DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar: ਸਕਾਰਪੀਓ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਡਰਾਈਵਰ

ਜਲੰਧਰ ਨੇੜਲੇ ਪਿੰਡ ਫੋਲੜੀਵਾਲ ਦੇ ਖੇਤਾਂ ਵਿੱਚ ਛੱਪੜ ਦੇ ਕੰਢੇ ਇੱਕ ਚਲਦੀ ਹੋਈ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਨੂੰ ਅੱਗ ਲੱਗੀ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ...

  • fb
  • twitter
  • whatsapp
  • whatsapp
featured-img featured-img
ਅੱਗ ਲੱਗਣ ਤੋਂ ਬਾਅਦ ਨੁਕਸਾਨੀ ਗਈ ਸਕਾਰਪੀਓ। ਫੋਟੋ; ਵਿਰਦੀ
Advertisement

ਜਲੰਧਰ ਨੇੜਲੇ ਪਿੰਡ ਫੋਲੜੀਵਾਲ ਦੇ ਖੇਤਾਂ ਵਿੱਚ ਛੱਪੜ ਦੇ ਕੰਢੇ ਇੱਕ ਚਲਦੀ ਹੋਈ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਨੂੰ ਅੱਗ ਲੱਗੀ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ 'ਤੇ ਤੁਰੰਤ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਚੁੱਕੀ ਸਕਾਰਪੀਓ ਦੀਆਂ ਨੰਬਰ ਪਲੇਟਾਂ ਪੁਲੀਸ ਨੂੰ ਬਰਾਮਦ ਹੋਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਇਹ ਗੱਡੀ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਹੈ ਅਤੇ ਗੁਰਪ੍ਰੀਤ ਸਿੰਘ ਦੇ ਨਾਮ 'ਤੇ ਰਜਿਸਟਰਡ ਹੈ।

ਪੁਲੀਸ ਚੌਂਕੀ ਫੋਲੜੀਵਾਲ ਦੇ ਇਨਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਸ਼ੀਸ਼ੇ ਦੇ ਨੇੜੇ ਰੱਖਿਆ ਬੋਡੀ ਸਪਰੇਅ ਜਾਂ ਕੋਈ ਹੋਰ ਡੱਬਾਬੰਦ ਗੈਸ ਵਾਲੀ ਚੀਜ਼ ਫਟਣ ਕਾਰਨ ਇਹ ਅੱਗ ਲੱਗ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਸਕਾਰਪੀਓ ਦੇ ਦਰਵਾਜ਼ੇ ਲਾਕ ਹੋ ਗਏ ਸਨ, ਜਿਸ ਕਾਰਨ ਡਰਾਈਵਰ ਬਾਹਰ ਨਹੀਂ ਨਿਕਲ ਸਕਿਆ ਅਤੇ ਅੰਦਰ ਹੀ ਜ਼ਿੰਦਾ ਸੜ ਗਿਆ।

Advertisement

ਮ੍ਰਿਤਕ ਦੇਹ ਬੁਰੀ ਤਰ੍ਹਾਂ ਸੜ ਜਾਣ ਕਾਰਨ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ, ਇਸ ਲਈ ਪੁਲੀਸ ਗੱਡੀ ਦੇ ਰਜਿਸਟਰਡ ਮਾਲਕ ਰਾਹੀਂ ਮਰਨ ਵਾਲੇ ਵਿਅਕਤੀ ਦੀ ਪਹਿਚਾਣ ਕਰਨ ਦੇ ਯਤਨ ਕਰ ਰਹੀ ਹੈ। ਪੁਲੀਸ ਨੇ ਸੜੀ ਹੋਈ ਲਾਸ਼ ਅਤੇ ਸਕਾਰਪੀਓ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
×