DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar: ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ; ‘ਆਪ’ ਸਰਕਾਰ ਤੁਹਾਡੇ ਨਾਲ ਹੈ: ED ਦੀ ਕਾਰਵਾਈ ‘ਤੇ ਭੜਕੇ Kejriwal

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਸਵੇਰੇ ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਨਗਰ ਨਿਗਮ (MC) ਦੇ ਠੇਕੇਦਾਰ ਅਤੇ ਚਾਰਟਰਡ ਅਕਾਊਂਟੈਂਟ ਅਮਿਤ ਬਜਾਜ ਅਤੇ ਉਸ ਦੇ ਵੱਡੇ ਭਰਾ ਇੰਦਰਜੀਤ ਬਜਾਜ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਦੇ ਅਧਿਕਾਰੀਆਂ ਨੇ ਘਰ...

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਐਮ.ਸੀ. (ਨਗਰ ਨਿਗਮ) ਦੇ ਠੇਕੇਦਾਰ ਅਮਿਤ ਬਜਾਜ ਦਾ ਘਰ, ਜਿੱਥੇ ਈ.ਡੀ. (ED) ਵੱਲੋਂ ਛਾਪੇਮਾਰੀ ਚੱਲ ਰਹੀ ਹੈ।
Advertisement

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਸਵੇਰੇ ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਨਗਰ ਨਿਗਮ (MC) ਦੇ ਠੇਕੇਦਾਰ ਅਤੇ ਚਾਰਟਰਡ ਅਕਾਊਂਟੈਂਟ ਅਮਿਤ ਬਜਾਜ ਅਤੇ ਉਸ ਦੇ ਵੱਡੇ ਭਰਾ ਇੰਦਰਜੀਤ ਬਜਾਜ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਈਡੀ ਦੇ ਅਧਿਕਾਰੀਆਂ ਨੇ ਘਰ ਪਹੁੰਚ ਕੇ ਉੱਥੇ ਮੌਜੂਦ ਫਾਈਲਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਚਾਰਟਰਡ ਅਕਾਊਂਟੈਂਟ ਅਤੇ ਦਸਤਾਵੇਜ਼ਾਂ ਨਾਲ ਸਬੰਧਿਤ ਇਸ ਵਪਾਰੀ ਬਾਰੇ ਈਡੀ ਦੇ ਅਧਿਕਾਰੀਆਂ ਨੇ ਅਧਿਕਾਰਿਕ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਅਤੇ ਇਸ ਛਾਪੇਮਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਈਡੀ ਦੀ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਜਲੰਧਰ ਦੇ ਦੋ ਆਗੂਆਂ ਦੇ ਘਰ ਵੀ ਈਡੀ ਦੇ ਪਹੁੰਚਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਜਦੋਂ ਕਿ ਇਸ ਤੋਂ ਪਹਿਲਾਂ ਪ੍ਰਾਈਵੇਟ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ।

