DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Jalandhar Cantt railway station: ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਸਹੂਲਤਾਂ ਦੇਣ ਵਿੱਚ ਕਿਉਂ ਆਈ ਕੁਝ ਸਮੇਂ ਲਈ ਦਿੱਕਤ? ਰੇਲਵੇ ਨੇ ਦੱਸੀ ਅਸਲ ਵਜ੍ਹਾ

ਡੀਆਰਐੱਮ ਸੰਜੀਵ ਕੁਮਾਰ ਮੁਤਾਬਕ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸੁਰੱਖਿਆ ਕਰਮੀਆਂ ਤੇ ਵੀਆਈਪੀ ਪ੍ਰਬੰਧਾਂ ਲਈ ਬੰਦ ਕੀਤੇ ਗਏ ਸਨ ਲਿਫ਼ਟ, ਐਸਕੇਲੇਟਰ ਅਤੇ ਵੇਟਿੰਗ ਹਾਲ; ਜਲਦ ਸਾਰੀਆਂ ਸਹੂਲਤਾਂ ਹੋਣਗੀਆਂ ਸ਼ੁਰੂ

  • fb
  • twitter
  • whatsapp
  • whatsapp
featured-img featured-img
ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਮੁਸਾਫ਼ਰਾਂ ਦੀ ਵਧੀ ਖ਼ੁਆਰੀ; ਅੱਤ ਦੀ ਗਰਮੀ ਤੇ ਹੁੰਮਸ ਦਰਮਿਆਨ ਜ਼ਮੀਨ ’ਤੇ ਬੈਠਣ ਲਈ ਮਜਬੂਰ ਹੋਏ ਲੋਕ, ਫੋਟੋ: ਸਰਬਜੀਤ ਸਿੰਘ
Advertisement

ਨਵੇਂ ਸਰੂਪ ਵਿੱਚ ਤਿਆਰ ਹੋਏ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਬੰਦ ਪਈਆਂ ਸਹੂਲਤਾਂ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਨੇ ਆਪਣਾ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸਟੇਸ਼ਨ ਦੇ ਉਦਘਾਟਨ ਤੋਂ ਤੁਰੰਤ ਬਾਅਦ ਯਾਤਰੀਆਂ ਵੱਲੋਂ ਬੁਨਿਆਦੀ ਸਹੂਲਤਾਂ ਠੱਪ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ, ਰੇਲਵੇ ਨੇ ਕਿਹਾ ਹੈ ਕਿ ਇਹ ਅਸੁਵਿਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਲਗਾਏ ਗਏ ਆਰਜ਼ੀ ਢਾਂਚੇ ਨੂੰ ਹਟਾਉਣ ਅਤੇ ਸਟੇਸ਼ਨ ਦੀ ਪੁਰਾਣੀ ਸਥਿਤੀ ਬਹਾਲ ਕਰਨ ਦੇ ਕੰਮ ਕਾਰਨ ਹੋਈ ਹੈ।

ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐੱਮ) ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਲਗਭਗ 7:30 ਵਜੇ ਸਮਾਪਤ ਹੋਏ ਇਸ ਉਦਘਾਟਨੀ ਸਮਾਰੋਹ ਵਿੱਚ 4,000 ਤੋਂ 5,000 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਸੀ। ਇਸ ਵੱਡੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕੀ ਏਜੰਸੀ ਵੱਲੋਂ ਵੱਡੇ ਪੱਧਰ ’ਤੇ ਜਨਰੇਟਰ ਸੈੱਟ, ਐਲਈਡੀ ਸਕ੍ਰੀਨਾਂ, ਆਰਜ਼ੀ ਵਾਇਰਿੰਗ ਅਤੇ ਬੈਂਚ ਲਗਾਏ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਸਾਰੇ ਪ੍ਰਬੰਧਾਂ ਨੂੰ ਕਰਨ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਸਟੇਸ਼ਨ ਦੇ ਐਸਕੇਲੇਟਰ ਅਤੇ ਲਿਫ਼ਟਾਂ ਨੂੰ ਅਸਥਾਈ ਤੌਰ ’ਤੇ ਬੰਦ ਰੱਖਿਆ ਗਿਆ ਸੀ।

