Jalandhar News: ਉੜੀਸਾ ਪੁਲੀਸ ਵੱਲੋਂ ਡੇਰੇ ਦਾ ਸੇਵਾਦਾਰ ਜਬਰ ਜਨਾਹ ਦੇ ਦੋਸ਼ ਵਿਚ ਗ੍ਰਿਫਤਾਰ
ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ ਨੂੰ ਅੱਜ ਉੜੀਸਾ ਤੋਂ ਆਈ ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਹ ਸੇਵਾਦਾਰ ਉਕਤ ਡੇਰੇ ਅੰਦਰ ਛੋਟੀ ਉਮਰੇ ਸੰਤਾਂ ਦੀ...
ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ ਨੂੰ ਅੱਜ ਉੜੀਸਾ ਤੋਂ ਆਈ ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਹ ਸੇਵਾਦਾਰ ਉਕਤ ਡੇਰੇ ਅੰਦਰ ਛੋਟੀ ਉਮਰੇ ਸੰਤਾਂ ਦੀ ਸੇਵਾ ਕਰਦਾ ਰਿਹਾ ਸੀ ਅਤੇ ਸੰਤਾਂ ਦੇ ਅਕਾਲ ਚਲਾਣਾ ਤੋਂ ਬਾਅਦ ਵੀ ਸੇਵਾ ਨਿਭਾ ਰਿਹਾ ਸੀ।
ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਕਲਕੱਤਾ ਵਾਸੀ ਲੜਕੀ ਵੱਲੋਂ ਥਾਣਾ ਵਾਲੀਆਂ ਕੌਡਾ ਜ਼ਿਲ੍ਹਾ ਪੁਰੀ ਉੜੀਸਾ ਕੋਲ 23 ਅਪਰੈਲ 2026 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨਾਲ ਅੰਮ੍ਰਿਤਪਾਲ ਸਿੰਘ ਪੁੱਤਰ ਹਰਸੁਲਿੰਦਰ ਸਿੰਘ ਵਾਸੀ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਜਬਰ ਜਨਾਹ ਕੀਤਾ ਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਮੁਕਰ ਗਿਆ।
ਉੜੀਸਾ ਪੁਲੀਸ ਨੇ ਆਦਮਪੁਰ ਪੁਲੀਸ ਦੇ ਸਹਿਯੋਗ ਨਾਲ ਛਾਪੇਮਾਰੀ ਕਰ ਕੇ ਵੱਖ ਵੱਖ ਧਾਰਾਵਾਂ ਹੇਠ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁਣ ਇਹ ਟੀਮ ਉਸ ਨੂੰ ਜਲੰਧਰ ਦੀ ਅਦਾਲਤ ਵਿਚ ਪੇਸ਼ ਕਰ ਕੇ ਉੜੀਸਾ ਲੈ ਜਾਵੇਗੀ ਜਿੱਥੇ ਅਗਾਂਹ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।
