Jalandhar bomb threat: ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Jalandhar bomb threat: ਬੀਐੱਸਐੱਫ ਹੈਡਕੁਾਰਟਰ ਵਿੱਚ ਚਲਦੇ ਸਕੂਲ ਨੂੰ ਖਾਲੀ ਕਰਵਾਇਆ
Advertisement
Jalandhar bomb threat: ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਕਾਰਨ ਇੱਥੇ ਦਹਿਸ਼ਤ ਦਾ ਮਾਹੌਲ ਬਣਾ ਗਿਆ। ਇਸ ਦੌਰਾਨ ਬੀਐੱਸਐੱਫ ਹੈਡ ਕੁਾਰਟਰ ਵਿੱਚ ਚਲਦੇ ਸਕੂਲ ਨੂੰ ਖਾਲੀ ਕਰਵਾਇਆ ਗਿਆ ਹੈ। ਬੀ ਐੱਸ ਐੱਫ ਹੈਡਕੁਾਰਟਰ ਦੇ ਗੇਟ ਨੇੜੇ ਬੀਤੇ ਦਿਨੀਂ ਐਕਟਿਵਾ ਵਿੱਚ ਬਲਾਸਟ ਹੋਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਹਾਲਾਂਕਿ ਸਕੂਲ ਨੂੰ ਖਾਲੀ ਕਰਾਉਣ ਦੇ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ।
ਇਸ ਤੋਂ ਇਲਾਵਾ ਸ਼ਹਿਰ ਦੇ ਏਪੀਜੇ ਸਕੂਲ ਨੂੰ ਬੰਬ ਨਾਲ ਉਡਾਉਂਦੀ ਧਮਕੀ ਮਿਲੀ ਹੈ। ਇਸ ਉਪਰੰਤ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸੁਰੱਖਿਆ ਦੇ ਤੌਰ ਤੇ ਸਕੂਲ ਨੂੰ ਖਾਲੀ ਕਰਵਾ ਦਿੱਤਾ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁਕਰਾਨਾ ਯਾਤਰਾ ਲਈ ਜਲੰਧਰ ਵਿੱਚ ਹਨ। ਇਸ ਕਾਰਨ ਕਮਿਸ਼ਨਰੇਟ ਅਤੇ ਦਿਹਾਤੀ ਪੁਲੀਸ ਵੱਲੋਂ ਸਖਤ ਸੁਰੱਖਿਆ ਇੰਤਜਾਮ ਕੀਤੇ ਹੋਏ ਹਨ। ਇਸ ਮੌਕੇ ਏਪੀਜੇ ਸਕੂਲ ਨੂੰ ਧਮਕੀ ਮਿਲਣ ਨਾਲ ਪੁਲੀਸ ਹਾਈ ਅਲਰਟ ’ਤੇ ਹੈ।
ਇਸ ਸਬੰਧੀ ਬੀਐੱਸਐਫ ਸਕੂਲ ਦੀ ਪ੍ਰਿੰਸੀਪਲ ਰੰਜਨਾ ਡੋਗਰਾ ਨੇ ਦੱਸਿਆ ਕੀ ਮੈਨੇਜਮੈਂਟ ਵਲੋਂ ਉਨ੍ਹਾਂ ਨੂੰ ਫੋਨ ਆਇਆ ਹੈ ਕਿ ਬੱਚਿਆਂ ਨੂੰ ਅੱਜ ਇਕ ਘੰਟਾ ਪਹਿਲਾਂ ਛੁੱਟੀ ਕਰ ਦੇਣੀ ਹੈ। ਉਹਨਾਂ ਦੱਸਿਆ ਕੀ ਸਕੂਲ ਨੂੰ ਕਿਸੇ ਤਰ੍ਹਾਂ ਦੀ ਧਮਕੀ ਆਉਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਇਸ ਸਬੰਧੀ ਜਲੰਧਰ ਦੀ ਏਡੀਸੀਪੀ ਅਕਰਸੀ ਜੈਨ ਨੇ ਕਿਹਾ ਕਿ ਜਲੰਧਰ ਦੇ ਪੰਜ ਛੇ ਸਕੂਲਾਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ, ਪੁਲੀਸ ਇਹਨਾਂ ਸਕੂਲਾਂ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਉਹਨਾਂ ਨੂੰ ਕੋਈ ਖਤਰਨਾਕ ਵਸਤੂ ਨਹੀਂ ਮਿਲੀ ਹੈ।
Advertisement
Advertisement
Advertisement
×

