DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar Firing: ਜਲੰਧਰ ’ਚ ਦੋ ਗੁੱਟਾਂ ਵਿਚਾਲੇ ਫਾਇਰਿੰਗ; ਨਿਹੰਗ ਦੇ ਬਾਣੇ ’ਚ ਆਏ ਨੌਜਵਾਨ ਨੇ ਚਲਾਈਆਂ 25 ਤੋਂ ਵੱਧ ਗੋਲੀਆਂ

ਵਾਰਦਾਤ ਕਾਰਨ ਰਤਨ ਨਗਰ ਇਲਾਕੇ ’ਚ ਦਹਿਸ਼ਤ; ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Jalandhar Firing: ਸਥਾਨਕ ਰਤਨ ਨਗਰ ਇਲਾਕੇ ਵਿੱਚ ਬੁੱਧਵਾਰ ਤੜਕਸਾਰ ਦੋ ਧੜਿਆਂ ਵਿਚਾਲੇ ਹੋਈ ਖ਼ੂਨੀ ਗੈਂਗਵਾਰ ਅਤੇ ਤਾਬੜਤੋੜ ਫਾਇਰਿੰਗ ਕਾਰਨ ਪੂਰਾ ਸ਼ਹਿਰ ਦਹਿਲ ਗਿਆ। ਇਸ ਵਾਰਦਾਤ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਅਮਰਜੀਤ ਨਾਮੀ ਨੌਜਵਾਨ, ਜੋ ਕਿ ਨਿਹੰਗ ਸਿੰਘ ਦੇ ਬਾਣੇ ਵਿੱਚ ਸਜਿਆ ਹੋਇਆ ਸੀ, ਨੇ ਅੰਨ੍ਹੇਵਾਹ 25 ਤੋਂ ਵੱਧ ਰੌਂਦ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਦੌਰਾਨ ਆਰਿਆ ਨਗਰ ਦੇ ਰਹਿਣ ਵਾਲੇ ਰਾਹੁਲ ਨਾਮੀ ਨੌਜਵਾਨ ਦੇ ਪੇਟ ਵਿੱਚ ਗੋਲੀਆਂ ਲੱਗੀਆਂ, ਜਿਸ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਸੱਤਿਅਮ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਭਾਰੀ ਪੁਲੀਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਅਤੇ ਗੱਡੀ ਦੇ ਨੰਬਰ ਦਾ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਪੁਲੀਸ ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਅਤੇ ਵਾਰਦਾਤ ਨਾਲ ਜੁੜੇ ਅਹਿਮ ਸੁਰਾਗ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Advertisement

ਥਾਣਾ ਮੁਖੀ (SHO) ਜੈ ਇੰਦਰ ਨੇ ਦੱਸਿਆ ਕਿ ਇਹ ਖ਼ੂਨੀ ਝੜਪ ਸਵੇਰੇ ਤੜਕੇ ਲਗਭਗ 5:40 ਵਜੇ ਵਾਪਰੀ। ਹਸਪਤਾਲ ਦੇ ਡਾਕਟਰਾਂ ਮੁਤਾਬਕ ਜ਼ਖ਼ਮੀ ਰਾਹੁਲ ਦੇ ਪੇਟ ਦਾ ਅਪਰੇਸ਼ਨ ਕੀਤਾ ਗਿਆ ਹੈ ਅਤੇ ਫਿਲਹਾਲ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਐੱਸ.ਐੱਚ.ਓ. ਨੇ ਆਖਿਆ ਕਿ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਪੂਰੀ ਤਫਤੀਸ਼ ਤੋਂ ਬਾਅਦ ਹੀ ਲੱਗ ਸਕੇਗਾ।

Advertisement

ਦੂਜੇ ਪਾਸੇ, ਪੁਲੀਸ ਭਾਵੇਂ ਦੋਵਾਂ ਧੜਿਆਂ ਵਿਚਾਲੇ ਚੱਲ ਰਹੀ ਪੁਰਾਣੀ ਰੰਜਿਸ਼ ਦੇ ਮੁੱਦੇ ’ਤੇ ਫਿਲਹਾਲ ਚੁੱਪੀ ਧਾਰੀ ਬੈਠੀ ਹੈ, ਪਰ ਸੂਤਰਾਂ ਮੁਤਾਬਕ ਇਹ ਮਾਮਲਾ ਸਾਲ 2023 ਵਿੱਚ ਮਕਸੂਦਾਂ ਸਬਜ਼ੀ ਮੰਡੀ ਵਿਖੇ ਹੋਏ ਚਰਚਿਤ 'ਸੱਤਾ ਕਤਲ ਕਾਂਡ' ਨਾਲ ਜੁੜਿਆ ਹੋਇਆ ਹੈ। ਚਰਚਾ ਹੈ ਕਿ ਵਿਰੋਧੀ ਗੁੱਟ ਵੱਲੋਂ ਸੱਤਾ ਦੇ ਕਤਲ ਦਾ ਬਦਲਾ ਲੈਣ ਲਈ ਹੀ ਅੱਜ ਤੜਕੇ ਰਾਹੁਲ ਨੂੰ ਨਿਸ਼ਾਨਾ ਬਣਾ ਕੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਹੈ। ਪੁਲੀਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement
×