DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kapurthala: ਬੱਚੇ ਦੀ ਨਸ਼ਾ ਕਰਦੇ ਹੋਏ ਵੀਡੀਓ ਵਾਇਰਲ ਹੋਣ ਮਗਰੋਂ ਟੋਟੀ ਪਿੰਡ 'ਚ 20 ਸਾਲਾ ਨੌਜਵਾਨ ਦੀ ਲਾਸ਼ ਬਰਾਮਦ

ਮ੍ਰਿਤਕ ਦਾ ਭਰਾ ਵੀ ਕਰਦਾ ਹੈ ਨਸ਼ਾ: ਪੁਲੀਸ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਕਪੂਰਥਲਾ ਪੁਲੀਸ ਵੱਲੋਂ ਇੱਕ ਬਾਹਰੀ ਵਿਅਕਤੀ ਰਾਹੀਂ ਨਸ਼ੇ ਦੀ ਦਲਦਲ ਵਿੱਚ ਧੱਕੇ ਗਏ ਦੋ ਛੋਟੇ ਭਰਾਵਾਂ ਨੂੰ ਬਚਾਉਣ ਤੋਂ ਇੱਕ ਦਿਨ ਬਾਅਦ, ਕਪੂਰਥਲਾ ਵਿੱਚ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਹੈ।

ਸੁਲਤਾਨਪੁਰ ਲੋਧੀ ਦੇ ਪਿੰਡ ਗਾਜ਼ੀਪੁਰ ਦਾ ਰਹਿਣ ਵਾਲਾ 20 ਸਾਲਾ ਗੁਰਵਿੰਦਰ ਸਿੰਘ, ਵੀਰਵਾਰ ਨੂੰ ਪਿੰਡ ਟੋਟੀ ਵਿਖੇ ਇੱਕ ਟਿਊਬਵੈੱਲ 'ਤੇ ਬੇਹੋਸ਼ ਪਿਆ ਮਿਲਿਆ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Advertisement

ਉਸ ਦਾ ਭਰਾ ਅਮਨਦੀਪ ਸਿੰਘ ਵੀ ਨਸ਼ੇ ਕਾਰਨ ਹੋਈਆਂ ਸਿਹਤ ਸਮੱਸਿਆਵਾਂ ਕਰਕੇ ਵੀਰਵਾਰ ਨੂੰ ਹਸਪਤਾਲ ਵਿੱਚ ਦਾਖਲ ਸੀ। ਪਰ ਭਰਾ ਦੀ ਮੌਤ ਦੀ ਖ਼ਬਰ ਸੁਣਨ ਮਗਰੋਂ ਪਰਿਵਾਰ ਵਾਲੇ ਕਾਹਲੀ ਵਿੱਚ ਉਸਨੂੰ ਹਸਪਤਾਲੋਂ ਲੈ ਗਏ। ਉਸਦੇ ਹੱਥ ਵਿੱਚ ਅਜੇ ਵੀ ਡਰਿੱਪ ਲੱਗੀ ਹੋਈ ਸੀ, ਜਿਸ ਕਾਰਨ ਹਸਪਤਾਲ ਸਟਾਫ਼ ਵਿੱਚ ਹੜਕੰਪ ਮਚ ਗਿਆ। ਸਦਮੇ ਵਿੱਚ ਡੁੱਬੇ ਪਰਿਵਾਰ ਨੇ ਗੁਰਵਿੰਦਰ ਦਾ ਗਾਜ਼ੀਪੁਰ ਵਿਖੇ ਸਸਕਾਰ ਕਰ ਦਿੱਤਾ।

Advertisement

ਪਿੰਡ ਗਾਜ਼ੀਪੁਰ ਅਤੇ ਟੋਟੀ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਹਨ। ਕਪੂਰਥਲਾ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਸਸਕਾਰ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲੀ ਅਤੇ ਪਰਿਵਾਰ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਫਿਰ ਵੀ, ਪੁਲੀਸ ਆਪਣੇ ਪੱਧਰ 'ਤੇ ਇਸ ਮਾਮਲੇ ਵਿੱਚ ਨਸ਼ੇ ਦੀ ਸਪਲਾਈ ਚੇਨ ਦੀ ਜਾਂਚ ਕਰ ਰਹੀ ਹੈ।

ਇਹ ਘਟਨਾ 10 ਸਾਲ ਦੇ ਬੱਚੇ ਵੱਲੋਂ ਨਸ਼ਾ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਇਸ ਮਗਰੋਂ ਸੁਭਾਨਪੁਰ ਪੁਲੀਸ ਨੇ ਪਿੰਡ ਰਾਏਪੁਰ ਝੁੱਗੀਆਂ ਤੋਂ 10 ਅਤੇ 13 ਸਾਲ ਦੇ ਦੋ ਭਰਾਵਾਂ ਨੂੰ ਬਚਾਇਆ ਸੀ।

