Jalandhar Blast: ਜਲੰਧਰ ਬੀ ਐੱਸ ਐੱਫ ਹੈੱਡਕੁਆਟਰ ਦੇ ਬਾਹਰ ਧਮਾਕੇ ਮਾਮਲੇ ’ਚ ਲੋੜੀਂਦਾ ਕਾਬੂ
ਰਾਜਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਵੱਲੋਂ ਗੁਰਪ੍ਰੀਤ ਨੂੰ ਨਵੀਂ ਐਕਟਿਵਾ ਲੈ ਕੇ ਦੇਣ ਦਾ ਐਲਾਨ
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਜਲੰਧਰ ’ਚ ਬੀ ਐੱਸ ਐੱਫ ਦੇ ਮੁੱਖ ਦਫ਼ਤਰ ਦੇ ਬਾਹਰ ਹੋਏ ਧਮਾਕੇ ਵਾਲੀ ਜਗ੍ਹਾ ਦਾ ਮੁਆਇਨਾ ਕਰਦੇ ਹੋਏ। -ਫੋਟੋ: ਮਲਕੀਅਤ ਸਿੰਘ
Advertisement
ਜਲੰਧਰ ਵਿੱਚ ਬੀ ਐੱਸ ਐੱਫ ਪੰਜਾਬ ਫਰੰਟੀਅਰ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਵਿੱਚ ਲੋੜੀਦਾ ਇੱਕ ਵਿਅਕਤੀ ਪੁਲੀਸ ਨੇ ਦਿੱਲੀ ਤੋਂ ਕਾਬੂ ਕਰ ਲਿਆ ਹੈ। ਫੜੇ ਗਏ ਵਿਅਕਤੀ ਕੋਲੋਂ ਸੀ ਆਈ ਏ ਦਿੱਲੀ ਦੀ ਟੀਮ ਨੇ ਪੁੱਛਗਿਛ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ ਆਈ ਏ ਸਟਾਫ ਜਲੰਧਰ ਦੀ ਟੀਮ ਵਿਅਕਤੀ ਨੂੰ ਜਲੰਧਰ ਲੈ ਆਈ ਹੈ, ਪਰ ਇਸ ਗੱਲ ਦੀ ਹਾਲੇ ਤੱਕ ਕੋਈ ਵੀ ਅਧਿਕਾਰਿਤ ਤੌਰ ਤੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ।
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕਾ ਹੋਣ ਤੋਂ ਬਾਅਦ ਮੁਲਜ਼ਮ ਜਲੰਧਰ ਤੋਂ ਬੱਸ ਵਿੱਚ ਬੈਠ ਕੇ ਚਲਾ ਗਿਆ ਸੀ।ਜਦੋਂ ਕਿ ਸੀਆਈ ਏ ਵੱਲੋਂ ਇਹ ਗੱਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਾਕਾ ਖ਼ੁਦ ਕੀਤਾ ਸੀ ਜਾਂ ਕਿ ਕਿਸੇ ਹੋਰ ਦੇ ਕਹਿਣ ਤੇ ਉਸ ਨੂੰ ਧਮਾਕਾ ਸਮੱਗਰੀ ਦਿੱਤੀ ਗਿਆ ਸੀ। ਜਦੋਂ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਧਮਾਕਾ ਕਰਨ ਤੋਂ ਦੋ ਦਿਨ ਪਹਿਲਾਂ ਇਲਾਕੇ ਦੀ ਰੇਕੀ ਦੀ ਕੀਤੀ ਗਈ ਸੀ।
ਪੁਲੀਸ ਅਤੇ ਜਾਂਚ ਏਜੰਸੀਆਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਧਮਾਕਾ ਕਰਨ ਤੋਂ ਬਾਅਦ ਉਕਤ ਵਿਅਕਤੀ ਦਿੱਲੀ ਕਿਸ ਤਰ੍ਹਾਂ ਪਹੁੰਚਿਆ ਹੈ।
ਦਿੱਲੀ ਅਤੇ ਜਲੰਧਰ ਦੀਆਂ ਸੀਆਈਏ ਸਟਾਫ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਚਲਾਏ ਗਏ ਅਪਰੇਸ਼ਨ ਦੌਰਾਨ ਧਮਾਕਾ ਕਰਨ ਵਾਲੇ ਦੋਸ਼ੀ ਨੂੰ ਫੜਿਆ ਹੈ।
ਜ਼ਿਕਰਯੋਗ ਹੈ ਕਿ ਬੀ ਐੱਸ ਐੱਫ ਹੈਡਕੁਾਰਟਰ ਅੱਗੇ ਪੰਜ ਮਈ ਨੂੰ ਧਮਾਕਾ ਹੋਇਆ ਸੀ ਅਤੇ ਇਸ ਵਿੱਚ ਗੜਾ ਨਿਵਾਸੀ ਨੌਜਵਾਨ ਗੁਰਪ੍ਰੀਤ ਦੀ ਸਕੂਟਰੀ ਸੜ੍ਹ ਕੇ ਸਵਾਹ ਹੋ ਗਈ ਸੀ। ਧਮਾਕੇ ਤੋਂ ਬਾਅਦ ਜਾਂਚ ਲਈ ਪੁਲੀਸ ਨੇ ਗੁਰਪ੍ਰੀਤ ਨੂੰ ਪੁੱਛਗਿਛ ਕਰਨ ਲਈ ਗ੍ਰਿਫ਼ਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ।
ਰਾਜਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਗੁਰਪ੍ਰੀਤ ਦੀ ਮਦਦ ਕਰਨ ਲਈ ਅੱਗੇ ਆਏ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਨੇ ਧਮਾਕੇ ਵਿੱਚ ਸੜ੍ਹ ਕੇ ਸਵਾਹ ਹੋਈ ਐਕਟਿਵਾ ਕਾਰਨ ਬੇਰੁਜ਼ਗਾਰ ਹੋਏ ਗੁਰਪ੍ਰੀਤ ਨੂੰ ਨਵੀਂ ਐਕਟੀਵਾ ਲੈ ਕੇ ਦੇਣ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਗੁਰਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਨਾਲ ਟੈਲੀਫੋਨ ਤੇ ਗੱਲਬਾਤ ਵੀ ਕੀਤੀ ਹੈ।
Advertisement
Advertisement
×

