Jalandhar: ਸਿਵਲ ਹਸਪਤਾਲ ਦੇ ਗਾਇਨੀ ਵਾਰਡ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਗਾਇਨੀ ਵਾਰਡ ਵਿੱਚ ਕੁੱਲ 8 ਮਰੀਜ਼ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Advertisement
ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਮੰਗਲਵਾਰ ਤੜਕੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਦੌਰਾਨ ਗਾਇਨੀ ਵਾਰਡ ਵਿੱਚ ਕੁੱਲ 8 ਮਰੀਜ਼ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਤੁਰੰਤ ਮੈਟਰਨਿਟੀ ਵਾਰਡ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਸ਼ਾਰਟ ਸਰਕਟ ਦੇ ਇਸ ਹਾਦਸੇ ਕਾਰਨ ਗਾਇਨੀ ਵਾਰਡ ਦੇ ਕਈ ਬੈੱਡ ਸੜ ਕੇ ਸੁਆਹ ਹੋ ਗਏ।
ਸਟਾਫ਼ ਅਤੇ ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ ਅੱਗ 'ਤੇ ਪਾਇਆ ਕਾਬੂ
Advertisement
ਹਸਪਤਾਲ ਦੇ ਸਟਾਫ਼ ਮੁਤਾਬਕ, ਅੱਗ ਲੱਗਣ ਸਮੇਂ ਵਾਰਡ ਦੇ ਅੰਦਰ ਫਾਇਰ ਸਿਲੰਡਰ ਮੌਜੂਦ ਸਨ, ਜਿਨ੍ਹਾਂ ਦੀ ਸਹੀ ਸਮੇਂ 'ਤੇ ਵਰਤੋਂ ਕਰਕੇ ਸਟਾਫ਼ ਨੇ ਕਾਫ਼ੀ ਹੱਦ ਤੱਕ ਅੱਗ ਉੱਤੇ ਕਾਬੂ ਪਾ ਲਿਆ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਟਲ ਗਿਆ।
Advertisement
Advertisement
×

