DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jalandhar Car Accident: ਕਾਰ ਅਤੇ ਕੈਂਟਰ ਦੀ ਟੱਕਰ ’ਚ ਤਿੰਨ ਦੀ ਮੌਤ 

Jalandhar Accident:ਸੜਕ ਤੇ ਖੜੇ ਕੈਂਟਰ ਨਾਲ ਟਕਰਾਈ ਕਾਰ

  • fb
  • twitter
  • whatsapp
  • whatsapp
featured-img featured-img
ਸ਼ਨੀਵਾਰ ਸਵੇਰੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਫੋਟੋ, ਸਰਬਜੀਤ।
Advertisement
ਜਲੰਧਰ ਵਿੱਚ ਕੌਮੀ ਮਾਰਗ ’ਤੇ ਤੇਜ਼ ਰਫਤਾਰ ਸਵਿਫਟ ਕਾਰ ਸੜਕ ਤੇ ਖੜੇ ਕੈਂਟਰ ਵਿੱਚ ਵੱਜਣ ਕਾਰਨ ਕੋਈ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਗਲੀ ਸੀਟ ’ਤੇ ਬੈਠੇ ਦੋ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੁਕਸਾਨੀ ਗਈ ਕਾਰ ਵਿੱਚ ਫਸੀਆਂ ਗਈਆਂ ਅਤੇ ਪਿਛਲੀ ਸੀਟ ਤੇ ਬੈਠੇ ਤੀਜੇ ਵਿਅਕਤੀ ਦੀ ਮ੍ਰਿਤਕ ਦੇਹ ਸੜਕ ਤੇ ਡਿੱਗੀ ਹੋਈ ਸੀ।
ਇਸ ਸੜਕ ਹਾਦਸੇ ਕਾਰਨ ਕਾਰ ਦੀ ਛੱਤ ਵੀ ਉੱਖਡ ਗਈ।
ਸ਼ਨੀਵਾਰ ਸਵੇਰੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਫੋਟੋ, ਸਰਬਜੀਤ।
ਸ਼ਨੀਵਾਰ ਸਵੇਰੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਫੋਟੋ, ਸਰਬਜੀਤ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜੱਦੋ ਜਹਿਦ ਉਪਰੰਤ ਕਾਰ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਜਲੰਧਰ ਵਿੱਚ ਭੇਜਿਆ ਗਿਆ ਹੈ।
ਥਾਣਾ ਮਕਸੂਦਾ ਦੇ ਮੁਖੀ ਰਕੇਸ਼ ਕੁਮਾਰ ਅਨੁਸਾਰ ਭਗਤ ਸਿੰਘ ਕਲੋਨੀ ਦੇ ਨੇੜੇ ਹਾਦਸਾ ਹੋਇਆ ਹੈ ਅਤੇ ਤੇਜ਼ ਰਫਤਾਰ ਸਵਿਫਟ ਕਾਰ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਤਾ ਭਗਤ ਸਿੰਘ ਕਲੋਨੀ ਦੇ ਨੇੜੇ ਕੌਮੀ ਮਾਰਗ ਖੜੇ ਕੈਂਟਰ ਨਾਲ ਹਾਦਸਗ੍ਰਸਤ ਹੋ ਗਈ।

ਉਨ੍ਹਾਂ ਦੱਸਿਆ ਕਿ ਕੈਂਟਰ ਦਾ ਡਰਾਈਵਰ ਵਾਹਨ ਨੂੰ ਸੜਕ ਦੇ ਕੰਢੇ ਖੜਾ ਕਰਕੇ ਕਿਧਰੇ ਚਲਾ ਗਿਆ ਸੀ।

ਪੁਲੀਸ ਨੇ ਕਿਹਾ ਕਿ ਕਾਰ ਦੀ ਨੰਬਰ ਪਲੇਟ ਤੋਂ ਮ੍ਰਿਤਕਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

ਫੋਟੋ ਕੈਪਸ਼ਨ ਜਲੰਧਰ ਵਿੱਚ ਕੌਮੀ ਮਾਰਗ ਤੇ ਹੋਏ ਹਾਦਸੇ ਵਿੱਚ ਨੁਕਸਾਨੀ ਗਈ ਕਾਰ ਦਾ ਦ੍ਰਿਸ਼।

Advertisement

Advertisement
×