ਸ਼ਾਂਤੀ ਦੇ ਸੁਨੇਹੇ ਲਈ ਲਾਂਘਾ ਖੋਲ੍ਹਣਾ ਜ਼ਰੂਰੀ: ਗੜ੍ਹੀ

ਸ਼ਾਂਤੀ ਦੇ ਸੁਨੇਹੇ ਲਈ ਲਾਂਘਾ ਖੋਲ੍ਹਣਾ ਜ਼ਰੂਰੀ: ਗੜ੍ਹੀ

ਪਿੰਡ ਖੋਥੜਾਂ ’ਚ ਮਿਸ਼ਨਰੀ ਵਰਕਰਾਂ ਦਾ ਸਨਮਾਨ ਕਰਦੇ ਹੋਏ ਜਸਵੀਰ ਸਿੰਘ ਗੜ੍ਹੀ।

ਪਾਲ ਸਿੰਘ ਨੌਲੀ
ਜਲੰਧਰ, 2 ਜੁਲਾਈ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਸ੍ਰੀ ਕਰਤਾਰਪੁਰ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗਾਂ ਦੇ ਮਾਹੌਲ ਵਿੱਚ ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਦਰ ’ਤੇ ਜਾਣ ਲਈ ਲਾਂਘਾ ਖੋਲ੍ਹਣਾ ਬਹੁਤ ਜ਼ਰੂਰੀ ਹੈ ਅਤੇ ਆਲਮੀ ਸ਼ਾਂਤੀ ਦਾ ਸੁਨੇਹਾ ਦੇਣ ਲਈ ਭਾਰਤ-ਪਾਕਿਸਤਾਨ ਨੂੰ ਸਾਂਝ ਵਧਾਉਣ ਲਈ ਤੇ ਆਪਸੀ ਵਿਵਾਦ ਦੂਰ ਕਰਨੇ ਚਾਹੀਦੇ ਹਨ।

ਕਰਤਾਰਪੁਰ ਲਾਂਘਾ ਇਸ ਦਾ ਇੱਕ ਜ਼ਰੀਆ ਬਣਿਆ ਹੈ। ਪਾਰਟੀ ਵਰਕਰਾਂ ਨਾਲ ਮੀਟਿੰਗ ਮਗਰੋਂ ਸ੍ਰੀ ਗੜ੍ਹੀ ਨੇ ਕਿਹਾ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹ ਕੇ ਵਧੀਆ ਉਪਰਾਲਾ ਕੀਤਾ ਹੈ ਤੇ ਭਾਰਤ ਸਰਕਾਰ ਨੂੰ ਵੀ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਕਰਦਿਆਂ ਲਾਂਘਾ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇ ਜੰਗਾਂ ਭਰੇ ਮਾਹੌਲ ਦੌਰਾਨ ਕਰਤਾਰਪੁਰ ਲਾਂਘਾ ਮਨੁੱਖੀ ਸਾਂਝ ਦੀ ਅਗਵਾਈ ਕਰ ਸਕਦਾ ਹੈ ਤੇ ਪੰਜਾਬ ਬਸਪਾ ਇਸ ਦੇ ਹੱਕ ’ਚ ਹੈ।

ਪਿੰਡ ਖੋਥੜਾ ’ਚ ਮਿਸ਼ਨਰੀ ਵਰਕਰਾਂ ਦਾ ਸਨਮਾਨ

ਬੰਗਾ (ਸੁਰਜੀਤ ਮਜਾਰੀ): ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਵਾਂਗ ਸੱਤਾ ’ਤੇ ਕਾਬਜ਼ ਕਾਂਗਰਸ ਵੀ ਨਿੱਜੀ ਮੁਫ਼ਾਦਾਂ ਤੱਕ ਸੀਮਤ ਰਹਿ ਗਈ ਹੈ। ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਲਈ ਬਸਪਾ ਦੇ ਸਹਿਯੋਗ ਵਾਲੀ ਸਰਕਾਰ ਸਥਾਪਤ ਹੋਣਾ ਜ਼ਰੂਰੀ ਹੈ। ਪਿੰਡ ਖੋਥੜਾਂ ’ਚ ਮਿਸ਼ਨਰੀ ਵਰਕਰਾਂ ਦਾ ਸਨਮਾਨ ਕਰਨ ਮਗਰੋਂ ਉਨ੍ਹਾਂ ਦਾਅਵਾ ਕੀਤਾ ਕਿ 2022 ’ਚ ਪੰਜਾਬ ਅੰਦਰ ਬਸਪਾ ਸੂਬੇ ’ਚ ਮਜ਼ਬੂਤ ਧਿਰ ਵਜੋਂ ਉੱਭਰੇਗੀ। ਉਨ੍ਹਾਂ ਨੇ ਬਸਪਾ ਅੰਦਰ ਧੜੇਬਾਜ਼ੀ ਹੋਣ ਦੀ ਗੱਲ ਨੂੰ ਵੀ ਖਾਰਜ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All