ਕੇਜਰੀਵਾਲ ਆਮ ਨਹੀਂ ਖਾਸ ਆਦਮੀ: ਪਰਗਟ ਸਿੰਘ

ਕੇਜਰੀਵਾਲ ਆਮ ਨਹੀਂ ਖਾਸ ਆਦਮੀ: ਪਰਗਟ ਸਿੰਘ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 28 ਨਵੰਬਰ

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ਦੀ ਤੁਲਨਾ ਕਰਨ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਦਿੱਲੀ ਵਾਸੀਆਂ ਨੂੰ ਇਹ ਦੱਸਣਗੇ ਕਿ ਉਹ (ਕੇਜਰੀਵਾਲ) ਆਪਣੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ’ਤੇ ਕਿੰਨੇ ਕਰੋੜ ਰੁਪਏ ਖਰਚ ਕਰ ਰਹੇ ਹਨ। ਪਰਗਟ ਸਿੰਘ ਨੇ ਦੋਸ਼ ਲਾਇਆ ਕੇਜਰੀਵਾਲ ਆਮ ਆਦਮੀ ਬਣਨ ਦਾ ਢੌਂਗ ਕਰ ਰਹੇ ਹਨ ਜਦਕਿ ਉਨ੍ਹਾਂ ਦੀਆਂ ਸਾਰੀਆਂ ਹਰਕਤਾਂ ਖ਼ਾਸ ਆਦਮੀ ਵਾਲੀਆਂ ਹਨ। ਇਸ ਦੌਰਾਨ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਜਿਹੜੀ ਉਨ੍ਹਾਂ ਕੋਲ ਸ਼ੁਰੂਆਤੀ ਜਾਣਕਾਰੀ ਪਹੁੰਚੀ ਹੈ ਉਸ ਮੁਤਾਬਿਕ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਆਪਣੀ ਰਿਹਾਇਸ਼ ਦੇ ਨਵੀਂਨੀਕਰਨ ’ਤੇ 14 ਕਰੋੜ ਰੁਪਏ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਏਨੀ ਮੋਟੀ ਰਕਮ ਖ਼ਰਚਣੀ ਅਤੇ ਦਿਖਾਵਾ ਆਮ ਆਦਮੀ ਦਾ ਕਰਨਾ ਇਹ ਕੇਜਰੀਵਾਲ ਨੂੰ ਸੋਭਾ ਨਹੀਂ ਦਿੰਦਾ। ਉਹ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਆਪਣੀ ਸਰਕਾਰੀ ਰਿਹਾਇਸ਼ ’ਤੇ ਕਿੰਨਾ ਪੈਸਾ ਖਰਚ ਕਰ ਰਹੇ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੇਜਰੀਵਾਲ ਕਹਿੰਦੇ ਨਹੀਂ ਸੀ ਥੱਕਦੇ ਕਿ ਕਦੇ ਵੀ ਉਹ ਵੱਡਾ ਘਰ ਨਹੀਂ ਲੈਣਗੇ। ਫਿਰ ਉਨ੍ਹਾਂ ਨੇ ਵੱਡਾ ਘਰ ਲੈ ਵੀ ਲਿਆ। ਸੁਰੱਖਿਆ ਛੱਤਰੀ ਰੱਖਣ ਵਿਰੁੱਧ ਉਹ ਸ਼ੁਰੂ ਤੋਂ ਪ੍ਰਚਾਰ ਕਰਦੇ ਰਹੇ ਸਨ, ਪਰ ਹੁਣ ਉਹ ਭਾਰੀ ਸੁਰੱਖਿਆ ਤੋਂ ਬਿਨਾਂ ਪੈਰ ਵੀ ਨਹੀਂ ਪੁੱਟਦੇ। ਹੁਣ ਉਹ ਲੋਕਾਂ ਵੱਲੋਂ ਦਿੱਤੇ ਟੈਕਸ ਦੇ ਪੈਸਿਆਂ ਵਿੱਚੋਂ ਮੋਟੀ ਰਕਮ ਆਪਣੇ ਘਰ ਦੀ ਮੁਰੰਮਤ ਦੇ ਬਹਾਨੇ ਕੰਧਾਂ ’ਤੇ ਮੱਥ ਰਹੇ ਹਨ। ਜ਼ਿਕਰਯੋਗ ਹੈ ਕਿ ਪਰਗਟ ਸਿੰਘ ਤੇ ਸਿਸੋਦੀਆ ਵਿੱਚ ਚੱਲੀ ਟਵੀਟਰ ਜੰਗ ਨੇ ਪੰਜਾਬ ਦੀ ਸਿਆਸਤ ਨੂੰ ਕਾਫੀ ਗਰਮਾ ਦਿੱਤਾ ਹੈ।

ਮਨੀਸ਼ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਟਵੀਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਰਗਟ ਸਿੰਘ ਵੀ ਐਤਵਾਰ ਰਾਤ ਤੱਕ 250 ਸਕੂਲਾਂ ਦੀ ਸੂਚੀ ਵੀ ਜਾਰੀ ਕਰ ਦੇਣਗੇ। ਪਰਗਟ ਨੇ ਕਿਹਾ ਕਿ ਉਹ ਸੂਚੀ ਵੀ ਅਪਲੋਡ ਕਰਨਗੇ। ਪਹਿਲਾਂ ਸਿਸੋਦੀਆ ਨੇ ਪਰਗਟ ਨੂੰ ਚੁਣੌਤੀ ਦਿੱਤੀ ਸੀ ਕਿ ਦਿੱਲੀ ਅਤੇ ਪੰਜਾਬ ਦੇ 10 ਸਕੂਲਾਂ ਦੀ ਤੁਲਨਾ ਕੀਤੀ ਜਾਵੇ ਅਤੇ ਬਾਅਦ ਵਿੱਚ ਪਰਗਟ ਸਿੰਘ ਨੇ ਚੁਣੌਤੀ ਨੂੰ ਵਧਾ ਕੇ 250 ਸਕੂਲਾਂ ਤੱਕ ਕਰ ਦਿੱਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All