Jalandhar News: ਮਹਿਲਾ ਜਿੰਮ ਟਰੇਨਰ ਨਾਲ ਛੇੜ ਛਾੜ ਮਾਮਲੇ ਵਿੱਚ ਪੁਲੀਸ ਨੇ ਦਬੋਚਿਆ ਕਾਰੋਬਾਰੀ
ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ
ਜਲੰਧਰ ਦੇ ਕਾਰੋਬਾਰੀ ਅਤੇ ਰਿਜ਼ੋਰਟ ਦੇ ਮਾਲਕ ਉੱਤੇ ਮਹਿਲਾ ਜਿੰਮ ਟਰੇਨਰ ਨਾਲ ਕਥਿਤ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੂੰ ਮਹਿਲਾ ਜਿੰਮ ਟਰੇਨਰ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਿਕ ਛੇੜਛਾੜ ਕਰਨ ਮੌਕੇ ਜਿੰਮ ਵਿੱਚ ਕਈ ਵਿਅਕਤੀ ਮੌਜੂਦ ਸਨ। ਜਿੰਮ ਵਿੱਚ ਕਾਰੋਬਾਰੀ ਵੱਲੋਂ ਟਰੇਨਰ ਨਾਲ ਬਦਤਮੀਜ਼ੀ ਕਰਦਿਆਂ ਹੋਇਆ ਅਸ਼ਸ਼ੀਲ ਹਰਕਤਾਂ ਕਰਨ ਦਾ ਵਿਰੋਧ ਕਰਦਿਆਂ ਮਹਿਲਾ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ।
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਦਿਆਂ ਕਾਰੋਬਾਰੀ ਹਰੀ ਰੰਧਾਵਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਮਹਿਲਾਵਾਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੁਲੀਸ ਨੇ ਜਿੰਮ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਸ਼ਹਿਰ ਦੇ ਇਸ ਵੱਡੇ ਕਾਰੋਬਾਰੀ ਵੱਲੋਂ ਜਿੰਮ ਵਿੱਚ ਆਪਣੀ ਟਰੇਨਰ ਨਾਲ ਅਜਿਹੀਆਂ ਹਰਕਤਾਂ ਕਰਨ ਨਾਲ ਮਹਿਲਾਵਾਂ ਦੀ ਸੁਰੱਖਿਆ ਪ੍ਰਤੀ ਸੂਬਾ ਸਰਕਾਰ ਦੇ ਕੀਤੇ ਜਾਂਦੇ ਦਾਵਿਆਂ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।

