DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kenya ’ਚ ਅਗਵਾ ਹੋਇਆ ਜਲੰਧਰ ਦਾ ਨੌਜਵਾਨ ਸਹੀ-ਸਲਾਮਤ ਘਰ ਪਰਤਿਆ; ਸੁਣਾਈ ਆਪਬੀਤੀ

11 ਮਹੀਨਿਆਂ ਦੀ ਧੀ ਨੂੰ ਛਾਤੀ ਨਾਲ ਲਾ ਕੇ ਛਲਕ ਪਏ ਅੱਥਰੂ

  • fb
  • twitter
  • whatsapp
  • whatsapp
featured-img featured-img
Kenya ’ਚ ਅਗਵਾ ਹੋਇਆ ਜਲੰਧਰ ਦਾ ਨੌਜਵਾਨ ਸਹੀ-ਸਲਾਮਤ ਘਰ ਪਰਤਿਆ; ਸੁਣਾਈ ਆਪਬੀਤੀ
Advertisement

ਇਟਲੀ ਭੇਜਣ ਦੇ ਨਾਂ ’ਤੇ ਕੀਨੀਆ ਵਿੱਚ ਅਗਵਾ ਕਰਕੇ ਬੰਧਕ ਬਣਾਏ ਗਏ ਜਲੰਧਰ ਦੇ ਨੌਜਵਾਨ ਰਾਕੇਸ਼ ਕੁਮਾਰ ਲੰਮੀ ਜੱਦੋ-ਜਹਿਦ ਤੋਂ ਬਾਅਦ 21 ਸਤੰਬਰ ਨੂੰ ਸਹੀ-ਸਲਾਮਤ ਆਪਣੇ ਘਰ ਪਰਤ ਆਇਆ ਹੈ। ਘਰ ਪਹੁੰਚਦਿਆਂ ਹੀ ਜਦੋਂ ਰਾਕੇਸ਼ ਨੇ ਆਪਣੀ 11 ਮਹੀਨਿਆਂ ਦੀ ਮਾਸੂਮ ਧੀ ਨੂੰ ਚੁੱਕਿਆ ਤਾਂ ਪੂਰਾ ਪਰਿਵਾਰ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਗਏ।

ਆਪਣੇ ਨਾਲ ਬੀਤੀ ਭਿਆਨਕ ਘਟਨਾ ਦਾ ਖ਼ੁਲਾਸਾ ਕਰਦਿਆਂ ਰਾਕੇਸ਼ ਨੇ ਦੱਸਿਆ ਕਿ ਉਸ ਨੂੰ ਅਤੇ ਦੋ ਹੋਰ ਪੰਜਾਬੀ ਨੌਜਵਾਨਾਂ (ਅਵਤਾਰ ਸਿੰਘ ਤੇ ਸੁਰਿੰਦਰ ਸਿੰਘ) ਨੂੰ ਇੱਕ ਟਰੈਵਲ ਏਜੰਟ ਨੇ ਕਾਨੂੰਨੀ ਤਰੀਕੇ ਨਾਲ ਇਟਲੀ ਭੇਜਣ ਦਾ ਝਾਂਸਾ ਦਿੱਤਾ ਸੀ। ਪਰ ਕੀਨੀਆ ਪਹੁੰਚਦਿਆਂ ਹੀ ਉਨ੍ਹਾਂ ਨੂੰ ਨੈਰੋਬੀ ਨੇੜੇ ਇੱਕ ਸੁਨਸਾਨ ਜਗ੍ਹਾ ’ਤੇ ਲਿਜਾਇਆ ਗਿਆ, ਜਿੱਥੇ ਪਾਕਿਸਤਾਨੀ ਅਤੇ ਕੀਨੀਆਈ ਨਾਗਰਿਕਾਂ ਦੇ ਇੱਕ ਗਿਰੋਹ ਨੇ ਉਨ੍ਹਾਂ ਦੇ ਪਾਸਪੋਰਟ, ਨਕਦੀ ਅਤੇ ਦਸਤਾਵੇਜ਼ ਖੋਹ ਲਏ। ਇਸ ਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾ ਕੇ ਭਾਰੀ ਸ਼ਰੀਰਕ ਤਸ਼ੱਦਦ ਕੀਤਾ ਗਿਆ ਅਤੇ ਪਰਿਵਾਰ ਤੋਂ 70,000 ਅਮਰੀਕੀ ਡਾਲਰ (ਲਗਭਗ 58 ਲੱਖ ਰੁਪਏ) ਦੀ ਫਿਰੌਤੀ ਮੰਗੀ ਗਈ।

