ਜਲੰਧਰ ਕਮਿਸ਼ਨਰੇਟ ਪੁਲੀਸ ਨੇ ਬੈਂਕ ਡਕੈਤੀ ਦਾ ਮਾਮਲਾ ਸੁਲਝਾਇਆ
ਰਿਟਾਇਰਡ ਡੀਐਸਪੀ ਦਾ ਪੁੱਤ ਨਿਕਲਿਆ ਬੈਂਕ ਡਕੈਤੀ ਦਾ ਮੁੱਖ ਮੁਲਜਮ
Advertisement
ਜਲੰਧਰ ਪੁਲੀਸ ਕਮਿਸ਼ਨਰੇਟ ਨੇ ਕੁੱਕੀ ਢਾਬ ਵਿੱਚ ਹੋਈ ਬੈਂਕ ਡਕੈਤੀ ਦੇ ਮਾਮਲੇ ਨੂੰ 24 ਘੰਟਿਆਂ ਵਿੱਚ ਹੱਲ ਕਰਦਿਆਂ ਡਕੈਤੀ ਦਾ ਮੁੱਖ ਦੋਸ਼ੀ ਜੋ ਕਿ ਰਿਟਾਇਰਡ ਡੀਐਸਪੀ ਦਾ ਪੁੱਤ ਹੈ ਨੂੰ ਕਾਬੂ ਕਰਕੇ ਲੁੱਟ ਲਈ ਵਰਤੇ ਗਏ ਹਥਿਆਰ ਅਤੇ ਕੁਝ ਹਿੱਸਾ ਨਕਦੀ ਬਰਾਮਦ ਕਰ ਲਈ ਹੈ। ਜਦੋਂਕਿ ਦੂਸਰੇ ਲੁਟੇਰੇ ਨੂੰ ਕਾਬੂ ਕਰਨ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ।
ਇਸ ਸਬੰਧੀ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਬਣੀ ਪੁਲੀਸ ਟੀਮ ਨੇ ਜਾਂਚ ਦੇ ਅਧਾਰ ’ਤੇ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਰਹਿਣ ਵਾਲੇ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਨੂੰ ਕਾਬੂ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਸੀ।
Advertisement
ਉਨ੍ਹਾਂ ਨੇ ਦੱਸਿਆ ਕਿ ਸਿਮਰਨਜੀਤ ਰਿਟਾਇਰਡ ਡੀਐਸਪੀ ਹਰਭਜਨ ਸਿੰਘ ਦਾ ਪੁੱਤ ਹੈ। ਉਨ੍ਹਾਂ ਦੱਸਿਆ ਕਿ ਸਿਮਰਨਜੀ ਮਾਮਲੇ ਦਰਜ ਹਨ ਅਤੇ ਉਹ ਕਾਫੀ ਲੰਬੇ ਸਮੇਂ ਤੋਂ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀ।
Advertisement
Advertisement
×

