ਗਾਂਧੀ ਵਨੀਤਾ ਆਸ਼ਰਮ ’ਚੋਂ ਦੌੜੀਆਂ ਲੜਕੀਆਂ ਬਾਰੇ ਜਾਂਚ ਮੁਕੰਮਲ

ਗਾਂਧੀ ਵਨੀਤਾ ਆਸ਼ਰਮ ’ਚੋਂ ਦੌੜੀਆਂ ਲੜਕੀਆਂ ਬਾਰੇ ਜਾਂਚ ਮੁਕੰਮਲ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 6 ਅਪਰੈਲ

ਗਾਂਧੀ ਵਨੀਤਾ ਆਸ਼ਰਮ ’ਚੋਂ 8 ਮਾਰਚ ਨੂੰ ਦੌੜੀਆਂ 46 ਲੜਕੀਆਂ ਦੇ ਮਾਮਲੇ ਦੀ ਜਾਂਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨੇ ਮੁਕੰਮਲ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਆਸ਼ਰਮ ਵਿਚ ਰਹਿਣ ਵਾਲੀਆਂ ਲੜਕੀਆਂ ਦਾ ਮਨ ਉਥੇ ਨਹੀਂ ਸੀ ਲੱਗ ਰਿਹਾ ਤੇ ਉਹ ਆਪਣੇ ਸਹੁਰੇ ਘਰੀਂ ਜਾਣਾ ਚਾਹੁੰਦੀਆਂ ਸਨ। ਵਿਭਾਗ ਦੀ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਲੜਕੀਆਂ ਨਾਲ ਵੱਖ-ਵੱਖ ਤੌਰ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਇਨ੍ਹਾਂ ਵਿੱਚੋਂ ਕੁਝ ਨਾਬਾਲਗ ਲੜਕੀਆਂ ਵੀ ਸ਼ਾਮਲ ਸਨ। ਕਈ ਲੜਕੀਆਂ ਇਕੱਲੀਆਂ ਹੋਣ ਕਰਕੇ ਉਨ੍ਹਾਂ ਦਾ ਮਨ ਆਸ਼ਰਮ ਵਿੱਚ ਨਹੀਂ ਸੀ ਲੱਗ ਰਿਹਾ ਸੀ ਤੇ ਉਹ ਆਪਣੇ ਸਹੁਰੇ ਘਰਾਂ ਨੂੰ ਜਾਣਾ ਚਾਹੁੰਦੀਆਂ ਸਨ।

ਉਨ੍ਹਾਂ ਕਿਹਾ ਕਿ ਜਿਹੜੀਆਂ ਨਾਬਾਲਗ ਲੜਕੀਆਂ ਹਨ ਉਨ੍ਹਾਂ ਨੂੰ ਅਦਾਲਤ ਦੇ ਹੁਕਮਾਂ ’ਤੇ ਹੀ ਮਾਤਾ-ਪਿਤਾ ਕੋਲ ਭੇਜਿਆ ਜਾ ਸਕਦਾ ਹੈ ਪਰ ਕਈ ਲੜਕੀਆਂ ਆਪਣੇ ਮਾਪਿਆਂ ਕੋਲ ਜਾਣ ਲਈ ਵੀ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਗਾਂਧੀ ਵਨੀਤਾ ਆਸ਼ਰਮ ’ਚੋਂ 8 ਮਾਰਚ ਨੂੰ 83 ਲੜਕੀਆਂ ਵਿਚੋਂ 46 ਲੜਕੀਆਂ ਗੇਟ ਦਾ ਜਿੰਦਰਾ ਤੋੜ ਕੇ ਦੌੜ ਗਈਆਂ ਸਨ। ਕੁਝ ਘੰਟਿਆਂ ਵਿਚ ਹੀ ਇਨ੍ਹਾਂ ਲੜਕੀਆਂ ਨੂੰ ਬਰਾਮਦ ਕਰ ਲਿਆ ਗਿਆ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All