DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar Drug Deaths: ਜਲੰਧਰ ਦੇ ਪਿੰਡ ਜੰਡੇ ਸਰਾਏ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਮਾਲਵੇ ਤੋਂ ਦੁਆਬੇ ’ਚ ਮੱਕੀ ਵੱਢਣ ਆਏ ਸਨ ਕੰਬਾਈਨ ਕਰਮੀ; ਸੂਏ ’ਚੋਂ ਮਿਲੀਆਂ ਕੁੱਤਿਆਂ ਵੱਲੋਂ ਨੋਚੀਆਂ ਲਾਸ਼ਾਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Jalandhar Drug Deaths: ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਜੰਡੇ ਸਰਾਏ ਵਿੱਚ ਨਸ਼ੇ ਨੇ ਦੋ ਹੋਰ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਮਾਲਵਾ ਖੇਤਰ ਤੋਂ ਦੁਆਬੇ ਵਿੱਚ ਮੱਕੀ ਦੀ ਫ਼ਸਲ ਕੱਟਣ ਆਏ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਸਿੰਘ (ਪੁੱਤਰ ਨਿਰਮਲ ਸਿੰਘ) ਵਾਸੀ ਖੋਸਾ ਲਾਲ ਸਿੰਘ, ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਗਗਨਦੀਪ ਸਿੰਘ (ਪੁੱਤਰ ਜਸਪਾਲ ਸਿੰਘ) ਵਾਸੀ ਲੁਭਾਇਆ ਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਮੱਕੀ ਦੀ ਸੀਜ਼ਨਲ ਕਟਾਈ ਲਈ ਇੱਕ ਕੰਬਾਈਨ ਦੇ ਨਾਲ ਇੱਥੇ ਆਏ ਸਨ ਅਤੇ ਪਿੰਡ ਬੁੱਲੋਵਾਲ ਦੇ ਕਿਸਾਨ ਹਰਦਿਆਲ ਸਿੰਘ ਦੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਕੰਬਾਈਨ ਮਾਲਕ ਨੇ ਦੱਸਿਆ ਕਿ ਇਹ ਦੋਵੇਂ ਪਿਛਲੇ ਦੋ ਦਿਨਾਂ ਤੋਂ ਅਚਾਨਕ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਦਾ ਮੋਬਾਈਲ ਸੰਪਰਕ ਵੀ ਟੁੱਟ ਚੁੱਕਾ ਸੀ। ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਇਨ੍ਹਾਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਜੰਡੇ ਸਰਾਏ ਨੇੜਲੇ ਇੱਕ ਸੂਏ (ਨਹਿਰੀ ਖਾਲ) ਵਿੱਚੋਂ ਬਰਾਮਦ ਹੋਈਆਂ।

Advertisement

ਮ੍ਰਿਤਕ ਦੇਹਾਂ ਦੀ ਹਾਲਤ ਦੇਖ ਕੰਬਿਆ ਦਿਲ

ਘਟਨਾ ਸਥਾਨ ’ਤੇ ਮੌਜੂਦ ਲੋਕਾਂ ਮੁਤਾਬਕ ਲਾਸ਼ਾਂ ਦੀ ਹਾਲਤ ਬੇਹੱਦ ਖ਼ਰਾਬ ਸੀ। ਨਸ਼ੇ ਦੀ ਹਾਲਤ ਵਿੱਚ ਸੂਏ ਕੋਲ ਡਿੱਗਣ ਕਾਰਨ ਜਾਂ ਮੌਤ ਤੋਂ ਬਾਅਦ, ਅਵਾਰਾ ਕੁੱਤਿਆਂ ਵੱਲੋਂ ਮ੍ਰਿਤਕ ਦੇਹਾਂ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਸੀ, ਜਿਸ ਨੂੰ ਦੇਖ ਕੇ ਹਰ ਕੋਈ ਦਹਿਲ ਗਿਆ।

Advertisement

ਪੁਲੀਸ ਜਾਂਚ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਬ-ਡਿਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਆਖਿਆ ਕਿ ਹਾਲਾਂਕਿ ਮੁੱਢਲੀ ਨਜ਼ਰੇ ਮਾਮਲਾ ਨਸ਼ੇ ਦੀ ਓਵਰਡੋਜ਼ ਦਾ ਜਾਪਦਾ ਹੈ, ਪਰ ਮੌਤ ਦੇ ਅਸਲ ਅਤੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਵਿਸਥਾਰਤ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
×