DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kapurthala Dog Attack: ਕੁੱਤੇ ਨੇ ਛੇ ਬੱਚਿਆਂ ਸਣੇ 15 ਜਣਿਆਂ ਨੂੰ ਵੱਢਿਆ

ਮਾਰਕਫੈੱਡ ਨੇੜੇ ਦਹਿਸ਼ਤ; ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ

  • fb
  • twitter
  • whatsapp
  • whatsapp
featured-img featured-img
ਕੁੱਤਿਆਂ ਦੇ ਝੁੰਡ ਦੀ ਤਸਵੀਰ।
Advertisement

Kapurthala Dog Attack: ਮਾਰਕਫੈੱਡ ਨੇੜੇ ਇਕ ਅਵਾਰਾ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਮਾਰਕਫੈੱਡ ਦੇ ਨੇੜਲੇ ਮੁਹੱਲਿਆਂ ’ਚ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ’ਤੇ ਹਮਲਾ ਕੀਤਾ। ਜ਼ਖ਼ਮੀਆਂ ’ਚ ਰੀਨਾ ਦੇਵੀ ਪਤਨੀ ਰਾਮ ਬਾਊ ਨਾਥ, ਵਰੁਣਜੋਤ (3), ਸੱਤਿਅਮ (4), ਅਭੀਨੂਰ ਸਿੰਘ (8), ਰੇਹੂ ਕੁਮਾਰੀ (3) ਤੇ ਮੋਨੂੰ ਕੁਮਾਰ (9) ਸ਼ਾਮਲ ਹਨ।

Advertisement

ਇਸ ਤੋਂ ਇਲਾਵਾ ਰਾਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਾਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਰਾਜਿੰਦਰ ਕੌਰ ਪਤਨੀ ਹਰਜਿੰਦਰ ਸਿੰਘ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਵੀ ਕੁੱਤੇ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਕਿਸੇ ਦਾ ਵੱਡਾ ਜਾਨੀ ਨੁਕਸਾਨ ਨਾ ਹੋਵੇ।

Advertisement

ਨਗਰ ਨਿਗਮ ਦੇ ਐਸ.ਓ. ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਤੇ ਕੁੱਤੇ ਨੂੰ ਕਾਬੂ ਕਰਨ ਲਈ ਟੀਮ ਭੇਜ ਦਿੱਤੀ ਗਈ ਹੈ।

Advertisement
×