DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar: ਪੈਟਰੋਲ ਪੰਪ ਦੀ ਪਾਈਪ ਨੂੰ ਲੱਗੀ ਅੱਗ; ਨੌਜਵਾਨ ਦੀ ਬਹਾਦਰੀ ਨਾਲ ਟਲਿਆ ਹਾਦਸਾ

ਜਲੰਧਰ ਦੇ ਗੁਰੂ ਅਰਜਨ ਦੇਵ ਨਗਰ, ਮਿੱਠੂ ਬਸਤੀ ਵਿੱਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਅਤੇ ਮਾਲੀ...

  • fb
  • twitter
  • whatsapp
  • whatsapp
featured-img featured-img
ਪੈਟਰੋਲ ਪੰਪ ਦੇ ਉੱਪਰ ਲੱਗੀ ਪਾਈਪ ’ਚੋਂ ਨਿਕਲਦੀ ਅੱਗ। ਫੋਟੋ; ਵਿਰਦੀ
Advertisement

ਜਲੰਧਰ ਦੇ ਗੁਰੂ ਅਰਜਨ ਦੇਵ ਨਗਰ, ਮਿੱਠੂ ਬਸਤੀ ਵਿੱਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਰਿਹਾਇਸ਼ੀ ਇਲਾਕੇ ਦੇ ਵਿਚਕਾਰ ਬਣੇ ਇਸ ਪੈਟਰੋਲ ਪੰਪ 'ਤੇ ਇਹ ਤੀਸਰੀ ਵਾਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਪੈਟਰੋਲ ਪੰਪ ਮਾਲਕਾਂ ਦੀ ਕਥਿਤ ਲਾਪਰਵਾਹੀ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਦੋਂ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅੱਗ ਲੱਗੀ, ਤਾਂ ਉਸ ਵੇਲੇ ਪੈਟਰੋਲ ਪੰਪ ਦਾ ਸਟਾਫ ਡਰ ਕੇ ਉੱਥੋਂ ਦੂਰ ਹੋ ਗਿਆ ਸੀ। ਅਜਿਹੇ ਮੌਕੇ ਇੱਕ ਵਿਅਕਤੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬਹਾਦਰੀ ਦਿਖਾਈ ਅਤੇ ਅੱਗ ਬੁਝਾਊ ਸਿਲੰਡਰ (Fire Extinguisher) ਦੀ ਵਰਤੋਂ ਕਰਕੇ ਤੁਰੰਤ ਅੱਗ 'ਤੇ ਕਾਬੂ ਪਾ ਲਿਆ, ਜਿਸ ਸਦਕਾ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ।

Advertisement

ਇਸ ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਪ੍ਰਧਾਨ ਲੱਕੀ ਅਤੇ ਇਲਾਕਾ ਵਾਸੀਆਂ ਨੇ ਰੋਸ ਜਤਾਉਂਦਿਆਂ ਦੱਸਿਆ ਕਿ ਪੈਟਰੋਲ ਪੰਪ 'ਤੇ ਪਹਿਲਾਂ ਵੀ ਤਿੰਨ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਬਾਵਜੂਦ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਸੁਰੱਖਿਆ ਦੇ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਹਮੇਸ਼ਾ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੈਟਰੋਲ ਪੰਪ 'ਤੇ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਖ਼ਤਰਨਾਕ ਘਟਨਾਵਾਂ ਸਬੰਧੀ ਉਹ ਜਲਦੀ ਹੀ ਡਿਪਟੀ ਕਮਿਸ਼ਨਰ (DC) ਜਲੰਧਰ ਨੂੰ ਇੱਕ ਮੰਗ ਪੱਤਰ ਸੌਂਪਣਗੇ।

Advertisement

Advertisement
×