DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jalandhar police video: ਜਲੰਧਰ ’ਚ ਵੀਡੀਓ ਬਣਾ ਰਹੇ ਟਰੱਕ ਚਾਲਕ ਨੂੰ ਪੁਲੀਸ ਮੁਲਾਜ਼ਮ ਨੇ ਮਾਰਿਆ ਥੱਪੜ

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਮੁਲਾਜ਼ਮ ਲਾਈਨ ਹਾਜ਼ਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Jalandhar Police Slap: ਜਲੰਧਰ 'ਚ ਚਾਲਾਨ ਕੱਟਣ ਦੌਰਾਨ ਇੱਕ ਪੁਲੀਸ ਮੁਲਾਜ਼ਮ ਵਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਘਟਨਾ ਜਲੰਧਰ ਦੇ ਪਰਾਗਪੁਰ ਨੇੜੇ ਹਾਈਵੇਅ (ਪਠਾਨਕੋਟ ਚੌਂਕ ਫਗਵਾੜਾ ਰੋਡ ਬਾਈਪਾਸ) ਦੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਪੁਲੀਸ ਨੇ ਤੁਰੰਤ ਐਕਸ਼ਨ ਲੈਂਦਿਆਂ ਪੁਲੀਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਟਰੱਕ ਚਾਲਕ ਦੀ ਪਛਾਣ ਬਠਿੰਡਾ ਨੇੜਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਜਲੰਧਰ ਬਾਈਪਾਸ-ਫਗਵਾੜਾ ਰੋਡ 'ਤੇ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ, ਜਦੋਂ ਪੁਲੀਸ ਕਰਮਚਾਰੀ ਨੇ ਉਸ ਨੂੰ ਰੋਕਿਆ ਅਤੇ ਪੈਸਿਆਂ ਦੀ ਮੰਗ ਕੀਤੀ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦਾ ਓਵਰਲੋਡਿੰਗ ਦਾ ਚਾਲਾਨ ਕੱਟ ਦਿੱਤਾ ਗਿਆ।

Advertisement

ਜਦੋਂ ਮਨਪ੍ਰੀਤ ਨੇ ਇਸ ਪੂਰੀ ਘਟਨਾ ਦੀ ਵੀਡੀਓ ਆਪਣੇ ਮੋਬਾਈਲ 'ਤੇ ਰਿਕਾਰਡ ਕਰਨੀ ਸ਼ੁਰੂ ਕੀਤੀ ਤਾਂ ਪੁਲੀਸ ਮੁਲਾਜ਼ਮ ਨੇ ਉਸ ਦਾ ਮੋਬਾਈਲ ਖੋਹ ਲਿਆ। ਜਦੋਂ ਮਨਪ੍ਰੀਤ ਆਪਣਾ ਮੋਬਾਈਲ ਅਤੇ ਆਰ.ਸੀ. ਵਾਪਸ ਲੈਣ ਲੱਗਾ ਤਾਂ ਪੁਲੀਸ ਵਾਲੇ ਨੇ ਉਸ ਦੇ ਥੱਪੜ ਜੜ ਦਿੱਤਾ।

Advertisement

ਮਨਪ੍ਰੀਤ ਨੇ ਦੱਸਿਆ ਕਿ ਉਹ ਗੁਜਰਾਤ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ 3 ਹਜ਼ਾਰ ਕਿਲੋਮੀਟਰ ਟਰੱਕ ਚਲਾ ਕੇ ਆਇਆ ਸੀ, ਪਰ ਜਲੰਧਰ ਪਹੁੰਚ ਕੇ ਉਸ ਦਾ ਚਾਲਾਨ ਕੱਟ ਦਿੱਤਾ ਗਿਆ। ਉਸ ਨੇ ਸਵਾਲ ਚੁੱਕਿਆ ਕਿ ਚਾਲਾਨ ਕੱਟਣਾ ਪੁਲੀਸ ਦੀ ਕਾਰਵਾਈ ਹੋ ਸਕਦੀ ਹੈ, ਪਰ ਕੀ ਇਸ ਦਾ ਵਿਰੋਧ ਕਰਨ 'ਤੇ ਥੱਪੜ ਮਾਰਨਾ ਠੀਕ ਹੈ? ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪੁਲੀਸ ਵਿਭਾਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

Advertisement
×