Advertisement

ਰਾਕੇਸ਼ ਅਨੁਸਾਰ, ਫਿਲੌਰ ਨੇੜਲੇ ਪਿੰਡ ਭਾਰਸਿੰਘਪੁਰਾ ਦੇ ਟਰੈਵਲ ਏਜੰਟ ਬਲਵਿੰਦਰ ਕੁਮਾਰ ਨੇ 95 ਲੱਖ ਰੁਪਏ ਵਿੱਚ ਇਟਲੀ ਦਾ ਵੀਜ਼ਾ ਲਵਾਉਣ ਦਾ ਸੌਦਾ ਕੀਤਾ ਸੀ, ਜਿਸ ਲਈ ਪਰਿਵਾਰ ਨੇ 2 ਲੱਖ ਰੁਪਏ ਅਗਾਊਂ (ਐਡਵਾਂਸ) ਦਿੱਤੇ ਸਨ। ਏਜੰਟ ਨੇ ਦਾਅਵਾ ਕੀਤਾ ਸੀ ਕਿ ਕੀਨੀਆ ਪਹੁੰਚ ਕੇ ਨੈਰੋਬੀ ਸਥਿਤ ਇਟਾਲੀਅਨ ਅੰਬੈਸੀ ਤੋਂ ਦੋ ਦਿਨਾਂ ਵਿੱਚ ਪਾਸਪੋਰਟ ’ਤੇ ਵੀਜ਼ਾ ਸਟੈਂਪ ਹੋ ਜਾਵੇਗਾ। 4 ਅਗਸਤ 2026 ਨੂੰ ਭਾਰਤ ਤੋਂ ਰਵਾਨਾ ਹੋ ਕੇ 5 ਅਗਸਤ ਨੂੰ ਜਦੋਂ ਰਾਕੇਸ਼ ਨੈਰੋਬੀ ਏਅਰਪੋਰਟ ਪਹੁੰਚਿਆ ਤਾਂ ਬਾਹਰ ਖੜ੍ਹੇ ਡਰਾਈਵਰ ਨੇ ਉਨ੍ਹਾਂ ਨੂੰ ਇੱਕ ਗੱਡੀ ’ਚ ਬਿਠਾ ਲਿਆ। ਰਸਤੇ ਵਿੱਚ ਕੁਝ ਹੋਰ ਵਿਅਕਤੀ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਇੱਕ ਲੁਕੇ ਹੋਏ ਮਕਾਨ ਵਿੱਚ ਲੈ ਗਏ, ਜਿੱਥੇ 3 ਪਾਕਿਸਤਾਨੀ ਅਤੇ 3 ਕੀਨੀਆਈ ਨਾਗਰਿਕ (ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸਨ) ਮੌਜੂਦ ਸਨ।

Advertisement

ਕੈਦ ਦੇ ਦੂਜੇ ਦਿਨ ਅਗਵਾਕਾਰਾਂ ਨੇ ਰਾਕੇਸ਼ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਮੂੰਹ ਵਿੱਚ ਕੱਪੜਾ ਠੋਸ ਦਿੱਤਾ ਅਤੇ ਚਿਹਰੇ ’ਤੇ ਲਾਲ ਰੰਗ ਲਗਾ ਕੇ ਖ਼ੂਨ ਨਾਲ ਲਥਪਥ ਹੋਣ ਦਾ ਦਿਖਾਵਾ ਕੀਤਾ। ਗੈਂਗ ਦੇ ਸਰਗਨੇ ‘ਖ਼ਾਨ ਬਾਬਾ’ ਦੇ ਇਸ਼ਾਰੇ ’ਤੇ ਬਾਕੀ ਸਾਥੀਆਂ ਤੋਂ ਵੀਡੀਓ ਰਿਕਾਰਡ ਕਰਵਾਈ ਗਈ, ਜਿਸ ਵਿੱਚ 70,000 ਡਾਲਰ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਵੀਡੀਓ ਫਰਾਂਸ ਰਹਿੰਦੇ ਰਾਕੇਸ਼ ਦੇ ਮਾਮੇ ਸੋਮਨਾਥ ਨੂੰ ਭੇਜੀ ਗਈ। ਦਹਿਸ਼ਤਜ਼ਦਾ ਪਰਿਵਾਰ ਨੇ ਤੁਰੰਤ ‘ਇੰਡੀਅਨ ਮਾਇਨੌਰਟੀ ਫੈਡਰੇਸ਼ਨ’ ਦੇ ਕੁਲਵਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਸੰਪਰਕ ਕੀਤਾ।

ਸੰਸਦ ਮੈਂਬਰ ਸੰਧੂ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਨੀਆ ਪੁਲੀਸ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕਰਵਾਈ। 10 ਸਤੰਬਰ ਦੀ ਰਾਤ ਨੂੰ ਲਗਭਗ 2 ਵਜੇ ਕੀਨੀਆ ਪੁਲੀਸ ਨੇ ਉਸ ਟਿਕਾਣੇ ’ਤੇ ਛਾਪਾ ਮਾਰ ਕੇ ਛੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਿੰਨੋਂ ਭਾਰਤੀਆਂ ਨੂੰ ਛੁਡਵਾ ਲਿਆ। ਕੀਨੀਆ ਦੀ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਦੋਂਕਿ ਭਾਰਤੀ ਦੂਤਾਵਾਸ ਦੀ ਮਦਦ ਨਾਲ ਕਾਨੂੰਨੀ ਕਾਰਵਾਈ ਪੂਰੀ ਕਰਕੇ ਰਾਕੇਸ਼ ਦੀ ਵਾਪਸੀ ਸੰਭਵ ਹੋਈ।

ਘਰ ਪਰਤਣ ਤੋਂ ਬਾਅਦ ਰਾਕੇਸ਼ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਦੇ ਨਾਂ ’ਤੇ ਅਨਪਰਮਾਣਿਤ ਟਰੈਵਲ ਏਜੰਟਾਂ ਦੇ ਝਾਂਸੇ ’ਚ ਨਾ ਆਉਣ ਅਤੇ ਕਿਸੇ ਤੀਜੇ ਦੇਸ਼ ਰਾਹੀਂ ਜਾਣ ਵਾਲੇ ‘ਡੌਂਕੀ’ ਦੇ ਰਸਤੇ ਤੋਂ ਪਰਹੇਜ਼ ਕਰਨ। ਪੀੜਤ ਪਰਿਵਾਰ ਨੇ ਧੋਖੇਬਾਜ਼ ਸਥਾਨਕ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ।

Advertisement
×