Jalandhar Firing: ਹਸਪਤਾਲ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਏਸੀਪੀ ਅਤੇ ਥਾਣਾ ਮੁਖੀ ਮੁਅਤਲ
ਬਦਮਾਸ਼ਾਂ ਨੇ ਚਾਰ ਗੋਲੀਆਂ ਚਲਾਈਆਂ ਸਨ ਜੋ ਗੇਟ ਦੇ ਆਰ-ਪਾਰ ਹੋਈਆਂ ਸਨ
ਜਲੰਧਰ ਦੇ ਮੋਤਾ ਸਿੰਘ ਨਗਰ ਵਿੱਚ ਵਰਦਾਨ ਹਸਪਤਾਲ ਉੱਤੇ ਬੀਤੀ ਰਾਤ ਗੋਲੀਆਂ ਚਲਾਉਣ ਦੀ ਵਾਰਦਤ ਉਪਰੰਤ ਪੁਲੀਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਏਸੀਪੀ ਮਾਡਲ ਟਾਊਨ ਪਰਮਿੰਦਰ ਸਿੰਘ ਅਤੇ ਮਾਡਲ ਟਾਊਨ ਥਾਣਾ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਮੁਅਤਲ ਕਰ ਦਿੱਤਾ ਹੈ।
ਵਰਦਾਨ ਹਸਪਤਾਲ ਉੱਤੇ ਬਦਮਾਸ਼ਾਂ ਨੇ ਚਾਰ ਗੋਲੀਆਂ ਚਲਾਈਆਂ ਸਨ ਜੋ ਕਿ ਉਹਨਾਂ ਦੇ ਗੇਟ ਦੇ ਆਰ-ਪਾਰ ਹੋਈਆਂ ਸਨ। ਇਸ ਵਾਰਦਾਤ ਸੀਸੀਟੀਵੀ ਵੀ ਸਾਹਮਣੇ ਆਈ ਹੈ। ਹਸਪਤਾਲ ਦੇ ਬਾਹਰ ਗੋਲੀਆਂ ਚਲਾਉਣ ਨਾਲ ਸਟਾਫ ਅਤੇ ਅੰਦਰ ਬੈਠੇ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਗੋਲੀਆਂ ਚਲਾਉਣ ਵਾਲਾ ਵਿਅਕਤੀ ਮੋਟਰਸਾਈਕਲ ਤੇ ਆਇਆ ਸੀ ਅਤੇ ਉਸ ਨੇ ਹੈਲਮੇਟ ਪਾਇਆ ਹੋਇਆ ਸੀ। ਗੋਲੀਆਂ ਚਲਾਉਣ ਮੌਕੇ ਵੀ ਉਸ ਨੇ ਹੈਲਮਟ ਨਹੀਂ ਉਤਾਰਿਆ ਸੀ। ਹਸਪਤਾਲ ਉੱਤੇ ਗੋਲੀਆਂ ਚਲਾਉਣ ਉਪਰੰਤ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ। ਇਸ ਤੋਂ ਬਾਅਦ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ। ਜਦੋਂ ਕਿ ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆ ਰਿਹਾ ਹੈ।