Advertisement

ਡੀਆਰਐੱਮ ਨੇ ਅੱਗੇ ਕਿਹਾ ਕਿ ਸਮਾਰੋਹ ਦੇ ਤੁਰੰਤ ਬਾਅਦ ਰੇਲਵੇ ਦੀ ਮੁੱਖ ਤਰਜੀਹ ਸਟੇਸ਼ਨ ਦੀ ਸਫ਼ਾਈ ਅਤੇ ਸਹੂਲਤਾਂ ਦੀ ਬਹਾਲੀ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਸ਼ਨੀਵਾਰ ਸ਼ਾਮ ਨੂੰ ਸਟੇਸ਼ਨ ਦਾ ਦੌਰਾ ਕੀਤਾ ਸੀ ਅਤੇ ਉਦੋਂ ਤੱਕ ਜ਼ਿਆਦਾਤਰ ਸਹੂਲਤਾਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਅੱਜ (ਐਤਵਾਰ) ਵੀ ਰੇਲਵੇ ਦੀਆਂ ਟੀਮਾਂ ਸਟੇਸ਼ਨ ਦਾ ਦੌਰਾ ਕਰ ਰਹੀਆਂ ਹਨ ਤਾਂ ਜੋ ਬਾਕੀ ਰਹਿੰਦੇ ਕੰਮਾਂ ਨੂੰ ਵੀ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਯਾਤਰੀਆਂ ਦੇ ਹਵਾਲੇ ਕੀਤਾ ਜਾ ਸਕੇ।

Advertisement

ਸਟੇਸ਼ਨ ਦੇ ਗਰਾਊਂਡ ਫਲੋਰ ’ਤੇ ਬਣੇ ਏਅਰ-ਕੰਡੀਸ਼ਨਡ (AC) ਵੇਟਿੰਗ ਹਾਲ ਦੇ ਬੰਦ ਹੋਣ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੀ ਸੁਰੱਖਿਆ ਲਈ ਤਾਇਨਾਤ ਪੁਲੀਸ ਕਰਮਚਾਰੀਆਂ ਨੂੰ ਅਸਥਾਈ ਤੌਰ ’ਤੇ ਇਸ ਹਾਲ ਵਿੱਚ ਠਹਿਰਾਇਆ ਗਿਆ ਸੀ। ਇਸ ਕਾਰਨ ਹਾਲ ਨਾਲ ਜੁੜੇ ਪਖਾਨਿਆਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਮੁਕੰਮਲ ਕਰਕੇ ਬਹੁਤ ਜਲਦ ਆਮ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ।

ਸਟੇਸ਼ਨ ’ਤੇ ਮੌਜੂਦ ਸਹੂਲਤਾਂ ਦੇ ਰੱਖ-ਰਖਾਅ ਬਾਰੇ ਗੱਲ ਕਰਦਿਆਂ ਡੀਆਰਐੱਮ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਠੇਕੇਦਾਰ ਸਿਰਫ਼ 'ਡਿਫੈਕਟ ਲਾਇਬਿਲਟੀ ਪੀਰੀਅਡ' (ਖ਼ਰਾਬੀ ਦੀ ਜ਼ਿੰਮੇਵਾਰੀ ਦੇ ਸਮੇਂ) ਦੌਰਾਨ ਹੀ ਲਿਫ਼ਟਾਂ, ਐਸਕੇਲੇਟਰਾਂ ਅਤੇ ਹੋਰ ਉਪਕਰਨਾਂ ਦੀ ਦੇਖਭਾਲ ਲਈ ਜਵਾਬਦੇਹ ਹੈ, ਜਦਕਿ ਇਨ੍ਹਾਂ ਨੂੰ ਰੋਜ਼ਾਨਾ ਚਲਾਉਣ ਦੀ ਜ਼ਿੰਮੇਵਾਰੀ ਖ਼ੁਦ ਰੇਲਵੇ ਪ੍ਰਸ਼ਾਸਨ ਸੰਭਾਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਨਵੇਂ ਬਣੇ ਸਟੇਸ਼ਨ ’ਤੇ ਪਹਿਲਾਂ ਦੇ ਮੁਕਾਬਲੇ ਕਈ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦਾ ਵਾਧੂ ਸਟਾਫ਼ ਵੀ ਜਲਦ ਹੀ ਤਾਇਨਾਤ ਕਰ ਦਿੱਤਾ ਜਾਵੇਗਾ।

Advertisement
×