DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Jalandhar: ਕਰਤਾਰਪੁਰ ਵਿੱਚ ਮੱਕੀ ਨੂੰ ਸੁਕਾਉਣ ਲਈ ਪਲਾਂਟ ਲਗਾਉਣ ਦੀ ਮੰਗ ਉੱਠੀ 

ਜ਼ਿਲ੍ਹੇ ਵਿੱਚ ਲੱਗੇ ਦੋਵੇਂ ਪਲਾਂਟ ਉਤਪਾਦਕਾਂ ਦੀ ਪਹੁੰਚ ਤੋਂ ਦੂਰ

  • fb
  • twitter
  • whatsapp
  • whatsapp
featured-img featured-img
ਦਾਣਾ ਮੰਡੀ ਕਰਤਾਰਪੁਰ ਦਾ ਦ੍ਰਿਸ਼
Advertisement

ਮੱਕੀ ਨੂੰ ਕੁਦਰਤੀ ਤੌਰ 'ਤੇ ਸੁਕਾਉਣ ਲਈ ਸੂਬਾ ਸਰਕਾਰ ਵੱਲੋਂ ਮੰਡੀ ਬੋਰਡ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੀ ਭੋਗਪੁਰ ਅਤੇ ਨਕੋਦਰ ਦਾਣਾ ਮੰਡੀ ਵਿੱਚ ਪਲਾਂਟ ਲਗਾਉਣ ਦੇ ਬਾਵਜੂਦ ਕਿਸਾਨਾਂ ਵੱਲੋਂ ਇਨ੍ਹਾਂ ਪਲਾਂਟਾਂ ਵਿੱਚ ਮੱਕੀ ਸੁਕਾਉਣ ਦਾ ਰੁਝਾਨ ਨਹੀਂ ਬਣ ਸਕਿਆ। ਮੰਡੀ ਬੋਰਡ ਵੱਲੋਂ ਮੱਕੀ ਸੁਕਾਉਣ ਲਈ ਭੋਗਪੁਰ ਅਤੇ ਨਕੋਦਰ ਵਿੱਚ ਛੇ ਟਨ ਦੀ ਸਮਰੱਥਾ ਵਾਲੇ ਚਾਰ-ਚਾਰ ਡਰਾਇਰ ਲਗਾਏ ਹੋਏ ਹਨ। ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਹ ਪਲਾਂਟ ਲੀਜ਼ 'ਤੇ ਦਿੱਤੇ ਹੋਏ ਹਨ। ਮੰਡੀ ਬੋਰਡ ਨੂੰ ਨਕੋਦਰ ਦੇ ਪਲਾਂਟ ਤੋਂ 10 ਲੱਖ ਰੁਪਏ ਸਾਲਾਨਾ ਅਤੇ ਭੋਗਪੁਰ ਦੇ ਪਲਾਂਟ ਤੋਂ ਸਾਢੇ 5 ਲੱਖ ਰੁਪਏ ਸਾਲਾਨਾ ਕਮਾਈ ਹੁੰਦੀ ਹੈ।

ਫ਼ਸਲਾਂ ਦੀ ਰਾਣੀ ਵਜੋਂ ਮੰਨੀ ਜਾਂਦੀ ਮੱਕੀ ਮਨੁੱਖੀ ਸਿਹਤ ਲਈ ਗੁਣਵੱਤਾ ਪੱਖੋਂ ਭਰਪੂਰ ਹੈ। ਕਿਸਾਨਾਂ ਦੀ ਮੱਕੀ ਦੀ ਫ਼ਸਲ ਦਾ ਮੰਡੀ ਵਿੱਚ ਘੱਟ ਮੁੱਲ ਮਿਲਣ ਦੇ ਬਾਵਜੂਦ ਬਾਜ਼ਾਰ ਵਿੱਚ 45 ਰੁਪਏ ਕਿੱਲੋ ਮੱਕੀ ਦਾ ਆਟਾ ਵਿਕ ਰਿਹਾ ਹੈ। ਉੱਘੇ ਮੱਕੀ ਉਤਪਾਦਕ ਭਗਵੰਤ ਸਿੰਘ ਫਤਿਹ ਜਲਾਲ, ਯੁੱਧਵੀਰ ਸਿੰਘ ਸ਼ੇਰਗਿੱਲ ਫੋਲੜੀਵਾਲ, ਜਗਰੂਪ ਸਿੰਘ ਚੋਹਲਾ ਅਤੇ ਗੁਰਦੇਵ ਸਿੰਘ ਨਿੱਝਰ ਨੇ ਦਾਣਾ ਮੰਡੀ ਕਰਤਾਰਪੁਰ ਵਿੱਚ ਮੱਕੀ ਦੀ ਫ਼ਸਲ ਨੂੰ ਕੁਦਰਤੀ ਤੌਰ 'ਤੇ ਸੁਕਾਉਣ ਵਾਲਾ ਪਲਾਂਟ ਲਗਾਉਣ ਲਈ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ।

Advertisement

ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਰਣਧੀਰ ਸਿੰਘ ਠਾਕੁਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੱਕੀ ਹੇਠ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਵੱਧ ਕੇ 5 ਹਜ਼ਾਰ ਹੈਕਟੇਅਰ ਤੋਂ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦੀ ਫ਼ਸਲ ਬੀਜਣ ਲਈ ਕਿਸਾਨਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

Advertisement

ਉੱਥੇ ਹੀ ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦ ਸਾਹੀ ਨੇ ਦੱਸਿਆ ਕਿ ਮੱਕੀ ਨੂੰ ਸੁਕਾਉਣ ਲਈ ਜ਼ਿਲ੍ਹੇ ਵਿੱਚ ਦੋ ਪਲਾਂਟ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾ ਬਰਸਾਤ ਹੋਣ ਮੌਕੇ ਮੱਕੀ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਕਿਸਾਨ ਇਨ੍ਹਾਂ ਪਲਾਂਟਾਂ ਵਿੱਚ ਮੱਕੀ ਸੁਕਾਉਣ ਲਈ ਆਪਣੀ ਫ਼ਸਲ ਲਿਆਉਂਦੇ ਹਨ।

Advertisement
×