DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar Schools Threat: ਜਲੰਧਰ ਵਿੱਚ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪੀਏਪੀ ਕੰਪਲੈਕਸ ਵਿਚਲੇ ਡੀਏਵੀ ਸਕੂਲ ਅਤੇ ਅਤੇ ਏਪੀਜੇ ਸਕੂਲ ਦੀ ਰਾਮਾ ਮੰਡੀ ਬਰਾਂਚ ਵਿੱਚ ਤਲਾਸ਼ੀ ਮੁਹਿੰਮ ਜਾਰੀ

  • fb
  • twitter
  • whatsapp
  • whatsapp
featured-img featured-img
ਧਮਕੀ ਮਿਲਣ ਵਾਲੇ ਸਕੂਲ ਦੀ ਤਸਵੀਰ। ਸੁਰੱਖਿਆ ਵਧਾਈ।
Advertisement

Jalandhar School Bomb Threat: ਜਲੰਧਰ ਸ਼ਹਿਰ ਵਿੱਚ ਸੋਮਵਾਰ ਸਵੇਰੇ ਦੋ ਵੱਡੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਸਕੂਲਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ। ਨਿਸ਼ਾਨੇ ’ਤੇ ਆਏ ਸਕੂਲਾਂ ਵਿੱਚ ਪੀ.ਏ.ਪੀ. (PAP) ਗਰਾਊਂਡ ਦੇ ਅੰਦਰ ਸਥਿਤ ਪੁਲੀਸ ਡੀ.ਏ.ਵੀ. ਪਬਲਿਕ ਸਕੂਲ ਅਤੇ ਰਾਮਾ ਮੰਡੀ ਸਥਿਤ ਏਪੀਜੇ (Apeejay) ਸਕੂਲ ਦੀ ਬ੍ਰਾਂਚ ਸ਼ਾਮਲ ਹਨ। ਦਸ ਦਈਏ ਪੁਲੀਸ ਡੀ.ਏ.ਵੀ. ਸਕੂਲ ਵਿੱਚ ਜ਼ਿਆਦਾਤਰ ਪੰਜਾਬ ਪੁਲੀਸ ਮੁਲਾਜ਼ਮਾਂ ਦੇ ਬੱਚੇ ਪੜ੍ਹਦੇ ਹਨ।

Advertisement

ਇਸ ਸਬੰਧੀ ਕਮਿਸ਼ਨਰਰੇਟ ਪੁਲੀਸ ਨੇ ਧਮਕੀ ਭਰੀ ਈਮੇਲ ਦੀ ਸੂਚਨਾ ਮਿਲਣ ਤੋਂ ਬਾਅਦ ਭਾਰੀ ਪੁਲੀਸ ਫੋਰਸ ਨਾਲ ਸਕੂਲਾਂ ਵਿੱਚ ਜਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਧਮਕੀ ਭਰੇ ਈਮੇਲ ਮਿਲਣ ਨਾਲ ਸਕੂਲਾਂ ਸਮੇਤ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Advertisement

ਜ਼ਿਕਰ ਯੋਗ ਹੈ ਕੀ ਜਲੰਧਰ ਦੇ ਸਕੂਲਾਂ ਨੂੰ ਇਸ ਤੋਂ ਪਹਿਲਾਂ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਸੀ। ਬੱਚਿਆਂ ਅਤੇ ਮਾਪਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਣ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਨੇ ਹਾਲੇ ਤੱਕ ਬੱਚਿਆਂ ਨੂੰ ਛੁੱਟੀ ਨਹੀਂ ਕੀਤੀ।

ਪੁਲੀਸ ਦਾ ਦਾਅਵਾ ਹੈ ਕੀ ਜਾਂਚ ਚੱਲ ਰਹੀ ਹੈ ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਈਮੇਲ ਕਿੱਥੋਂ ਆਈ ਹੈ। ਇਸ ਸਬੰਧੀ ਟੈਕਨੀਕਲ ਟੀਮਾਂ ਈਮੇਲ ਟਰੇਸ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ।

Advertisement
×