DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar Showroom Firing: ਗੋਲੀਆਂ ਚਲਾਉਣ ਵਾਲੇ 'ਬਿੱਲਾ' ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ; ਸ਼ੂਟਰ ਦੀ ਲੱਤ ’ਚ ਲੱਗੀ ਗੋਲੀ

ਜਲੰਧਰ ਦੇ ਕ੍ਰਿਸ਼ਨਪੁਰਾ ਵਿੱਚ 'ਬੀ ਐਮ ਐਸ' (BMS) ਨਾਮਕ ਕੱਪੜੇ ਦੇ ਸ਼ੋਰੂਮ ਉੱਪਰ 11 ਦਿਨ ਪਹਿਲਾਂ ਗੋਲੀਆਂ ਚਲਾਉਣ ਵਾਲੇ ਬਦਮਾਸ਼ ਨੂੰ ਜਦੋਂ ਪੁਲੀਸ ਗੁਪਤ ਸੂਚਨਾ ਦੇ ਆਧਾਰ 'ਤੇ ਜਮਸ਼ੇਰ ਨੇੜੇ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਸ ਨੇ ਪੁਲੀਸ ਉੱਪਰ ਗੋਲੀ ਚਲਾ...

  • fb
  • twitter
  • whatsapp
  • whatsapp
Advertisement

ਜਲੰਧਰ ਦੇ ਕ੍ਰਿਸ਼ਨਪੁਰਾ ਵਿੱਚ 'ਬੀ ਐਮ ਐਸ' (BMS) ਨਾਮਕ ਕੱਪੜੇ ਦੇ ਸ਼ੋਰੂਮ ਉੱਪਰ 11 ਦਿਨ ਪਹਿਲਾਂ ਗੋਲੀਆਂ ਚਲਾਉਣ ਵਾਲੇ ਬਦਮਾਸ਼ ਨੂੰ ਜਦੋਂ ਪੁਲੀਸ ਗੁਪਤ ਸੂਚਨਾ ਦੇ ਆਧਾਰ 'ਤੇ ਜਮਸ਼ੇਰ ਨੇੜੇ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਸ ਨੇ ਪੁਲੀਸ ਉੱਪਰ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਆਤਮ-ਰੱਖਿਆ ਵਿੱਚ ਚਲਾਈ ਜਵਾਬੀ ਗੋਲੀ ਲੱਤ ਵਿੱਚ ਲੱਗਣ ਕਾਰਨ ਬਦਮਾਸ਼ ਜ਼ਖਮੀ ਹੋ ਗਿਆ, ਜਿਸ ਨੂੰ ਪੁਲੀਸ ਨੇ ਵਾਰਦਾਤ ਲਈ ਵਰਤੇ ਗਏ ਨਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਰਿਕਾਰਡ ਅਨੁਸਾਰ ਫੜੇ ਗਏ ਇਸ ਬਦਮਾਸ਼ ਦੀ ਪਛਾਣ ਨਵਲ ਉਰਫ਼ ਬਿੱਲਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਜਬਰਨ ਵਸੂਲੀ (ਫਿਰੌਤੀ) ਅਤੇ ਗੋਲੀਆਂ ਚਲਾਉਣ ਦੇ ਇਸ ਮਾਮਲੇ ਵਿੱਚ ਪੁਲੀਸ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਦੀ ਪਛਾਣ ਕੁਸ਼ (ਵਾਸੀ ਘਾਹ ਮੰਡੀ, ਸ਼ੇਖਾਂ) ਵਜੋਂ ਹੋਈ ਸੀ ਅਤੇ ਉਸ ਨੂੰ ਕਾਜ਼ੀ ਮੰਡੀ ਦੇ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ ਸੀ।

Advertisement

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜਿਆ ਗਿਆ ਕੁਸ਼ ਵਿਦੇਸ਼ ਵਿੱਚ ਬੈਠੇ ਗੈਂਗਸਟਰ ਟੋਨੀ ਬਲ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ਦੇ ਕਹਿਣ 'ਤੇ ਹੀ ਇਹ ਬਦਮਾਸ਼ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Advertisement

Advertisement
×