ਵਾਲਮੀਕਿ ਤੇ ਰਵਿਦਾਸੀਆ ਸਮਾਜ ਦੇ ਸੱਦੇ ’ਤੇ ਜਲੰਧਰ ਬੰਦ : The Tribune India

ਵਾਲਮੀਕਿ ਤੇ ਰਵਿਦਾਸੀਆ ਸਮਾਜ ਦੇ ਸੱਦੇ ’ਤੇ ਜਲੰਧਰ ਬੰਦ

ਅਨੁਸੂਚਿਤ ਜਾਤੀਆਂ ਬਾਰੇ ਗ਼ਲਤ ਸ਼ਬਦਾਵਲੀ ਵਰਤਣ ’ਤੇ ਸਾਬਕਾ ਏਜੀ ਅਨਮੋਲ ਰਤਨ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ

ਵਾਲਮੀਕਿ ਤੇ ਰਵਿਦਾਸੀਆ ਸਮਾਜ ਦੇ ਸੱਦੇ ’ਤੇ ਜਲੰਧਰ ਬੰਦ

ਜਲੰਧਰ ਵਿੱਚ ਬੰਦ ਪਈਆਂ ਦੁਕਾਨਾਂ।

ਹਤਿੰਦਰ ਮਹਿਤਾ

ਆਦਮਪੁਰ ਦੋਆਬਾ (ਜਲੰਧਰ), 12 ਅਗਸਤ

ਵਾਲਮੀਕਿ ਅਤੇ ਰਵਿਦਾਸੀਆ ਸਮਾਜ ਦੇ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਜਲੰਧਰ ਪੂਰਨ ਬੰਦ ਰਿਹਾ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸ੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲੱਣ, ਅਜੇ ਖੋਸਲਾ ਅਤੇ ਵਾਲਮੀਕਿ ਸਮਾਜ ਦੇ ਆਗੂ ਸੁਭਾਸ਼ ਸੋਂਧੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਵੱਖ-ਵੱਖ ਥਾਵਾਂ ’ਤੇ ਮੋਟਰਸਾਈਕਲ ਮਾਰਚ ਕੱਢਿਆ। ਇਸ ਦੌਰਾਨ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ। ਇਸ ਮੌਕੇ ਜ਼ਿਆਦਾਤਰ ਨਿੱਜੀ ਸਕੂਲ ਅਤੇ ਕਾਲਜ ਤੇ ਪੈਟਰੋਲ ਪੰਪ ਬੰਦ ਰਹੇ।

ਆਗੂਆਂ ਕਿਹਾ ਕਿ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਬਾਰੇ ਇਤਰਾਜ਼ਯੋਗ ਬਿਆਨ ਕਿਸੇ ਵੀ ਕੀਮਤ ’ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ ਨੇ ਲਾਅ ਅਫਸਰਾਂ ਦੀ ਅਸਾਮੀਆਂ ਵਿੱਚ ਰਾਖਵਾਂਕਰਨ ਨਾ ਰੱਖੇ ਜਾਣ ਦੇ ਮੁੱਦੇ ’ਤੇ ਹਾਈ ਕੋਰਟ ਵਿੱਚ ਇਤਰਾਜ਼ਯੋਗ ਬਿਆਨ ਦਿੱਤਾ ਸੀ। ਇਸ ਦੇ ਰੋਸ ਵਜੋਂ ਐਸਸੀ ਭਾਈਚਾਰੇ ਨੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਐਡਵੋਕੇਟ ਸਿੱਧੂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਸਮਾਜ ਦੇ ਆਗੂਆਂ ਨੇ ਬੰਦ ਨੂੰ ਸਮਰਥਨ ਦੇਣ ਲਈ ਜਲੰਧਰ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਬੰਦ ਦੀ ਸੱਦੇ ਕਾਰਨ ਜਲੰਧਰ ਸ਼ਹਿਰ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੀ ਕਮਾਨ ਖੁਦ ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਨੇ ਸੰਭਾਲੀ ਹੋਈ ਸੀ ਤੇ ਵੱਖ ਵੱਖ ਟੀਮਾਂ ਬਣਾ ਕੇ ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਸਨ। ਸ਼ਹਿਰ ਵਿਚ ਆਵਾਜਾਈ ਆਮ ਦਿਨਾਂ ਵਾਂਗ ਚਲਦੀ ਰਹੀ।

ਇਸੇ ਦੌਰਾਨ ਅੱਜ ਆਦਮਪੁਰ ਪੂਰਨ ਬੰਦ ਰਿਹਾ। ਅੱਜ ਸਵੇਰੇ ਵਾਲਮੀਕਿ ਸਮਾਜ ਅਤੇ ਰਵਿਦਾਸੀਆ ਭਾਈਚਾਰੇ ਵੱਲੋਂ ਦੀਪਕ ਹੰਸ ਪ੍ਰਧਾਨ ਵਾਲਮੀਕ ਟਾਈਗਰ ਫੋਰਸ ਜ਼ਿਲ੍ਹਾ ਜਲੰਧਰ ਅਤੇ ਰਵੀ ਚੁੰਬਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਜ਼ਿਲ੍ਹਾ ਜਲੰਧਰ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਕੱਢੀ ਅਤੇ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ। ਇਹ ਰੈਲੀ ਆਦਮਪੁਰ ਖੁਰਦਪੁਰ, ਫਤਿਹਪੁਰ, ਐਮ.ਈ.ਐਸ. ਰੋਡ, ਰੇਲਵੇ ਰੋਡ, ਚੌਕ ਘੰਟਾ ਘਰ, ਮੁਹੱਲਾ ਸੱਗਰਾਂ ਅਤੇ ਹੋਰ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਨਹਿਰ ’ਤੇ ਪਹੁੰਚੀ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਵਾਲਮੀਕਿ ਸਮਾਜ ਅਤੇ ਰਵਿਦਾਸੀਆ ਸਮਾਜ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸਮਾਜ ਚੁੱਪ ਕਰਕੇ ਨਹੀਂ ਬੈਠੇਗਾ। ਇਸ ਮੌਕੇ ਕੋਈ ਵੀ ਅਣਸੁਖਾਵੀ ਘਟਨਾ ਰੋਕਣ ਲਈ ਪੰਜਾਬ ਪੁਲੀਸ ਵੱਲੋਂ ਡੀ.ਐੱਸ.ਪੀ. ਆਦਮਪੁਰ ਸਰਬਜੀਤ ਸਿੰਘ ਰਾਏ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਦੀ ਅਗਵਾਈ ਹੇਠ ਸੁਰੱਖਿਆ ਪ੍ਬੰਧ ਕੀਤੇ ਗਏ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਸ਼ਹਿਰ

View All