DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਤੋਂ ਸਿੱਧੀ ਲੀਚੀ ਖਰੀਦ ਕੇ ਅੰਤਰਰਾਸ਼ਟਰੀ ਬਜ਼ਾਰ ਭੇਜੀ; ਸਹਿਕਾਰਤਾ ਦੇ ਖੇਤਰ 'ਚ ਰਚਿਆ ਇਤਿਹਾਸ

ਸਥਾਨਕ ਉਨੱਤੀ ਸਹਿਕਾਰਤਾ ਕੋਆਰਪ੍ਰੇਟਿਵ ਸੁਸਾਇਟੀ (ਰਜ਼ਿ) ਨੇ ਕਿਸਾਨਾਂ ਤੋਂ ਸਿੱਧੀ ਲੀਚੀ ਖਰੀਦ ਕੇ ਅਤੇ ਉਸ ਨੂੰ ਅੰਤਰਰਾਸ਼ਟਰੀ ਬਜ਼ਾਰ ’ਚ ਭੇਜ ਕੇ ਸਹਿਕਾਰਤਾ ਖ਼ੇਤਰ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ। ਉਨੱਤੀ ਦੀ ਇਸ ਅਹਿਮ ਪਹਿਲਕਦਮੀ ਨੇ ਇਸ ਖ਼ੇਤਰ ਨਾਲ ਜੁੜੀਆਂ ਔਰਤਾਂ...

  • fb
  • twitter
  • whatsapp
  • whatsapp
featured-img featured-img
ਉਨੱਤੀ ਕੋਆਪ੍ਰੇਟਿਵ ਸੁਸਾਇਟੀ ਦੀ ਟੀਮ ਅੰਤਰਰਾਸ਼ਟਰੀ ਬਜ਼ਾਰ ਲਈ ਲੀਚੀ ਦੀ ਪਹਿਲੀ ਗੱਡੀ ਰਵਾਨਾ ਕਰਦੇ ਹੋਏ। ਫੋਟੋ: ਦੀਪਕ
Advertisement

ਸਥਾਨਕ ਉਨੱਤੀ ਸਹਿਕਾਰਤਾ ਕੋਆਰਪ੍ਰੇਟਿਵ ਸੁਸਾਇਟੀ (ਰਜ਼ਿ) ਨੇ ਕਿਸਾਨਾਂ ਤੋਂ ਸਿੱਧੀ ਲੀਚੀ ਖਰੀਦ ਕੇ ਅਤੇ ਉਸ ਨੂੰ ਅੰਤਰਰਾਸ਼ਟਰੀ ਬਜ਼ਾਰ ’ਚ ਭੇਜ ਕੇ ਸਹਿਕਾਰਤਾ ਖ਼ੇਤਰ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਹੈ। ਉਨੱਤੀ ਦੀ ਇਸ ਅਹਿਮ ਪਹਿਲਕਦਮੀ ਨੇ ਇਸ ਖ਼ੇਤਰ ਨਾਲ ਜੁੜੀਆਂ ਔਰਤਾਂ ਅਤੇ ਕਿਸਾਨਾਂ ਲਈ ਤਰੱਕੀ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ।

'ਉਨੱਤੀ ਭੈਣਾਂ' ਵੱਲੋਂ ਵਿਲੱਖਣ ਪਹਿਲਕਦਮੀਉਨੱਤੀ ਦੇ ਸੰਸਥਾਪਕ ਕਮ ਮੈਨੇਜਿੰਗ ਡਾਇਰੈਕਟਰ ਜਯੋਤੀ ਸਵਰੂਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਉਨੱਤੀ ਭੈਣ ਐਗਰੀ ਐਲਾਈਡ ਮਲਟੀਸਟੇਟ ਕੋਆਪ੍ਰੇਟਿਵ ਸੁਸਾਇਟੀ' ਤਹਿਤ ਸੁਸਾਇਟੀ ਨਾਲ ਜੁੜੀਆਂ ਭੈਣਾਂ ਵੱਲੋਂ ਸਥਾਨਕ ਕਿਸਾਨਾਂ ਤੋਂ ਸਿੱਧੀ ਲੀਚੀ ਦੀ ਖਰੀਦ ਕੀਤੀ ਗਈ ਹੈ। ਇਸ ਲੀਚੀ ਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਭੇਜਣ ਦੀ ਇੱਕ ਵੱਡੀ ਅਤੇ ਵਿਲੱਖਣ ਪਹਿਲ ਕਰਦਿਆਂ ਉਨੱਤੀ ਭੈਣਾਂ ਨੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ।

