DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar News: ਗੈਸ ਸਿਲੰਡਰਾਂ ਦੀ ਢਿੱਲੀ ਸਪਲਾਈ ਕਾਰਨ ਖਪਤਕਾਰ ਪਰੇਸ਼ਾਨ

ਜਲੰਧਰ ਦੇ ਦਿਹਾਤੀ ਖੇਤਰ ਕਰਤਾਰਪੁਰ ਵਿੱਚ ਗੈਸ ਸਪਲਾਈ ਦੀ ਰਫਤਾਰ ਹੌਲੀ ਹੋਣ ਕਾਰਨ ਲੋਕ ਪਰੇਸ਼ਾਨ ਹਨ। ਕਈ ਖਪਤਕਾਰ ਗੈਸ ਏਜੰਸੀ ਵਿੱਚੋਂ ਸਿਲੰਡਰ ਲੈਣ ਲਈ ਘੰਟਿਆਂ ਬੱਧੀ ਲਾਈਨਾਂ ਲਗਾ ਕੇ ਖੜੇ ਹੋਣ ਲਈ ਮਜਬੂਰ ਹੋ ਰਹੇ ਹਨ। ਕਰਤਾਰਪੁਰ ਵਿੱਚ ਗੈਸ ਏਜੰਸੀ...

  • fb
  • twitter
  • whatsapp
  • whatsapp
featured-img featured-img
ਕਰਤਾਰਪੁਰ ਵਿੱਚ ਗੈਸ ਏਜੰਸੀ ਅੱਗੇ ਸਿਲੰਡਰ ਲੈਣ ਲਈ ਬੈਠੀਆਂ ਮਹਿਲਾਵਾਂ ।
Advertisement

ਜਲੰਧਰ ਦੇ ਦਿਹਾਤੀ ਖੇਤਰ ਕਰਤਾਰਪੁਰ ਵਿੱਚ ਗੈਸ ਸਪਲਾਈ ਦੀ ਰਫਤਾਰ ਹੌਲੀ ਹੋਣ ਕਾਰਨ ਲੋਕ ਪਰੇਸ਼ਾਨ ਹਨ। ਕਈ ਖਪਤਕਾਰ ਗੈਸ ਏਜੰਸੀ ਵਿੱਚੋਂ ਸਿਲੰਡਰ ਲੈਣ ਲਈ ਘੰਟਿਆਂ ਬੱਧੀ ਲਾਈਨਾਂ ਲਗਾ ਕੇ ਖੜੇ ਹੋਣ ਲਈ ਮਜਬੂਰ ਹੋ ਰਹੇ ਹਨ। ਕਰਤਾਰਪੁਰ ਵਿੱਚ ਗੈਸ ਏਜੰਸੀ ਸ਼ਹਿਰੀ ਖੇਤਰ ਤੋਂ ਇਲਾਵਾ ਨੇੜਲੇ ਪਿੰਡਾਂ ਵਿੱਚ ਵੀ ਗੈਸ ਸਿਲੰਡਰਾਂ ਦੀ ਸਪਲਾਈ ਦਿੰਦੀ ਹੈ। ਗੈਸ ਏਜੰਸੀ ਦਾ ਦਫਤਰ ਬੇਸਮੈਂਟ ਵਿੱਚ ਹੋਣ ਕਾਰਨ ਗੈਸ ਸਿਲੰਡਰ ਬੁੱਕ ਕਰਾਉਣ ਆਉਣ ਵਾਲੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੱਥੇ ਗੈਸ ਸਿਲੰਡਰ ਦੀ ਕਾਲਾ ਬਜਾਰੀ ਕਰਨ ਦੀ ਵੀਡੀਓ ਵਾਇਰਲ ਹੋਣ ਉਪਰੰਤ ਲੋਕ ਖੁੱਲ ਕੇ ਸ਼ਹਿਰ ਵਿੱਚ ਸਿਲੰਡਰਾਂ ਦੀ ਕਾਲਾ ਬਜ਼ਾਰੀ ਹੋਣ ਦਾ ਵਿਰੋਧ ਕਰ ਰਹੇ ਹਨ। ਘਰੇਲੂ ਗੈਸ ਸਿਲੰਡਰ 2200 ਰੁਪਏ ਅਤੇ ਕਮਰਸ਼ੀਅਲ ਸਿਲੰਡਰ 4500 ਤੱਕ ਵਿਕ ਰਹੇ ਹਨ। ਗੈਸ ਏਜੰਸੀ ਵਿੱਚ ਸਿਲੰਡਰ ਬੁੱਕ ਕਰਾਉਣ ਆਈਆਂ ਮਹਿਲਾਵਾਂ ਪਰਮਜੀਤ ਕੌਰ, ਦਵਿੰਦਰ ਕੌਰ, ਸੁਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਗੈਸ ਏਜੰਸੀ ਵਿੱਚ ਹੈਲਪਲਾਈਨ ਨੰਬਰ ’ਤੇ ਸਿਲੰਡਰ ਬੁੱਕ ਕਰਵਾਏ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਸਿਲੰਡਰਾਂ ਦੀ ਸਪਲਾਈ ਨਹੀਂ ਮਿਲੀ ਹੈ।

Advertisement

ਇਸ ਸਬੰਧੀ ਭਾਰਤ ਗੈਸ ਏਜੰਸੀ ਦੇ ਮਾਲਕ ਰੋਬਿਨ ਪਰਮਾਰ ਨੇ ਦੱਸਿਆ ਕਿ ਗੈਸ ਦੀ ਸਪਲਾਈ ਘੱਟ ਹੋਣ ਕਾਰਨ ਬੁੱਕ ਹੋਏ ਸਿਲੰਡਰਾਂ ਨੂੰ ਵਾਰੀ ਸਿਰ ਖਪਤਕਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜ਼ਿਲ੍ਹਾ ਫੂਡ ਸਪਲਾਈ ਅਫਸਰ ਮਨੀਸ਼ ਕੁਮਾਰ ਨੇ ਕਿਹਾ ਕਿ ਵੱਧ ਪੈਸੇ ਖਰਚ ਕਰਕੇ ਮਿਲ ਰਹੇ ਸਿਲੰਡਰਾਂ ਸਬੰਧੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਰਤਾਰਪੁਰ ਵਿੱਚ ਗੈਸ ਏਜੰਸੀ ਨੂੰ ਮਿਲ ਰਹੀ ਸਿਲੰਡਰਾਂ ਦੀ ਸਪਲਾਈ ਅਤੇ ਖਪਤ ਸਬੰਧੀ ਰਿਕਾਰਡ ਦੀ ਜਾਂਚ ਵੀ ਕਰਨਗੇ।

Advertisement

Advertisement
×