ਅਮਿਤ ਬਜਾਜ, ਆਪਣੇ ਭਰਾ ਸਮੇਤ, ਨਾ ਸਿਰਫ਼ ਜਲੰਧਰ ਬਲਕਿ ਲੁਧਿਆਣਾ, ਮੋਹਾਲੀ ਅਤੇ ਗੁਜਰਾਤ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਨਗਰ ਨਿਗਮ (MC) ਅਤੇ ਹੋਰ ਸਰਕਾਰੀ ਵਿਭਾਗਾਂ ਦੇ ਵੱਡੇ ਠੇਕੇਦਾਰ ਰਹੇ ਹਨ। ਖ਼ਬਰਾਂ ਮੁਤਾਬਕ ਉਹ ਆਊਟਸੋਰਸਿੰਗ (ਮੈਨਪਾਵਰ) ਲਈ ਸੁਸਾਇਟੀਆਂ ਚਲਾਉਣ ਦੇ ਕੰਮ ਵਿੱਚ ਵੀ ਸ਼ਾਮਲ ਸਨ। ਬਜਾਜ ਬਾਰੇ ਪਤਾ ਲੱਗਿਆ ਹੈ ਕਿ ਉਹ ਆਮ ਆਦਮੀ ਪਾਰਟੀ (AAP) ਦੇ ਕਈ ਪ੍ਰੋਗਰਾਮਾਂ ਨੂੰ ਫੰਡ ਦਿੰਦੇ ਸਨ, ਪਿਛਲੀਆਂ ਚੋਣਾਂ ਦੌਰਾਨ ਪਾਰਟੀ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਸਨ ਅਤੇ ਹੋਰ ਬੈਕਐਂਡ ਸਹਾਇਤਾ ਵੀ ਦੇ ਰਹੇ ਸਨ। ਉਹ ‘ਆਪ’ ਦੇ ਉੱਚ ਆਗੂਆਂ ਦੇ ਬਹੁਤ ਕਰੀਬੀ ਸਨ ਅਤੇ ਅਕਸਰ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਦੇਖੇ ਜਾਂਦੇ ਸਨ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਪਹਿਲਾਂ, ਬਜਾਜ ਭਰਾ ਸੱਤਾ ਵਿੱਚ ਰਹੀਆਂ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੀ ਨਜ਼ਦੀਕੀ ਸਨ। ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਘਰ ਆਉਂਦੇ ਹੁੰਦੇ ਸਨ। ਪਿਛਲੀ ਸਰਕਾਰ ਦੌਰਾਨ ਉਹ ਕਾਂਗਰਸੀ ਆਗੂਆਂ ਦੇ ਵੀ ਕਰੀਬੀ ਰਹੇ ਸਨ।

Advertisement

Advertisement

ਜਲੰਧਰ ਵਿੱਚ ਈਡੀ ਦੀ ਇਸ ਕਾਰਵਾਈ ਉਪਰੰਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਈਡੀ ਪੰਜਾਬ ਦੇ ਵਪਾਰੀਆਂ ਉੱਤੇ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਇਹ ਵੀ ਲਿਖਿਆ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਛੋਟੇ ਵਪਾਰੀਆਂ ਨੂੰ ਈਡੀ ਤੰਗ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰਭਾਵਿਤ ਵਪਾਰੀਆਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹੀ ਹੈ।

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ, ਉੱਤਰ ਪ੍ਰਦੇਸ਼ ਦੇ ਬਰੇਲੀ, ਅਤੇ ਦਿੱਲੀ-ਨੋਇਡਾ ਖੇਤਰ ਵਿੱਚ ਛੇ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ (ਛਾਪੇਮਾਰੀ) ਸ਼ੁਰੂ ਕੀਤੀ ਹੈ। ਇਹ ਕਾਰਵਾਈ 'ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ' (PMLA - ਕਾਲੇ ਧਨ ਨੂੰ ਚਿੱਟਾ ਕਰਨ ਦੀ ਰੋਕਥਾਮ ਸਬੰਧੀ ਕਾਨੂੰਨ) ਦੇ ਤਹਿਤ ਚੱਲ ਰਹੀ ਇੱਕ ਜਾਂਚ ਦਾ ਹਿੱਸਾ ਹੈ।

ਜਿਨ੍ਹਾਂ ਟਿਕਾਣਿਆਂ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ 'ਹੈਂਪਟਨ ਸਕਾਈ ਰੀਐਲਟੀ ਲਿਮਟਿਡ' (Hampton Sky Realty Ltd.) ਦੇ ਮਾਮਲੇ ਵਿੱਚ ਜਾਂਚ ਦੇ ਘੇਰੇ ਹੇਠ ਆਏ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਜੁੜੇ ਰਿਹਾਇਸ਼ੀ ਘਰ ਅਤੇ ਕਾਰੋਬਾਰੀ ਦਫ਼ਤਰ ਦੋਵੇਂ ਸ਼ਾਮਲ ਹਨ।

Advertisement
×