DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jalandhar: 2 ਕਿਲੋ ਹੈਰੋਇਨ, 7.8 ਲੱਖ ਰੁਪਏ ਦੀ ਡਰੱਗ ਮਨੀ ਅਤੇ ਪਿਸਤੌਲ ਸਮੇਤ 2 ਕਾਬੂ

NDPS ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ

  • fb
  • twitter
  • whatsapp
  • whatsapp
featured-img featured-img
ਏ ਡੀ ਸੀ ਪੀ ਦੇਵ ਸਿੰਘ ਜਲੰਧਰ ਵਿੱਚ 2 ਕਿਲੋ ਹੈਰੋਇਨ ਬਰਾਮਦ ਹੋਣ ਬਾਰੇ ਵੇਰਵੇ ਸਾਂਝੇ ਕਰਦੇ ਹੋਏ।
Advertisement

ਕਮਿਸ਼ਨਰੇਟ ਪੁਲੀਸ ਜਲੰਧਰ ਦੇ ਸਪੈਸ਼ਲ ਸੈੱਲ ਨੇ 2 ਕਿਲੋ ਹੈਰੋਇਨ, 7.8 ਲੱਖ ਰੁਪਏ ਦੀ ਡਰੱਗ ਮਨੀ, .32 ਬੋਰ ਦਾ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਡੀ ਸੀ ਪੀ ਇਨਵੈਸਟੀਗੇਸ਼ਨ ਦੇਵ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਵੱਲੋਂ ਟੀ-ਪੁਆਇੰਟ ਨੱਖਾਂ ਵਾਲਾ ਬਾਗ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ, ਉਦੋਂ ਜਲੰਧਰ ਦੇ ਦਸ਼ਮੇਸ਼ ਨਗਰ ਵਾਲੇ ਪਾਸੇ ਤੋਂ ਇੱਕ ਚਿੱਟੇ ਰੰਗ ਦੀ ਕਾਰ ਆਈ, ਜਿਸ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ। ਪੁਲੀਸ ਟੀਮ ਵੱਲੋਂ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਗਿਆ। ਇਸ ਦੌਰਾਨ ਟੀਮ ਨੇ ਦੀਪਕ ਉਰਫ਼ ਦੀਪੂ ਦੀ ਕਾਰ ਦੇ ਅੰਦਰੋਂ ਇੱਕ ਕਿਲੋ ਹੈਰੋਇਨ ਅਤੇ 7 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਇਸ ਬਰਾਮਦਗੀ ਦੇ ਆਧਾਰ 'ਤੇ, ਥਾਣਾ ਭਾਰਗੋ ਕੈਂਪ ਵਿਖੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ।

Advertisement

ਇਸ ਤੋਂ ਬਾਅਦ ਮੁਲਜ਼ਮ ਦੀਪਕ ਉਰਫ ਦੀਪੂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ, ਦੀਪਕ ਨੇ ਸਾਹਿਲ ਨਾਂ ਦੇ ਇੱਕ ਵਿਅਕਤੀ ਬਾਰੇ ਦੱਸਿਆ, ਜੋ ਗਿੱਲਵਾਲੀ ਗੇਟ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਰਾਮਾ ਮੰਡੀ ਨੇੜੇ ਕਰੋਲ ਬਾਗ ਵਿਖੇ ਰਹਿ ਰਿਹਾ ਸੀ। ਪੁਲੀਸ ਨੇ ਸਾਹਿਲ ਨੂੰ ਵੀ 1 ਕਿਲੋ ਹੈਰੋਇਨ, .32 ਬੋਰ ਦਾ ਪਿਸਤੌਲ, ਪੰਜ ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ।

Advertisement

ਉਸ ਨੂੰ ਵੀ ਆਰਮਜ਼ ਐਕਟ ਦੀਆਂ ਧਾਰਾਵਾਂ 25-54-59 ਦੇ ਵਾਧੇ ਦੇ ਨਾਲ ਇਸੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਦਕਿ ਦੀਪਕ ਦੇ ਖਿਲਾਫ ਪਹਿਲਾਂ ਹੀ ਹੁਸ਼ਿਆਰਪੁਰ ਵਿੱਚ 2022, 2023 ਅਤੇ 2025 ਵਿੱਚ ਐੱਨ ਡੀ ਪੀ ਐੱਸ ਦੇ ਤਿੰਨ ਮਾਮਲੇ ਦਰਜ ਹਨ। ਜਦਕਿ ਸਾਹਿਲ ਦੇ ਖਿਲਾਫ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

Advertisement
×