DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jalandhar Police ਵੱਲੋਂ NDPS ਐਕਟ ਤਹਿਤ 1,201 ਮਾਮਲੇ ਦਰਜ; ਸੱਤ ਮਹੀਨਿਆਂ ਵਿੱਚ 1,440 ਨਸ਼ਾ ਤਸਕਰ ਗ੍ਰਿਫ਼ਤਾਰ

11,17,900 ਰੁਪਏ ਡਰੱਗ ਮਨੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵਰਤੇ ਗਏ ਵਾਹਨ ਵੀ ਜ਼ਬਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ ਐੱਨ ਡੀ ਪੀ ਐੱਸ (NDPS) ਐਕਟ ਤਹਿਤ 1,201 ਮਾਮਲੇ ਦਰਜ ਕੀਤੇ।

ਪੰਜਾਬ ਪੁਲੀਸ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਕਮਿਸ਼ਨਰੇਟ ਪੁਲੀਸ ਨੇ 1,440 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ 16.810 ਕਿਲੋਗ੍ਰਾਮ ਹੈਰੋਇਨ, 119 ਗ੍ਰਾਮ ਮੇਥਾਮਫੇਟਾਮਾਈਨ (ਆਈ ਸੀ ਈ), 9.274 ਕਿਲੋਗ੍ਰਾਮ ਅਫ਼ੀਮ, 24.624 ਕਿਲੋਗ੍ਰਾਮ ਗਾਂਜਾ, 33.750 ਕਿਲੋਗ੍ਰਾਮ ਭੁੱਕੀ, 20 ਗ੍ਰਾਮ ਕੋਕੀਨ, 15.200 ਕਿਲੋਗ੍ਰਾਮ ਚਰਸ ਅਤੇ 3,130 ਨਸ਼ੀਲੇ ਕੈਪਸੂਲ/ਗੋਲੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 11,17,900 ਰੁਪਏ ਡਰੱਗ ਮਨੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵਰਤੇ ਗਏ ਵਾਹਨ ਵੀ ਜ਼ਬਤ ਕੀਤੇ ਗਏ।

Advertisement

ਇਹ ਕਾਰਵਾਈ ਇੱਥੇ ਹੀ ਸੀਮਤ ਨਹੀਂ ਰਹੀ। ਇਸ ਨੂੰ ਉਨ੍ਹਾਂ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਵੀ ਵਧਾਇਆ ਗਿਆ, ਜੋ ਡਰ ਦਾ ਮਾਹੌਲ ਪੈਦਾ ਕਰਨ ਅਤੇ ਹਿੰਸਕ ਅਪਰਾਧਾਂ ਨੂੰ ਹੁਲਾਰਾ ਦੇਣ ਲਈ ਵਰਤੇ ਜਾਂਦੇ ਹਨ। ‘ਗੈਂਗਸਟਰਾਂ ‘ਤੇ ਵਾਰ’ ਅਭਿਆਨ ਤਹਿਤ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ, ਗੈਂਗਸਟਰਾਂ ਦੇ ਸਾਥੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਿਰੁੱਧ ਵੀ ਉਸੇ ਵੇਲੇ ਕਾਰਵਾਈ ਕੀਤੀ ਗਈ। ਇਸੇ ਸਮੇਂ ਦੌਰਾਨ ਕਮਿਸ਼ਨਰੇਟ ਪੁਲੀਸ ਨੇ 51 ਗੈਰ-ਕਾਨੂੰਨੀ ਪਿਸਤੌਲ ਅਤੇ 133 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਦੇ ਨਾਲ ਹੀ ਸੰਗਠਿਤ ਅਪਰਾਧੀ ਗਿਰੋਹਾਂ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਗਈ। ਇਸ ਦਾ ਮਕਸਦ ਹਿੰਸਾ ਵਾਪਰਨ ਤੋਂ ਪਹਿਲਾਂ ਹੀ ਹਥਿਆਰਾਂ ਤੱਕ ਅਪਰਾਧੀਆਂ ਦੀ ਪਹੁੰਚ ਨੂੰ ਰੋਕਣਾ ਅਤੇ ਉਨ੍ਹਾਂ ਦੇ ਸਹਿਯੋਗੀ ਢਾਂਚੇ ਨੂੰ ਢਹਿ-ਢੇਰੀ ਕਰਕੇ ਅਪਰਾਧਿਕ ਨੈੱਟਵਰਕਾਂ ਨੂੰ ਕਮਜ਼ੋਰ ਕਰਨਾ ਹੈ।

Advertisement

ਇਸ ਸਬੰਧੀ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀ ਜੀ ਪੀ) ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਆਪਣੀ ਕਾਰਜਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀ ਕਰਦਿਆਂ ਹੁਣ ਵੱਖ-ਵੱਖ ਅਪਰਾਧਾਂ ’ਤੇ ਪ੍ਰਤੀਕਿਰਿਆ ਦੇਣ ਦੀ ਬਜਾਏ ਸੰਗਠਿਤ ਅਪਰਾਧ ਦਾ ਸਮਰਥਨ ਕਰਨ ਵਾਲੇ ਸਮੁੱਚੇ ਅਪਰਾਧਿਕ ਤੰਤਰ ਨੂੰ ਤੋੜਨ ’ਤੇ ਧਿਆਨ ਕੇਂਦਰਿਤ ਕੀਤਾ ਹੈ।

ਉੱਥੇ ਹੀ ਕਮਿਸ਼ਨਰ ਆਫ਼ ਪੁਲੀਸ ਸਤਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਕਾਰਵਾਈ ਅਪਰਾਧਿਕ ਲੜੀ ਦੀਆਂ ਕਈ ਕੜੀਆਂ ਨੂੰ ਕਮਜ਼ੋਰ ਕਰੇ, ਨਾ ਕਿ ਸਿਰਫ਼ ਅਲੱਗ-ਅਲੱਗ ਅਪਰਾਧਾਂ ਤੱਕ ਸੀਮਤ ਰਹੇ।

Advertisement
×