Jalandhar News: ਜਲੰਧਰ ਵਿੱਚ Kanhaiya Mittal ਦੀ ਚੌਂਕੀ ਰੁਕਵਾਉਣ ਸਬੰਧੀ ਵਿਵਾਦ
Jalandhar News: Kanhaiya Mittal ਨੂੰ ਗ੍ਰਿਫਤਾਰ ਕਰਨ ਦੀ ਮੰਗ
Advertisement
Jalandhar News: ਚੰਦਰ ਦਿਸ ਨਿਵਾਰਨ ਬਾਲਾ ਜੀ ਮੰਦਰ ਕਮੇਟੀ ਵੱਲੋਂ ਕਰਵਾਈ ਜਾ ਰਹੀ ਬਾਲਾ ਜੀ ਦੀ ਚੌਂਕੀ ਨੂੰ ਲੈ ਕੇ ਭਾਰੀ ਵਿਵਾਦ ਖੜਾ ਹੋ ਗਿਆ ਹੈ। ਇਹ ਪ੍ਰੋਗਰਾਮ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੀ ਅਗਵਾਈ ਵਿੱਚ ਹਰ ਸਾਲ ਹੁੰਦਾ ਹੈ। ਅੱਜ ਰਾਤ ਮੌਕੇ ਸਾਈਦ ਗਰਾਊਂਡ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਪ੍ਰਸਿੱਧ ਭਜਨ ਗਾਇਕ ਘਨੱਈਆ ਮਿੱਤਲ ਪਹੁੰਚਣ ਵਾਲੇ ਸਨ। ਇਸ ਤੋਂ ਪਹਿਲਾਂ ਹੀ ਕਮਿਸ਼ਨਰੇਟ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਡੈਕੋਰੇਸ਼ਨ ਟੈਂਟ ਅਤੇ ਲਾਈਟ ਲਗਾਉਣ ਦੇ ਕੰਮ ਨੂੰ ਰੁਕਵਾ ਦਿੱਤਾ ਸੀ।
ਜਦੋਂ ਕਿ ਜਲੰਧਰ ਵੈਸਟ ਹਲਕੇ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਮੰਦਰ ਕਮੇਟੀ ਨੇ ਸਰਕਾਰ ਤੇ ਪੁਲੀਸ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ।
ਦੂਜੇ ਪਾਸੇ ਘਨੱਈਆ ਮਿੱਤਲ ਦੇ ਜਲੰਧਰ ਵਿੱਚ ਹੋ ਰਹੇ ਪ੍ਰੋਗਰਾਮ ਸਬੰਧੀ ਪੰਜਾਬ ਕ੍ਰਿਸਚਨ ਲੀਡਰਸ਼ਿਪ ਦੀ ਅਹਿਮ ਮੀਟਿੰਗ ਚੇਅਰਮੈਨ ਪਾਸਟਰ ਹਰਜੋਤ ਸੇਠੀ ਵਾਈਸ ਚੇਅਰਮੈਨ ਮਾਸਟਰ ਪ੍ਰਦੀਪ ਸਿੱਧੂ ਪੰਜਾਬ ਪ੍ਰਧਾਨ ਡੋਨਲਡ ਭੱਟੀ ਵਾਈਸ ਪ੍ਰਧਾਨ ਵਿਲੀਅਮ ਭੁਲਾਤ ਅਤੇ ਸੈਕਟਰੀ ਕੁਲਬੀਰ ਕੌਰ ਨੇ ਦੱਸਿਆ ਕਿ ਕਨਈਆ ਮਿੱਤਲ ਖ਼ਿਲਾਫ਼ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਵਿੱਚ ਮੁਕਦਮਾ ਨੰਬਰ 78/23 ਦਰਜ ਹੈ।
ਉਨ੍ਹਾਂ ਕਿਹਾ ਕਿ ਮਿੱਤਲ ਪਿਛਲੇ ਤਿੰਨ ਸਾਲਾਂ ਤੋਂ ਜਲੰਧਰ ਵਿੱਚ ਪ੍ਰੋਗਰਾਮ ਕਰਨ ਆ ਰਿਹਾ ਹੈ ਅਤੇ ਪੁਲੀਸ ਪ੍ਰਸ਼ਾਸਨ ਇਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਬਹੁਤ ਹੀ ਆਸਾਨੀ ਨਾਲ ਪ੍ਰੋਗਰਾਮ ਕਰਕੇ ਵਾਪਸ ਭੇਜ ਦਿੰਦੀ ਹੈ।
ਇਸ ਸਬੰਧੀ ਉਨ੍ਹਾਂ ਪੁਲੀਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਅਤੇ ਜਲੰਧਰ ਦਿਹਾਤੀ ਦੇ ਮੁਖੀ ਹਰਵਿੰਦਰ ਸਿੰਘ ਵਿਰਕ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਘਨਈਆ ਮਿੱਤਲ ਦਾ ਪ੍ਰੋਗਰਾਮ ਤੁਰੰਤ ਰੱਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਸੀਹੀ ਸਮਾਜ ਹਮੇਸ਼ਾ ਸ਼ਾਂਤੀ ਦਾ ਪ੍ਰਤੀਕ ਰਿਹਾ ਹੈ ਅਤੇ ਸਾਡੀ ਸ਼ਰਾਫਤ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਘਨੱਈਆ ਮਿੱਤਲ ਨੂੰ ਗ੍ਰਿਫਤਾਰ ਨਾ ਕਰਨ ਦੇ ਉਲਟ ਮਸੀਹੀ ਸਮਾਜ ਨੂੰ ਆਪਣੇ ਦਫਤਰਾਂ ਵਿੱਚ ਬਿਠਾ ਕੇ ਬਿਨਾ ਕੋਈ ਕਾਰਵਾਈ ਕੀਤੀਆਂ ਆਗੂਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪ੍ਰੋਗਰਾਮ ਰੱਦ ਨਾ ਕੀਤਾ ਗਿਆ ਤਾਂ ਸੂਬੇ ਦਾ ਮਸੀਹੀ ਸਮਾਜ ਇੱਕਜੁੱਟ ਹੋ ਕੇ ਪ੍ਰੋਗਰਾਮ ਦਾ ਤਿੱਖਾ ਵਿਰੋਧ ਕਰੇਗਾ।
Advertisement
Advertisement
×

