ ਚਲੇ ਗਏ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Advertisement
×