ਪਾਲ ਸਿੰਘ ਨੌਲੀ
ਜਲੰਧਰ, 2 ਜੁਲਾਈ
ਅੱਜ ਜਲੰਧਰ ਵਿੱਚ ਕਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ,ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ। ਅੱਜ 200 ਜਣਿਆਂ ਦੀਆਂ ਨੈਗੇਟਿਵ ਵੀ ਆਈਆਂ ਹਨ। ਜਲੰਧਰ ’ਚ ਹੁਣ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 751 ਤੱਕ ਪੁੱਜ ਗਈ। ਅੱਜ ਜਿਹੜੇ ਮਰੀਜ਼ ਪਾਜ਼ੇਟਿਵ ਆਏ ਹਨ ਉਨ੍ਹਾਂ ਵਿੱਚ ਫੌਜ ਦੇ ਦੋ ਜਵਾਨ ਹਨ। ਦੋਵੇਂ ਜਵਾਨ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਨ੍ਹਾਂ ’ਚੋਂ ਇੱਕ ਤਾਮਿਲ ਨਾਡੂ ਤੇ ਦੂਜਾ ਉੱਤਰ ਪ੍ਰਦੇਸ਼ ਦਾ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਇਕ ਫੌਜੀ ਸਣੇ 5 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 28 ਹੋ ਗਈ ਹੈ। ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ 5 ਕੇਸਾਂ ‘ਚ 2 ਮੁਟਿਆਰਾਂ ਸ਼ਾਮਲ ਹਨ। ਇਨ੍ਹਾਂ ਦੀ ਉਮਰ18 ਸਾਲ ਹੈ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਆਈਆਂ ਹਨ। ਤਿੰਨ ਪੁਰਸ਼ਾਂ ਦੀ ਉਮਰ 32, 50 ਅਤੇ 38 ਸਾਲ ਹੈ।