Advertisement

ਸਹਿਕਾਰਤਾ ਆਧਾਰਤ ਮਾਡਲ ਦੀ ਸਫ਼ਲਤਾਸ਼ਰਮਾ ਨੇ ਕਿਹਾ ਕਿ ਉਨੱਤੀ ਭੈਣਾਂ ਦੀ ਇਹ ਪਹਿਲਕਦਮੀ ਇਸ ਗੱਲ ਦਾ ਜਿਉਂਦਾ-ਜਾਗਦਾ ਸਬੂਤ ਹੈ ਕਿ ਜੇਕਰ ਸਹਿਕਾਰਤਾ ਨੂੰ ਸਹੀ ਦਿਸ਼ਾ ਦਿੱਤੀ ਜਾਵੇ, ਤਾਂ ਕਿਸਾਨਾਂ ਅਤੇ ਉਨੱਤੀ ਭੈਣਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਉਣੀ ਨਿਸ਼ਚਿਤ ਹੈ। ਇਸ ਦੇ ਨਾਲ ਹੀ, ਭਾਰਤੀ ਖੇਤੀ ਉਤਪਾਦਾਂ ਦੀ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚ ਦਾ ਇਹ ਇੱਕ ਬਹੁਤ ਹੀ ਮਜ਼ਬੂਤ ਅਤੇ ਸੁੰਦਰ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ।

Advertisement

ਇਸ ਸਫ਼ਲ ਯਤਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਹਿਕਾਰਤਾ ਆਧਾਰਤ ਮਾਡਲ ਦੇ ਜ਼ਰੀਏ ਅਤੇ ਸਰਕਾਰੀ ਸੰਸਥਾਵਾਂ ਦੇ ਆਪਸੀ ਤਾਲਮੇਲ ਨਾਲ ਕਿਸਾਨਾਂ ਨੂੰ ਨਾ ਸਿਰਫ਼ ਬਿਹਤਰ ਬਜ਼ਾਰ ਅਤੇ ਫ਼ਸਲਾਂ ਦਾ ਸਹੀ ਮੁੱਲ ਮਿਲੇਗਾ, ਬਲਕਿ ਉਨ੍ਹਾਂ ਨੂੰ ਵਿਸ਼ਵ ਵਪਾਰ ਦੇ ਵੱਡੇ ਮੌਕੇ ਵੀ ਆਸਾਨੀ ਨਾਲ ਉਪਲੱਬਧ ਕਰਵਾਏ ਜਾ ਸਕਦੇ ਹਨ।

ਸਹਿਯੋਗੀ ਸੰਸਥਾਵਾਂ ਦਾ ਧੰਨਵਾਦਜਯੋਤੀ ਸਵਰੂਪ ਸ਼ਰਮਾ ਨੇ ਇਸ ਨਿਵੇਕਲੀ ਪਹਿਲਕਦਮੀ ਲਈ ਸਮੂਹ ਉਨੱਤੀ ਭੈਣਾਂ, ਕਿਸਾਨਾਂ, ਸਹਿਕਾਰੀ ਸੰਸਥਾਵਾਂ, ਸਹਿਕਾਰਤਾ ਮੰਤਰਾਲਾ (ਭਾਰਤ ਸਰਕਾਰ) ਅਤੇ ਇਸ ਮੁਹਿੰਮ ਨਾਲ ਜੁੜੀਆਂ ਸਾਰੀਆਂ ਸਹਿਯੋਗੀ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ।

ਇਸ ਦੇ ਨਾਲ ਹੀ, ਉਨ੍ਹਾਂ ਨੇ ਫ਼ਸਲ ਦੀ ਕਟਾਈ ਤੋਂ ਪਹਿਲਾਂ ਅਤੇ ਬਾਅਦ ਦੇ ਪੱਧਰ ’ਤੇ ਮਹੱਤਵਪੂਰਨ ਤਕਨੀਕੀ ਮਾਰਗਦਰਸ਼ਨ, ਸਿਖਲਾਈ ਅਤੇ ਹੋਰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਲਈ 'ਖੇਤੀਬਾੜੀ ਅਤੇ ਪ੍ਰੋਸੈਸਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ' (APEDA/ਅਪੀਡਾ) ਅਤੇ ਵਣਜ ਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ ਹੈ।

Advertisement
×