Jalandhar News: ਸੈਰ 'ਤੇ ਨਿਕਲੀ 7 ਮਹੀਨੇ ਦੀ ਗਰਭਵਤੀ ਔਰਤ ਨੂੰ ਤੇਜ਼ ਰਫ਼ਤਾਰ ਥਾਰ ਨੇ ਦਰੜਿਆ
ਜਲੰਧਰ ਦੇ ਨਾਕੋਦਰ-ਨੂਰਮਹਿਲ ਰੋਡ 'ਤੇ ਇੱਕ ਤੇਜ਼ ਰਫ਼ਤਾਰ ਥਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਸੱਤ ਮਹੀਨੇ ਦੀ ਗਰਭਵਤੀ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ (35) ਵਜੋਂ ਹੋਈ ਹੈ,...
ਜਲੰਧਰ ਦੇ ਨਾਕੋਦਰ-ਨੂਰਮਹਿਲ ਰੋਡ 'ਤੇ ਇੱਕ ਤੇਜ਼ ਰਫ਼ਤਾਰ ਥਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਸੱਤ ਮਹੀਨੇ ਦੀ ਗਰਭਵਤੀ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।
ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ (35) ਵਜੋਂ ਹੋਈ ਹੈ, ਜੋ ਨੂਰਮਹਿਲ ਦੀ ਰਹਿਣ ਵਾਲੀ ਸੀ। ਉਹ ਸੱਤ ਮਹੀਨੇ ਦੀ ਗਰਭਵਤੀ ਸੀ ਅਤੇ ਉਸ ਦਾ ਇੱਕ ਛੇ ਸਾਲ ਦਾ ਪੁੱਤਰ ਵੀ ਹੈ।
ਸ਼ਨਿੱਚਰਵਾਰ ਦੇਰ ਰਾਤ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੈਰ 'ਤੇ ਨਿਕਲੀ ਮਨਪ੍ਰੀਤ ਨੂੰ ਇੱਕ ਥਾਰ ਗੱਡੀ ਨੇ ਦਰੜ ਦਿੱਤਾ। ਉਸ ਦੀਆਂ ਦੋ ਸਹੇਲੀਆਂ, ਕਿਰਨ ਅਤੇ ਜੋਗਿੰਦਰ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਦੋਵਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਪਰ ਕਿਰਨ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ।
ਮਨਪ੍ਰੀਤ ਦੇ ਪਤੀ ਜਸਪਾਲ ਜੱਸੀ ਨੇ ਇਸ ਘਟਨਾ ਦੀ ਸ਼ਿਕਾਇਤ ਨੂਰਮਹਿਲ ਪੁਲੀਸ ਥਾਣੇ ਵਿੱਚ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲੀਸ ਨੇ ਗੱਡੀ ਦੇ ਮਾਲਕ ਹਰਮੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜੋ ਇਸ ਵੇਲੇ ਫ਼ਰਾਰ ਹੈ।
ਮਨਪ੍ਰੀਤ ਦੇ ਪਤੀ ਨੇ ਦੱਸਿਆ ਕਿ ਟੱਕਰ ਇੰਨਾ ਜ਼ਬਰਦਸਤ ਸੀ ਕਿ ਉਸਦੀ ਪਤਨੀ ਦੀ ਮੌਕੇ 'ਤੇ ਹੀ ਤੁਰੰਤ ਮੌਤ ਹੋ ਗਈ।
ਨੂਰਮਹਿਲ ਦੇ ਥਾਣਾ ਮੁਖੀ ਲਾਭ ਸਿੰਘ ਨੇ ਕਿਹਾ, "ਪੁਲੀਸ ਨੂੰ ਅੱਜ ਸਵੇਰੇ ਇਸ ਘਟਨਾ ਸਬੰਧੀ ਇੱਕ ਸ਼ਿਕਾਇਤ ਮਿਲੀ ਸੀ। ਅਸੀਂ ਇਸ ਵੇਲੇ ਸੀ ਸੀ ਟੀ ਵੀ (CCTV) ਫੁਟੇਜ ਦੀ ਜਾਂਚ ਕਰ ਰਹੇ ਹਾਂ। ਗੱਡੀ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਇਸ ਵੇਲੇ ਫ਼ਰਾਰ ਹੈ। ਮਾਲਕ ਦਾ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ।"
ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਦਾ ਮੁਲਜ਼ਮ ਆਪਣੀ ਮਾਂ ਨਾਲ ਰਹਿੰਦਾ ਹੈ ਜਦੋਂ ਕਿ ਉਸ ਦਾ ਪਿਤਾ ਵਿਦੇਸ਼ ਵਿੱਚ ਹੈ। ਪੁਲੀਸ ਨੇ ਮੁਲਜ਼ਮ ਦੇ ਘਰ ਛਾਪੇਮਾਰੀ ਵੀ ਕੀਤੀ, ਪਰ ਘਰ ਵਿੱਚ ਕੋਈ ਨਹੀਂ ਮਿਲਿਆ। ਘਟਨਾ ਵਿੱਚ ਸ਼ਾਮਲ ਥਾਰ ਵੀ ਘਰ ਵਿੱਚ ਮੌਜੂਦ ਨਹੀਂ ਸੀ।