ਉੱਥੇ ਹੀ ਮ੍ਰਿਤਕ ਗੁਰਵਿੰਦਰ ਦੇ ਪਿਤਾ ਜਗਤਾਰ ਸਿੰਘ ਨੇ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਰੋਂਦੇ ਹੋਏ ਦੋਸ਼ ਲਾਇਆ, "ਮੇਰਾ ਪੁੱਤਰ ਨਸ਼ੇ ਦਾ ਆਦੀ ਸੀ। ਉਹ ਪਿੰਡ ਟੋਟੀ ਵਿਖੇ ਨਸ਼ਾ ਕਰਨ ਗਿਆ ਸੀ। ਉਹ ਉੱਥੇ 2-3 ਘੰਟੇ ਪਿਆ ਰਿਹਾ। ਟੋਟੀ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਕੋਈ ਇਨ੍ਹਾਂ ਨੂੰ ਨਹੀਂ ਰੋਕਦਾ। ਨੌਜਵਾਨ ਮਰ ਰਹੇ ਹਨ। ਪ੍ਰਸ਼ਾਸਨ ਨੂੰ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ। ਅੱਜ ਮੇਰਾ 20 ਸਾਲ ਦਾ ਪੁੱਤ ਮਰਿਆ ਹੈ, ਕਿਸੇ ਹੋਰ ਦਾ ਨਹੀਂ ਮਰਨਾ ਚਾਹੀਦਾ। ਪਹਿਲਾਂ ਉਹ ਪੇਪਰ (ਫੋਇਲ) ਰਾਹੀਂ ਨਸ਼ਾ ਕਰਦਾ ਸੀ, ਫਿਰ ਟੀਕੇ ਲਗਾਉਣ ਲੱਗ ਪਿਆ। ਜਦੋਂ ਮੈਂ ਉਸ ਕੋਲ ਪਹੁੰਚਿਆ ਤਾਂ ਉਸਦੇ ਸਾਹ ਬਹੁਤ ਔਖੇ ਚੱਲ ਰਹੇ ਸਨ। ਸਥਾਨਕ ਸ਼ਮਸ਼ਾਨਘਾਟ ਵਿੱਚ ਅਕਸਰ 30-35 ਬੰਦੇ ਟੀਕਿਆਂ ਨਾਲ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ।"

ਇਸ ਘਟਨਾ ਸਬੰਧੀ ਸੁਲਤਾਨਪੁਰ ਲੋਧੀ ਦੇ ਡੀ ਐੱਸ ਪੀ ਧੀਰੇਂਦਰ ਵਰਮਾ ਨੇ ਕਿਹਾ, "ਜਦੋਂ ਤੱਕ ਸਾਨੂੰ ਸੂਚਨਾ ਮਿਲੀ, ਨੌਜਵਾਨ ਦਾ ਸਸਕਾਰ ਹੋ ਚੁੱਕਾ ਸੀ। ਪਰਿਵਾਰ ਨੇ ਨਾ ਸਾਨੂੰ ਦੱਸਿਆ ਅਤੇ ਨਾ ਹੀ ਕੋਈ ਸ਼ਿਕਾਇਤ ਕੀਤੀ, ਇਸ ਲਈ ਕੋਈ ਰਸਮੀ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਪਹਿਲੇ ਭਰਾ ਦੀ ਟੋਟੀ ਪਿੰਡ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਹੈ, ਜਦਕਿ ਦੂਜੇ ਭਰਾ ਦਾ ਨਸ਼ੇ ਦੀ ਆਦਤ ਛੁਡਾਉਣ ਲਈ ਇਲਾਜ ਚੱਲ ਰਿਹਾ ਹੈ। ਟੋਟੀ ਅਤੇ ਲਾਟੀਆਂਵਾਲ ਪਿੰਡ ਨਸ਼ੇ ਦੇ ਹੌਟਸਪੌਟ ਵਜੋਂ ਪਛਾਣੇ ਗਏ ਹਨ। ਅਸੀਂ ਇਸ ਮਾਮਲੇ ਵਿੱਚ ਨਸ਼ੇ ਦੀ ਸਪਲਾਈ ਦੀ ਜਾਂਚ ਕਰ ਰਹੇ ਹਾਂ।"

ਉੱਥੇ ਹੀ ਕਪੂਰਥਲਾ ਦੇ ਡੀ ਸੀ ਆਕਾਸ਼ ਬਾਂਸਲ ਨੇ ਕਿਹਾ, "ਪ੍ਰਸ਼ਾਸਨ, ਸਿਵਲ ਸਰਜਨ ਅਤੇ ਹੋਰ ਵਿਭਾਗਾਂ ਵੱਲੋਂ ਨਸ਼ਿਆਂ ਖਿਲਾਫ਼ ਲਗਾਤਾਰ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਐੱਸ ਡੀ ਐੱਮ ਅਤੇ ਡੀ ਐੱਸ ਪੀ ਖੁਦ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕਰਦੇ ਹਨ। ਹਾਲ ਹੀ ਵਿੱਚ ਐੱਸ ਐੱਸ ਪੀ ਨੇ ਲਾਟੀਆਂਵਾਲ ਅਤੇ ਸੇਚਾਂ ਪਿੰਡਾਂ ਵਿੱਚ ਵੀ ਚੈਕਿੰਗ ਕੀਤੀ ਸੀ। ਨੌਜਵਾਨਾਂ ਨੂੰ ਰੁਜ਼ਗਾਰ ਅਤੇ ਲੋਨ ਦੇਣ ਲਈ ਹੁਨਰ ਵਿਕਾਸ ਵਰਕਸ਼ਾਪਾਂ ਅਤੇ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਅਸੀਂ ਟਿਊਬਵੈੱਲ, ਸ਼ਮਸ਼ਾਨਘਾਟ ਤੇ ਛੱਡੀਆਂ ਹੋਈਆਂ ਇਮਾਰਤਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਨਸ਼ੇੜੀ ਅਕਸਰ ਬੈਠਦੇ ਹਨ। ਇੱਥੇ ਲਾਈਟਾਂ ਅਤੇ ਸੀ ਸੀ ਟੀ ਵੀ ਕੈਮਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਚਾਏ ਗਏ ਦੋ ਬੱਚਿਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਅਸੀਂ ਉਨ੍ਹਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ।"

Advertisement
×